Visit To Rain Affected Villages : ਡੀ ਸੀ ਨੇ ਡੇਰਾਬੱਸੀ ਦੇ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ, ਕਰੀਬ 2000 ਏਕੜ ਦੇ ਨੁਕਸਾਨ ਦੀ ਮੁੱਢਲੀ ਰਿਪੋਰਟ

0
53
Visit To Rain Affected Villages

India News (ਇੰਡੀਆ ਨਿਊਜ਼), Visit To Rain Affected Villages, ਚੰਡੀਗੜ੍ਹ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਨੀਵਾਰ ਨੂੰ ਡੇਰਾਬੱਸੀ ਦੇ ਮੀਂਹ/ਗੜੇਮਾਰੀ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਪੀੜਤ ਕਿਸਾਨਾਂ ਨੂੰ ਮੁਆਵਜ਼ੇ ਬਾਰੇ ਫੈਸਲਾ ਲੈਣ ਲਈ ਨੁਕਸਾਨ ਦੀ ਰਿਪੋਰਟ ਰਾਜ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੈਨ ਨੇ ਦੱਸਿਆ ਕਿ ਡੇਰਾਬੱਸੀ ਦੀ ਬਾਗਬਾਨੀ ਪੱਟੀ ਵਿੱਚ ਫ਼ਸਲਾਂ ਦੇ ਨੁਕਸਾਨ ਦੀਆਂ ਰਿਪੋਰਟਾਂ ਪ੍ਰਾਪਤ ਕੀਤੀਆਂ।

ਇਸ ਤੋਂ ਉਪਰੰਤ ਬਾਅਦ ਦੁਪਹਿਰ ਉਨ੍ਹਾਂ ਪਿੰਡ ਚੰਡਿਆਲਾ, ਅਮਲਾਲਾ, ਬਰੌਲੀ, ਕਾਰਕੋਰ, ਬੋਹੜਾ, ਪਰਾਗਪੁਰ, ਮਹਿਮੂਦਪੁਰ ਅਤੇ ਬ੍ਰਹਮਪੁਰਾ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਤੌਰ ‘ਤੇ ਸਬਜ਼ੀਆਂ/ਫਲਾਂ ਜਿਵੇਂ ਤਰਬੂਜ, ਖ਼ਰਬੂਜਾ ਅਤੇ ਪਿਆਜ਼ ਦੀਆਂ ਫ਼ਸਲਾਂ ਗੜੇਮਾਰੀ/ਭਾਰੀ ਬਰਸਾਤ ਕਾਰਨ ਪ੍ਰਭਾਵਿਤ ਹੋਈਆਂ ਹਨ। ਐਸ ਡੀ ਐਮਜ਼ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਪ੍ਰਭਾਵਿਤ ਖੇਤਰਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਅਗਲੀ ਕਾਰਵਾਈ ਲਈ ਇੱਕ ਸਾਂਝੀ ਰਿਪੋਰਟ ਰਾਜ ਸਰਕਾਰ ਨੂੰ ਭੇਜੀ ਜਾ ਸਕੇ।

ਬਾਰਿਸ਼ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ

ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਹੈ। ਕਿ ਐਸ.ਡੀ.ਐਮਜ਼ ਬਾਰਿਸ਼ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਆਪੋ-ਆਪਣੇ ਸਬ-ਡਵੀਜ਼ਨਾਂ ਵਿੱਚ ਹੋਏ ਨੁਕਸਾਨ ਦੀ ਜਾਂਚ ਕਰਨ ਤਾਂ ਜੋ ਮੁੱਢਲੀ ਸਰਵੇਖਣ ਰਿਪੋਰਟ ਸੂਬਾ ਸਰਕਾਰ ਨੂੰ ਭੇਜੀ ਜਾ ਸਕੇ। ਉਨ੍ਹਾਂ ਦੱਸਿਆ ਕਿ ਡੇਰਾਬੱਸੀ ਵਿੱਚ ਹੁਣ ਤੱਕ ਕਰੀਬ 2000 ਏਕੜ ਜਦੋਂਕਿ ਮੁਹਾਲੀ ਵਿੱਚ 200 ਏਕੜ ਬਾਗਬਾਨੀ ਫ਼ਸਲਾਂ ਦਾ ਨੁਕਸਾਨ ਹੋਇਆ ਹੈ।

ਖਰੀਦ ਕਾਰਜਾਂ ਦੀ ਲਗਾਤਾਰ ਜਾਂਚ

ਡਿਪਟੀ ਕਮਿਸ਼ਨਰ ਨੇ ਜ਼ਮੀਨੀ ਪੱਧਰ ‘ਤੇ ਚੱਲ ਰਹੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਲਈ ਅਮਲਾਲਾ ਪਿੰਡ ਦੀ ਅਨਾਜ ਮੰਡੀ ਦਾ ਵੀ ਦੌਰਾ ਕੀਤਾ। ਕਿਸਾਨਾਂ ਨੇ ਖਰੀਦ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ। ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਹਿਮਾਂਸ਼ੂ ਗੁਪਤਾ ਨੂੰ ਕਿਹਾ ਕਿ ਸਬ ਡਵੀਜ਼ਨ ਵਿੱਚ ਖਰੀਦ ਕਾਰਜਾਂ ਦੀ ਲਗਾਤਾਰ ਜਾਂਚ ਕੀਤੀ ਜਾਵੇ ਤਾਂ ਜੋ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।

ਇਹ ਵੀ ਪੜ੍ਹੋ :South Asian Kurash Championship : ਅਮਨਦੀਪ ਸ਼ਰਮਾ ਦੱਖਣੀ ਏਸ਼ਿਆਈ ਜੂਨੀਅਰ ਅਤੇ ਸੀਨੀਅਰ ਕੁਰਸ਼ ਚੈਂਪੀਅਨਸ਼ਿਪ ਵਿੱਚ ਭਾਰਤੀ ਕੁਰਸ਼ ਟੀਮ ਦੇ ਕੋਚ ਹੋਣਗੇ

 

SHARE