ਸੰਗਰੂਰ ਲੋਕਸਭਾ ਜਿਮਨੀ ਚੋਣ : 1 ਵਜੇ ਤੱਕ 22.21 ਫੀਸਦੀ ਵੋਟਿੰਗ

0
225
Voting in Sangrur Lok Sabha by-election till 1 p.m.
Voting in Sangrur Lok Sabha by-election till 1 p.m.

ਦਿਨੇਸ਼ ਮੌਦਗਿਲ Punjab News (Voting in Sangrur Lok Sabha by-election till 1 p.m.) : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਵੋਟਿੰਗ ਦੇ ਸ਼ੁਰੂਆਤੀ ਘੰਟਿਆਂ ਵਿੱਚ ਲੋਕਾਂ ਵਿੱਚ ਬਹੁਤਾ ਉਤਸ਼ਾਹ ਨਹੀਂ ਸੀ। ਜ਼ਿਆਦਾਤਰ ਥਾਵਾਂ ‘ਤੇ ਵੋਟ ਪਾਉਣ ਲਈ ਘੱਟ ਗਿਣਤੀ ਲੋਕ ਘਰਾਂ ਤੋਂ ਬਾਹਰ ਨਿਕਲੇ।

ਸਵੇਰੇ 9 ਵਜੇ ਤੱਕ ਸਿਰਫ 4.07 ਫੀਸਦੀ ਪੋਲਿੰਗ ਦਰਜ ਕੀਤੀ ਗਈ। ਓਥੇ ਹੀ ਸਵੇਰੇ 11 ਵਜੇ ਤੱਕ 12.75% ਵੋਟਿੰਗ ਹੋਈ ਹੈl ਇਸ ਦੌਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਮੀਤ ਹੇਅਰ, ਭਾਜਪਾ ਆਗੂ ਅਰਵਿੰਦ ਖੰਨਾ, ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਵੀ ਆਪਣੀ ਵੋਟ ਪਾਈ l ਦੁਪਹਿਰ 1 ਵਜੇ ਤੱਕ ਸਿਰਫ 22.21 ਫੀਸਦੀ ਲੋਕਾਂ ਨੇ ਹੀ ਵੋਟ ਪਾਈ। ਇਸ ਦੌਰਾਨ ਭਗਵੰਤ ਮਾਨ ਨੇ ਵੀ ਲੋਕਾਂ ਨੂੰ ਉਤਸ਼ਾਹ ਨਾਲ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ। ਜਿਸਦਾ ਬਹੁਤਾ ਅਸਰ ਨਜ਼ਰ ਨਹੀਂ ਆ ਰਿਹਾ।

ਇਹ ਸੀਟ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਈ

ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਲਗਾਤਾਰ ਦੋ ਵਾਰ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਕੇ ਲੋਕ ਸਭਾ ਵਿੱਚ ਪੁੱਜੇ ਸਨ। ਇਸ ਵਾਰ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਸੀ। ਜਿਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਜਿੱਤ ਕੇ ਭਗਵੰਤ ਮਾਨ ਮੁੱਖ ਮੰਤਰੀ ਬਣੇ ਅਤੇ ਸੰਗਰੂਰ ਸੰਸਦੀ ਸੀਟ ਖਾਲੀ ਹੋ ਗਈ। ਜਿਸ ਲਈ ਅੱਜ ਵੋਟਿੰਗ ਹੋ ਰਹੀ ਹੈ।

15 ਲੱਖ 69 ਹਜ਼ਾਰ 240 ਵੋਟਰ

ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿੱਚ ਕੁੱਲ 9 ਵਿਧਾਨ ਸਭਾ ਹਲਕਿਆਂ ਵਿੱਚ 15 ਲੱਖ 69 ਹਜ਼ਾਰ 240 ਵੋਟਰ ਹਨ। ਇਹ ਵੋਟਰ ਚੋਣ ਮੈਦਾਨ ਵਿੱਚ ਉਤਰੇ 16 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਸੰਗਰੂਰ ਵਿੱਚ 8 ਲੱਖ 30 ਹਜ਼ਾਰ 56 ਪੁਰਸ਼, 7 ਲੱਖ 39 ਹਜ਼ਾਰ 140 ਔਰਤਾਂ ਅਤੇ 44 ਹੋਰ ਵੋਟਰ ਹਨ। ਜਦੋਂਕਿ ਜ਼ਿਲ੍ਹੇ ਵਿੱਚ ਕੁੱਲ ਵੋਟਰ 9 ਲੱਖ 70 ਹਜ਼ਾਰ 27 ਹਨ, ਜਿਨ੍ਹਾਂ ਵਿੱਚੋਂ 4 ਲੱਖ 79 ਹਜ਼ਾਰ 884 ਪੁਰਸ਼ ਅਤੇ ਇਸਤਰੀ ਵੋਟਰ 4 ਲੱਖ 27 ਹਜ਼ਾਰ 121 ਅਤੇ ਤੀਜੇ ਲਿੰਗ ਦੇ 22 ਵੋਟਰ ਹਨ।

ਇਸੇ ਤਰ੍ਹਾਂ ਮਲੇਰਕੋਟਲਾ ਵਿੱਚ ਕੁੱਲ 1 ਲੱਖ 60 ਹਜ਼ਾਰ 86 ਵੋਟਰ ਹਨ। ਜਿਸ ਵਿੱਚ 84 ਹਜ਼ਾਰ 832 ਪੁਰਸ਼, 75 ਹਜ਼ਾਰ 247 ਮਹਿਲਾ ਵੋਟਰ ਅਤੇ 7 ਤੀਜੇ ਲਿੰਗ ਦੇ ਵੋਟਰ ਹਨ। ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਵਿੱਚ ਕੁੱਲ 5 ਲੱਖ 2 ਹਜ਼ਾਰ 127 ਵੋਟਰ ਹਨ, ਜਿਨ੍ਹਾਂ ਵਿੱਚੋਂ 2 ਲੱਖ 65 ਹਜ਼ਾਰ 340 ਪੁਰਸ਼, 2 ਲੱਖ 36 ਹਜ਼ਾਰ 772 ਮਹਿਲਾ ਵੋਟਰ ਅਤੇ 15 ਤੀਜੇ ਲਿੰਗ ਦੇ ਵੋਟਰ ਹਨ।

ਇਹ ਵੀ ਪੜੋ : ਪੰਜਾਬ ਵਿੱਚ ਐਂਟੀ ਕੁਰੱਪਸ਼ਨ ਹੈਲਪਲਾਈਨ ਨਾਲ ਰਿਸ਼ਵਤਖੋਰਾਂ ਤੇ ਕੱਸਿਆ ਸ਼ਿਕੰਜਾ

ਸਾਡੇ ਨਾਲ ਜੁੜੋ : Twitter Facebook youtube

SHARE