India News (ਇੰਡੀਆ ਨਿਊਜ਼), Vigilance Action On Munshi, ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਭਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੇ ਤਹਿਤ ਥਾਣਾ ਜਮਾਲਪੁਰ ਲੁਧਿਆਣਾ ਦੇ ਮੁਨਸ਼ੀ ਉੱਤੇ ਕਾਰਵਾਈ ਕੀਤੀ ਹੈ। ਪੁਲਿਸ ਚੌਂਕੀ ਰਾਮਗੜ੍ਹ ਦੇ ਮੁਨਸ਼ੀ ਸੁਖਦੇਵ ਸਿੰਘ ਨੂੰ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ। ਇੱਕ ਕੇਸ ਦੇ ਸੰਬੰਧ ਵਿੱਚ ਮੁਨਸ਼ੀ ਵੱਲੋਂ 1,15000 ਰਿਸ਼ਵਤ ਦੇ ਡਿਮਾਂਡ ਕੀਤੀ ਗਈ ਸੀ।
ਸਕਰੈਪ ਡੀਲਰ ਨੂੰ ਸੀ ਡਰਾਇਆ
ਵਿਜੀਰੈਂਸ ਪ੍ਰਵਕਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਨਸ਼ੀ ਸੁਖਦੇਵ ਸਿੰਘ ਦੇ ਖਿਲਾਫ ਲੁਧਿਆਣਾ ਦੇ ਜੰਨਕਪੁਰੀ ਨਿਵਾਸੀ ਕਪਿਲ ਓਬਰਾਏ ਨੇ ਸ਼ਿਕਾਇਤ ਦਿੱਤੀ ਸੀ। ਜਾਂਚ ਵਿੱਚ ਪਤਾ ਲੱਗਿਆ ਕਿ ਮੁਨਸ਼ੀ ਨੇ ਸਾਥੀ ਪੁਲਿਸ ਵਾਲਿਆਂ ਨਾਲ ਮਿਲ ਕੇ ਸ਼ਿਕਾਇਤ ਕਰਤਾ ਦੇ ਚਾਚੇ ਕੈਲਾਸ਼ ਗਰਗ ਸਕਰੈਪ ਡੀਲਰ ਨੂੰ ਚੋਰੀ ਸਮਾਨ ਖਰੀਦਣ ਦਾ ਡਰਾਵਾ ਦਿੱਤਾ। ਸਕਰੈਪ ਡੀਲਰ ਦੇ ਲੜਕੇ ਦੀਪਕ ਗਰਗ ਤੋਂ 65 ਹਜ਼ਾਰ ਅਤੇ 50 ਹਜਾਰ ਰੁਪਏ ਦੋ ਕਿਸਤਾਂ ਵਿੱਚ ਜਬਰਦਸਤੀ ਲੈ ਲਏ। ਅਤੇ ਸਕਰੈਪ ਡੀਲਰ ਨੂੰ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਤੋਂ ਛੱਡ ਦਿੱਤਾ।
ਐਸਐਚਓ ਦੀ ਭੂਮਿਕਾ ਦੀ ਜਾਂਚ
ਵਿਜੀਰੈਂਸ ਪ੍ਰਵਕਤਾ ਨੇ ਦੱਸਿਆ ਕਿ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਮੁਨਸ਼ੀ ਸੁਖਦੇਵ ਸਿੰਘ ਖਿਲਾਫ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿੱਚ ਭਰਿਸ਼ਟਾਚਾਰ ਰੁਕੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਾਮਲੇ ਨੂੰ ਲੈ ਕੇ ਸਬੰਧਤ ਚੌਂਕੀ ਪ੍ਰਭਾਰੀ ਏਐਸਆਈ ਵਰਿੰਦਰਜੀਤ ਦੀ ਭੂਮਿਕਾ ਵੀ ਸ਼ੱਕੀ ਬਣੀ ਹੋਈ ਹੈ। ਜਿਸ ਦੀ ਜਾਂਚ ਕੀਤੀ ਜਾਵੇਗੀ।