Vote Awareness Campaign In Banks : PNB ਮੋਹਾਲੀ ਦੀ DAC ਬ੍ਰਾਂਚ ਤੋਂ ਬੈਂਕ ਗਾਹਕਾਂ ਲਈ ਵੋਟਰ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ

0
85
Vote Awareness Campaign In Banks

Vote Awareness Campaign In Banks

India News (ਇੰਡੀਆ ਨਿਊਜ਼), ਚੰਡੀਗੜ੍ਹ : ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ ਦੀਆਂ ਹਦਾਇਤਾਂ ‘ਤੇ ਅੱਜ ਮੁਹਾਲੀ ਜ਼ਿਲ੍ਹੇ ਵਿੱਚ ਸਥਿਤ ਵੱਖ-ਵੱਖ ਬੈਂਕਾਂ ਵਿੱਚ ਸਵੀਪ ਤਹਿਤ ਮੈਗਾ ਵੋਟਰ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਸ਼ੁਰੂਆਤ ਪੰਜਾਬ ਨੈਸ਼ਨਲ ਬੈਂਕ, ਸ਼ਾਖਾ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੁਹਾਲੀ ਤੋਂ ਕੀਤੀ ਗਈ। ਮੁਹਿੰਮ ਦੌਰਾਨ ਏ ਡੀ ਸੀ (ਜ) ਵਿਰਾਜ ਐਸ ਤਿੜਕੇ ਨੇ ਕਿਹਾ ਸਟਿੱਕਰ/ਪੋਸਟਰ, ਜੋ ਕਿ ਮੁਹਾਲੀ ਜ਼ਿਲ੍ਹੇ ਦੇ ਸਾਰੇ ਏ ਟੀ ਐਮਜ਼ ਤੇ ਲਾਏ ਜਾਣਗੇ। Vote Awareness Campaign In Banks

ਇਲੈਕਸ਼ਨ ਮਾਸਕੌਟ-ਸ਼ੇਰਾ ਵਾਲੇ ਸੰਦੇਸ਼ਾਂ ਦੀ ਮੋਹਰ

ਇਸ ਤੋਂ ਇਲਾਵਾ ਪਾਸ ਬੁੱਕ ਅਤੇ ਬੈਂਕ ਫਾਰਮਾਂ ‘ਤੇ ਇਲੈਕਸ਼ਨ ਮਾਸਕੌਟ-ਸ਼ੇਰਾ ਵਾਲੇ ਸੰਦੇਸ਼ਾਂ ਦੀ ਮੋਹਰ ਵੀ ਲਾਈ ਜਾਵੇਗੀ। ਇਸ ਸਮਾਗਮ ਵਿੱਚ ਡਿਪਟੀ ਸਰਕਲ ਹੈੱਡ ਪੀਐਨਬੀ ਸੰਜੀਤ ਕੌਂਡਲ, ਲੀਡ ਜ਼ਿਲ੍ਹਾ ਮੈਨੇਜਰ ਮੁਹਾਲੀ ਐਮ ਕੇ ਭਾਰਦਵਾਜ ਅਤੇ ਬਰਾਂਚ ਮੈਨੇਜਰ ਸੁਮਨ ਸਹਿਗਲ ਤੋਂ ਇਲਾਵਾ ਸਵੀਪ ਟੀਮ ਮੁਹਾਲੀ ਚੋਂ ਸੰਜੇ ਕੁਮਾਰ ਚੋਣ ਤਹਿਸੀਲਦਾਰ ਅਤੇ ਗੁਰਬਖਸ਼ੀਸ਼ ਸਿੰਘ ਜ਼ਿਲ੍ਹਾ ਨੋਡਲ ਅਫਸਰ ਸਵੀਪ ਗਤੀਵਿਧੀਆਂ ਵੀ ਮੌਜੂਦ ਸਨ। Vote Awareness Campaign In Banks

ਬੈਂਕਾਂ ਕੋਲ ਗਾਹਕਾਂ ਦੀ ਵੱਡੀ ਗਿਣਤੀ

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਨੇ ਕਿਹਾ ਕਿ ਲੋਕਤੰਤਰ ਦੇ ਤਿਉਹਾਰ ਆਗਾਜ਼ ਹੋ ਚੁੱਕਾ ਹੈ। ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅਸੀਂ 01 ਜੂਨ 2024 ਨੂੰ ਆਪਣੀ ਵੋਟ ਪਾ ਕੇ ਲੋਕਤੰਤਰ ਨੂੰ ਮਜ਼ਬੂਤ ​​ਕਰਕੇ ਸਤਿਕਾਰ ਦੇਣਾ ਹੈ। ਉਨ੍ਹਾਂ ਕਿਹਾ ਕਿ ਸਿਸਟਮੈਟਿਕ ਵੋਟਰ ਐਜੂਕੇਸ਼ਨ ਤੇ ਇਲੈਕਟਰ ਪਾਰਟੀਸਿਪੇਸ਼ਨ ਤਹਿਤ ਕਈ ਜਾਗਰੂਕਤਾ ਗਤੀਵਿਧੀਆਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਪਹਿਲਾਂ ਹੀ ਸਫਲਤਾਪੂਰਵਕ ਸ਼ੁਰੂ ਕੀਤੀਆਂ ਜਾ ਚੁੱਕੀ ਹਨ। ਕਿਉਂਕਿ ਬੈਂਕਾਂ ਕੋਲ ਗਾਹਕਾਂ ਦੀ ਵੱਡੀ ਗਿਣਤੀ ਹੈ, ਇਸ ਲਈ ਬੈਂਕਾਂ ਨੂੰ ਆਪਣੇ ਗਾਹਕਾਂ ਨੂੰ ਉਨ੍ਹਾਂ ਦੇ ਵੋਟਿੰਗ ਅਧਿਕਾਰਾਂ ਬਾਰੇ ਜਾਗਰੂਕ ਕਰਕੇ ਸਵੀਪ ਗਤੀਵਿਧੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ। Vote Awareness Campaign In Banks

ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ

ਲੀਡ ਜ਼ਿਲ੍ਹਾ ਮੈਨੇਜਰ ਐਮ ਕੇ ਭਾਰਦਵਾਜ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 481 ਬੈਂਕ ਬ੍ਰਾਂਚਾਂ ਅਤੇ 450 ਦੇ ਕਰੀਬ ਏ.ਟੀ.ਐਮ ਹਨ। ਜਿੱਥੇ ਲੋਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਪੋਸਟਰ ਅਤੇ ਸਟਿੱਕਰ ਚਿਪਕਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਬੈਂਕਾਂ ਕੋਲ ਬਹੁਤ ਵੱਡਾ ਗਾਹਕ ਅਧਾਰ ਹੈ ਜੋ ਜ਼ਿਲ੍ਹੇ ਵਿੱਚ ਵੋਟ ਪ੍ਰਤੀਸ਼ਤ ਨੂੰ ਵਧਾਉਣ ਵਿੱਚ ਸਹਾਈ ਹੋਵੇਗਾ। Vote Awareness Campaign In Banks

ਇਹ ਵੀ ਪੜ੍ਹੋ :Continued Purchase Of Wheat : ਖਰੀਦ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਮੰਡੀ ਬੋਰਡ ਦੇ ਅਫਸਰਾਂ ਦੀਆਂ ਡਿਊਟੀਆਂ ਲਗਾ ਕੇ ਕੀਤੀ ਜਾ ਰਹੀ ਚੈਕਿੰਗ

 

SHARE