Voting in Punjab Update ਅੰਮ੍ਰਿਤਸਰ ਪੂਰਬੀ ਸੀਟ ਤੇ ਅਜੇ ਤੱਕ 1.10 ਫੀਸਦੀ ਵੋਟਿੰਗ

0
202
Voting in Punjab Update

Voting in Punjab Update

ਇੰਡੀਆ ਨਿਊਜ਼, ਚੰਡੀਗੜ੍ਹ :

Voting in Punjab Update ਪੰਜਾਬ ਵਿਚ ਵਿਧਾਨਸਭਾ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਤੋਂ ਹੋ ਰਹੀ ਹੈ। ਇਸ ਵਾਰ ਵੋਟਿੰਗ ਨੂੰ ਲੈ ਕੇ ਲੋਕਾਂ ਵਿੱਚ ਖਾਸ ਚਾ ਵੇਖਿਆ ਜਾ ਰਿਹਾ ਹੈ। ਸਵੇਰੇ ਤੋਂ ਹੀ ਲੋਕ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਲਈ ਵੋਟਿੰਗ ਸੈਂਟਰਾਂ ਦੇ ਬਾਹਰ ਕਤਾਰਾਂ ਵਿੱਚ ਲਗੇ ਹੋਏ ਹਨ। ਸਵੇਰੇ 11 ਵਜੇ ਤੱਕ ਹਰ ਜਗ੍ਹਾ ਵੋਟਾਂ ਦਾ ਕੰਮ ਸ਼ਾਂਤਮਈ ਤਰੀਕੇ ਨਾਲ ਚਲਦਾ ਰਿਹਾ। ਸਿਰਫ ਇੱਕ-ਦੋ ਜਗ੍ਹਾ ਤੇ ਹਲਕੀ ਵਾਰਦਾਤ ਦੀ ਸੂਚਨਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਗੁਰੂਹਰਸਹਾਏ ਵਿੱਚ ਕਈ ਥਾਵਾਂ ’ਤੇ ਈਵੀਐਮ ਦੇ ਕੰਮ ਨਾ ਕਰਨ ਅਤੇ ਅਕਾਲੀ ਆਗੂਆਂ ਦੇ ਬੂਥ ਕੈਪਚਰਿੰਗ ਦੇ ਦੋਸ਼ ਲਾਏ ਹਨ।

ਅੰਮ੍ਰਿਤਸਰ ਪੂਰਬੀ ਸੀਟ ਤੇ ਬੇਹੱਦ ਘੱਟ ਵੋਟਿੰਗ Voting in Punjab Update

ਇਸ ਵਾਰ ਪੰਜਾਬ ਵਿੱਚ ਸਬ ਤੋਂ ਹੋਟ ਸੀਟ ਅੰਮ੍ਰਿਤਸਰ ਪੂਰਬੀ ਸੀਟ ਤੇ ਬੇਹੱਦ ਘੱਟ ਵੋਟਿੰਗ ਦੇਖਣ ਨੂੰ ਮਿਲ ਰਹੀ ਹੈ । ਧਿਆਨ ਦੇਣਯੋਗ ਹੈ ਕਿ ਇਸ ਸੀਟ ਤੇ ਨਵਜੋਤ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਵਿਚਾਲੇ ਮੁਕਾਬਲਾ ਹੈ । ਸਮਾਚਾਰ ਲਿਖੇ ਜਾਣ ਤੱਕ ਅੰਮ੍ਰਿਤਸਰ ਪੂਰਬੀ ਸੀਟ ‘ਤੇ ਸਿਰਫ 1.10 ਫੀਸਦੀ ਵੋਟਿੰਗ ਹੋਈ ਹੈ। ਸਿੱਧੂ ਅਤੇ ਮਜੀਠੀਆ ਦੀਆਂ ਸੀਟਾਂ ‘ਤੇ ਘੱਟ ਮਤਦਾਨ ਹੈਰਾਨੀ ਵਾਲੀ ਗੱਲ ਹੈ। ਉਂਜ ਜੇਕਰ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਉਥੇ ਹੁਣ ਤੱਕ 4.14 ਫੀਸਦੀ ਪੋਲਿੰਗ ਹੋ ਚੁੱਕੀ ਹੈ।

ਵੋਟ ਪਾਉਣ ਆਏ ਸਿੱਧੂ ਨੇ ਕੀਤਾ ਜਿੱਤ ਦਾ ਦਾਵਾ Voting in Punjab Update

ਦੂਜੇ ਪਾਸੇ ਵੋਟ ਪਾਉਣ ਆਏ ਨਵਜੋਤ ਸਿੰਘ ਸਿੱਧੂ ਨੇ ਚੋਣਾਂ ਵਿੱਚ ਆਪਣੀ ਜਿੱਤ ਦਾ ਦਾਵਾ ਕਰਦੇ ਹੋਏ ਕਿਹਾ ਕਿ ਇਹ ਚੋਣਾਂ ਉਨ੍ਹਾਂ ਅਤੇ ਮਾਫੀਆ ਵਿੱਚ ਹਨ। ਸਿੱਧੂ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਸਰਵਪੱਖੀ ਵਿਕਾਸ ਨੂੰ ਮੁਖ ਰੱਖਦੇ ਹੋਏ ਪੰਜਾਬ ਦੇ ਭਿਵੱਖ ਲਈ ਵੋਟਿੰਗ ਕਰ ਰਹੇ ਹਨ।

ਇਹ ਵੀ ਪੜ੍ਹੋ : FIR Against Kejriwal And AAP ਚੋਣ ਕਮਿਸ਼ਨ ਨੇ ਕੇਜਰੀਵਾਲ ਅਤੇ ‘ਆਪ’ ਖਿਲਾਫ FIR ਦਰਜ ਕਰਨ ਦੇ ਹੁਕਮ ਦਿੱਤੇ

Connect With Us : Twitter Facebook

SHARE