ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਉਰਦੂ ਅਧਿਆਪਕ ਲਈ ਬਿਨੈ-ਪੱਤਰਾਂ ਦੀ ਮੰਗ Urdu Teacher

0
118
Urdu Teacher

Urdu Teacher

ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਉਰਦੂ ਅਧਿਆਪਕ ਲਈ ਬਿਨੈ-ਪੱਤਰਾਂ ਦੀ ਮੰਗ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਭਾਸ਼ਾ ਵਿਭਾਗ, ਪੰਜਾਬ ਵੱਲੋਂ ਜਿੱਥੇ ਨਿੱਤ ਦਿਨ ਸਾਹਿਤਕ ਸਰਗਰਮੀਆਂ ਕੀਤੀਆਂ ਜਾਂਦੀਆਂ ਹਨ ਉੱਥੇ ਭਾਸ਼ਾਵਾਂ ਦੇ ਵਿਕਾਸ ਲਈ ਪੰਜਾਬੀ ਭਾਸ਼ਾ ਦੀ ਸ਼ਾਰਟਹੈਂਡ ਸਿਖਲਾਈ ਦੇ ਨਾਲ ਉਰਦੂ ਭਾਸ਼ਾ ਦੀ ਸਿਖਲਾਈ ਲਈ ਵੀ ਯਤਨ ਕੀਤੇ ਜਾ ਰਹੇ ਹਨ। ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਇਸ ਸੈਸ਼ਨ ਤੋਂ ਉਰਦੂ ਸਿਖਲਾਈ ਕੇਂਦਰ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। Urdu Teacher

ਘੱਟੋ-ਘੱਟ ਯੋਗਤਾ ਐੱਮ.ਏ. ਉਰਦੂ

Urdu Teacher

ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ 1 ਜੁਲਾਈ 2023 ਤੋਂ ਉਰਦੂ ਸਿਖਲਾਈ ਲਈ ਜਮਾਤ ਸ਼ੁਰੂ ਕੀਤੀ ਜਾ ਰਹੀ ਹੈ। ਇਸ ਵਾਸਤੇ ਉਰਦੂ ਪੜ੍ਹਾਉਣ ਲਈ ਅੰਸ਼ਕਾਲੀ/ ਪਾਰਟ-ਟਾਈਮ ਯੋਗ ਅਧਿਆਪਕ ਦੀ ਇਸ ਦਫ਼ਤਰ ਵਿਖੇ ਜ਼ਰੂਰਤ ਹੈ। ਉਰਦੂ ਅਧਿਆਪਕ ਦੀ ਘੱਟੋ-ਘੱਟ ਯੋਗਤਾ ਐੱਮ.ਏ. ਉਰਦੂ ਰੱਖੀ ਗਈ ਹੈ। ਉਹਨਾਂ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ (ਮੋਹਾਲੀ) ਨੂੰ ਉਰਦੂ ਅਧਿਆਪਕ ਲਈ ਪ੍ਰਾਪਤ ਬੇਨਤੀਆਂ ਦੀ ਮੈਰਿਟ ਬਣਾ ਕੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਨੂੰ ਭੇਜੀ ਜਾਵੇਗੀ ਤੇ ਅਧਿਆਪਕ ਦੀ ਚੋਣ ਸਬੰਧੀ ਅੰਤਿਮ ਫੈਸਲਾ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਹੀ ਲਿਆ ਜਾਵੇਗਾ। ਡਾ. ਬੋਹਾ ਨੇ ਇਹ ਵੀ ਦੱਸਿਆ ਕਿ ਉਰਦੂ ਪੜ੍ਹਾਉਣ ਲਈ ਅੰਸ਼ਕਾਲੀ / ਪਾਰਟ-ਟਾਈਮ ਰੱਖੇ ਗਏ ਉਮੀਦਵਾਰ ਨੂੰ 8000/-(ਅੱਠ ਹਜ਼ਾਰ ਰੁਪਏ) ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਅਤੇ ਰੋਜ਼ਾਨਾ ਇੱਕ ਘੰਟੇ ਦੀ ਜਮਾਤ ਹੋਵੇਗੀ। Urdu Teacher

ਬਿਨੈ-ਪੱਤਰ 10 ਮਈ 2023 ਤੱਕ

Urdu Teacher

ਉਹਨਾਂ ਅੱਗੇ ਇਹ ਵੀ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਇਸ ਪੋਸਟ ਲਈ ਚਾਹਵਾਨ ਉਮੀਦਵਾਰ ਆਪਣੇ ਬਿਨੈ-ਪੱਤਰ 10 ਮਈ 2023 ਤੱਕ ਦਫ਼ਤਰੀ ਈ-ਮੇਲ urdudlomohali518@gmail.com ਰਾਹੀਂ ਜਾਂ ਦਸਤੀ ਤੌਰ ‘ਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਕਮਰਾ ਨੰਬਰ 518, ਚੌਥੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਭੇਜ ਸਕਦੇ ਹਨ। ਜ਼ਿਆਦਾ ਜਾਣਕਾਰੀ ਲਈ ਸ੍ਰੀ ਜਤਿੰਦਰਪਾਲ ਸਿੰਘ ਖੋਜ ਇੰਸਟ੍ਰਕਟਰ ਦੇ ਮੋਬਾਈਲ ਨੰਬਰ 8427820513 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। Urdu Teacher

Also Read :ਸੜਕ ਹਾਦਸੇ ‘ਚ ਪਿਓ-ਪੁੱਤ ਦੀ ਮੌਤ, ਮਾਂ ਤੇ ਭਾਬੀ ਗੰਭੀਰ ਜ਼ਖ਼ਮੀ Major road accident

Also Read :Organization Of Placement Camp ਜ਼ਿਲ੍ਹਾ ਰੋਜਗਾਰ ‘ਤੇ ਕਾਰੋਬਾਰ ਬਿਓਰੋ ਵੱਲੋਂ 20 ਅਪ੍ਰੈਲ ਤੋਂ ਪਲੇਸਮੈਂਟ ਕੈਂਪ ਦਾ ਆਯੋਜਨ

Also Read :ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਬਾਲਾਜੀ ਚੌਂਕੀ ਦਾ ਆਯੋਜਨ Swami Vivekananda Group

Also Read :corona virus ਲੋਕ ਜਨਤਕ ਥਾਵਾਂ ‘ਤੇ ਮਾਸਕ ਜ਼ਰੂਰ ਪਾਉਣ: ਡਿਪਟੀ ਕਮਿਸ਼ਨਰ

Also Read :ਬਨੂੜ ਦੇ ਪਿੰਡ ਕਰਾਲਾ ਵਿੱਚ ਸਥਿਤ ਸਿਹਤ ਡਿਸਪੈਂਸਰੀ ਵਿੱਚ ਹੋਈ ਚੋਰੀ Theft In The Dispensary

Also Read :ਡਿਪਟੀ ਕਮਿਸ਼ਨਰ ਵੱਲੋਂ ਬਨੂੜ ਮੰਡੀ ਦਾ ਦੌਰਾ Visit of Banur Mandi by DC

Connect With Us : Twitter Facebook

 

SHARE