ਸਪੀਕਰ ਦਾ ਵਾਪਿਸ ਪੰਜਾਬ ਪਹੁੰਚਣ ’ਦੇ ਨਿੱਘਾ ਸਵਾਗਤ

0
149
Warm welcome to the VS Speaker
Warm welcome to the VS Speaker
  • ਕੈਨੇਡਾ ਦੌਰਾ ਪੂਰੀ ਤਰਾਂ ਸਫ਼ਲ ਰਿਹਾ : ਕੁਲਤਾਰ ਸਿੰਘ ਸੰਧਵਾਂ
ਇੰਡੀਆ ਨਿਊਜ਼, ਚੰਡੀਗੜ (Warm welcome to the VS Speaker) : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ 25 ਦਿਨਾਂ ਦੇ ਕੈਨੇਡਾ ਦੌਰੇ ਤੋਂ ਬਾਅਦ ਵਾਪਿਸ ਪੰਜਾਬ ਪਰਤ ਆਏ ਹਨ l ਉਨਾਂ ਨੇ ਇਸ ਫੇਰੀ ਨੂੰ ਪੂਰੀ ਤਰਾਂ ਸਫ਼ਲ ਦੱਸਿਆ ਹੈ।  ਅੱਜ ਏਥੇ ਪਹੁੰਚਣ ਤੋਂ ਬਾਅਦ ਸੰਧਵਾਂ ਨੇ ਦੱਸਿਆ ਕਿ ਉਨਾਂ ਨੇ ਕੈਨੇਡਾ ਦੌਰੇ ਦੌਰਾਨ ਵਿਭਿੰਨ ਉਘੀਆਂ ਸਖਸ਼ੀਅਤਾਂ ਨਾਲ ਵੱਖ ਵੱਖ ਮੁੱਦਿਆਂ ’ਤੇ ਵਿਚਾਰ ਵਿਟਾਂਦਰਾ ਕੀਤਾ ਜਿਨਾਂ ਨੇ ਪੰਜਾਬ ਨਾਲ ਹਰ ਸਹਿਯੋਗ ਕਰਨ ਦਾ ਵਾਅਦਾ ਕੀਤਾ।
ਸੰਧਵਾਂ ਨੇ ਬਿ੍ਰਟਸ਼ ਕੋਲੰਬੀਆ ਦੇ ਸਪੀਕਰ ਰਾਜ ਚੌਹਾਨ ਨਾਲ ਸਿੱਖਿਆ, ਸਭਿਆਚਾਰ, ਵਿਗਿਆਨ, ਤਕਨੋਲੋਜੀ, ਖੇਤੀ ਅਤੇ ਡੇਅਰੀ ਆਦਿ ਬਾਰੇ ਵਿਚਾਰ ਵਿਟਾਂਦਰਾ ਕੀਤਾ ਸੀ ਅਤੇ ਦੋਵਾਂ ਆਗੂਆਂ ਨੇ ਵੱਖ ਵੰਢ ਖੇਤਰਾਂ ਵਿੱਚ ਵਧੇਰੇ ਆਪਸੀ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ ਸੀ।

ਪੰਜਾਬੀ ਭਾਈਚਾਰੇ ਨੂੰ ਸੰਬੋਧਿਤ ਕੀਤਾ

ਕੈਨੇਡਾ ਦੇ ਦੌਰੇ ਦੌਰਾਨ ਸੰਧਵਾਂ ਨੇ ਵੱਖ ਵੱਖ ਥਾਵਾਂ ’ਤੇ ਪੰਜਾਬੀ ਭਾਈਚਾਰੇ ਨੂੰ ਸੰਬੋਧਿਤ ਕੀਤਾ ਅਤੇ ਉਨਾਂ ਨੂੰ ਪੰਜਾਬ ਦੇ ਵਿਕਾਸ ਵਿੱਚ ਆਪਣਾ ਬਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸੰਧਵਾਂ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ (ਕਰਨਾਟਿਕ) ਦੇ ਆਪਣੇ ਹਮ-ਜਮਾਤੀਆਂ ਨਾਲ ਕਾਲਜ ਦੇ ਦਿਨਾਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਅਤੇ ਉਨਾਂ ਨੂੰ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਕੈਨੇਡਾ ਦੇ ਦੌਰੇ ਦੌਰਾਨ ਵੱਖ ਵੱਖ ਥਾਵਾਂ ’ਤੇ ਪੰਜਾਬੀਆਂ ਅਤੇ ਕੈਨੇਡਾ ਦੀਆਂ ਉਘੀਆਂ ਸਖਸ਼ੀਅਤਾਂ ਨੇ ਸੰਧਵਾਂ ਦਾ ਨਿੱਘਾ ਸਵਾਗਤ ਕੀਤਾ ਸੀ।
 ਸੰਧਵਾਂ ਦਾ ਚੰਡੀਗੜ ਪੁੱਜਣ ’ਤੇ ਸੁਖਜੀਤ ਸਿੰਘ ਢਿੱਲਵਾਂ, ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਮਨਦੀਪ ਮੌਂਗਾ, ਜਗਤਾਰ ਸਿੰਘ ਬਰਾੜ, ਸੁਖਪਾਲ ਕੌਰ ਢਿੱਲਵਾਂ ਅਤੇ ਵਿਧਾਨ ਸਭਾ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਪਿਛਲੀ ਸ਼ਾਮ ਦਿੱਲੀ ਏਅਰ ਪੋਰਟ ’ਤੇ ਸੁਰਿੰਦਰਪਾਲ ਅਤੇ ਰਾਮ ਲੋਕ ਖੱਟਣਾ ਵਲੋਂ ਸੰਧਵਾਂ ਨੂੰ ਜੀ ਆਇਆ ਆਖਿਆ ਸੀ।
SHARE