ਅਮਰੀਕਾ ‘ਚ ਲਾਪਤਾ ਭਾਰਤੀ ਅਮਰੀਕੀ ਲੜਕੀ ਓਕਲਾਹੋਮਾ ‘ਚ ਮ੍ਰਿਤਕ ਮਿਲੀ

0
98
US Breaking News

US Breaking News : ਅਮਰੀਕਾ ਦੇ ਟੈਕਸਾਸ ਸੂਬੇ ਤੋਂ ਇਸ ਮਹੀਨੇ ਲਾਪਤਾ ਹੋਈ 25 ਸਾਲਾ ਭਾਰਤੀ-ਅਮਰੀਕੀ ਔਰਤ ਦੀ ਲਾਸ਼ ਗੁਆਂਢੀ ਸੂਬੇ ਓਕਲਾਹੋਮਾ ਤੋਂ ਬਰਾਮਦ ਕੀਤੀ ਗਈ ਹੈ। ਇਹ ਔਰਤ ਆਪਣੇ ਦਫਤਰ ਜਾ ਰਹੀ ਸੀ ਪਰ ਇਸ ਦੌਰਾਨ ਉਹ ਲਾਪਤਾ ਹੋ ਗਈ। ਲਹਿਰੀ ਪਥੀਵਾੜਾ ਨੂੰ ਆਖਰੀ ਵਾਰ ਮੈਕਕਿਨੀ ਦੇ ਉਪਨਗਰ ਵਿੱਚ ਕਾਲੇ ਰੰਗ ਦੀ ਟੋਇਟਾ ਚਲਾਉਂਦੇ ਦੇਖਿਆ ਗਿਆ ਸੀ। ਉਸ ਦੇ ਲਾਪਤਾ ਹੋਣ ਤੋਂ ਇਕ ਦਿਨ ਬਾਅਦ, ਉਸ ਦੀ ਲਾਸ਼ ਟੈਕਸਾਸ ਤੋਂ ਲਗਭਗ 322 ਕਿਲੋਮੀਟਰ ਦੂਰ ਓਕਲਾਹੋਮਾ ਰਾਜ ਤੋਂ ਬਰਾਮਦ ਕੀਤੀ ਗਈ ਸੀ।

ਟੈਕਸਾਸ ਵਿੱਚ ਕਮਿਊਨਿਟੀ ਗਰੁੱਪ WOW ਨੇ ਸੋਸ਼ਲ ਮੀਡੀਆ ‘ਤੇ ਅਪਡੇਟ ਕੀਤੀ ਜਾਣਕਾਰੀ ਸਾਂਝੀ ਕੀਤੀ। ਫਿਲਹਾਲ 13 ਮਈ ਨੂੰ ਔਰਤ ਦੀ ਲਾਸ਼ ਕਿਨ੍ਹਾਂ ਹਾਲਾਤਾਂ ‘ਚ ਮਿਲੀ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਕੋਲਿਨਜ਼ ਕਾਉਂਟੀ ਦੇ ਮੈਕਕਿਨੀ ਦੀ ਵਸਨੀਕ ਔਰਤ ਨੂੰ ਆਖਰੀ ਵਾਰ ਉਪਨਗਰੀ ਡੱਲਾਸ ਦੇ ਐਲ ਡੋਰਾਡੋ ਪਾਰਕਵੇਅ ਅਤੇ ਹਾਰਡਿਨ ਬੁਲੇਵਾਰਡ ਦੇ ਖੇਤਰਾਂ ਵਿੱਚ ਕਾਲੇ ਰੰਗ ਦੀ ਟੋਇਟਾ ਗੱਡੀ ਚਲਾਉਂਦੇ ਹੋਏ ਦੇਖਿਆ ਗਿਆ ਸੀ।

ਜਦੋਂ ਔਰਤ 12 ਮਈ ਨੂੰ ਕੰਮ ਤੋਂ ਵਾਪਸ ਨਹੀਂ ਆਈ ਤਾਂ ਉਸ ਦੇ ਪਰਿਵਾਰ ਨੂੰ ਚਿੰਤਾ ਹੋ ਗਈ। ਪਰਿਵਾਰ ਅਤੇ ਦੋਸਤਾਂ ਨੂੰ ਪਤਾ ਲੱਗਾ ਕਿ ਉਸਦੇ ਫੋਨ ਦੀ ਲੋਕੇਸ਼ਨ ਓਕਲਾਹੋਮਾ ਵਿੱਚ ਸੀ। ਇਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪਾਥੀਵਾੜਾ ਦੇ ਫੇਸਬੁੱਕ ਪੇਜ ‘ਤੇ ਦਿੱਤੀ ਜਾਣਕਾਰੀ ਦੇ ਮੁਤਾਬਕ, ਉਸਨੇ ਓਵਰਲੈਂਡ ਪਾਰਕ ਰੀਜਨਲ ਮੈਡੀਕਲ ਸੈਂਟਰ ‘ਚ ਕੰਮ ਕੀਤਾ ਅਤੇ ਯੂਨੀਵਰਸਿਟੀ ਆਫ ਕੰਸਾਸ ਤੋਂ ਗ੍ਰੈਜੂਏਸ਼ਨ ਕੀਤੀ। ਔਰਤ ਦੀ ਮੌਤ ਨਾਲ ਪਰਿਵਾਰ ਅਤੇ ਦੋਸਤ ਸਦਮੇ ‘ਚ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Also Read : PSEB ਦੀ 12ਵੀਂ ਦੀ ਪ੍ਰੀਖਿਆ ਫਿਰ ਰੱਦ, ਜਾਣੋ ਕਾਰਨ

Also Read : ਪੰਜਾਬ ‘ਚ ਅਗਵਾ ਹੋਈ ਕੁੜੀ ਦੀ ਲਾਸ਼ ਮਿਲੀ, “ਮਾਂ” ਨਿਕਲੀ ਕਾਤਲ

Also Read : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਮੰਗ ਮੰਨੀ, ਫਿਰੋਜ਼ਪੁਰ ‘ਚ ਖੁੱਲ੍ਹੀ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ

Connect With Us : Twitter Facebook

SHARE