India News (ਇੰਡੀਆ ਨਿਊਜ਼), Water Cannon Boy Navdeep Arrested, ਚੰਡੀਗੜ੍ਹ : ਕਿਸਾਨ ਅੰਦੋਲਨ ਨਾਲ ਜੁੜੇ ਵਾਟਰ ਕੈਨਨ ਬਾਆਏ ਦੇ ਨਾਮ ਨਾਲ ਮਸ਼ਹੂਰ ਹੋਏ ਨਵਦੀਪ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਨਵਦੀਪ ਨੂੰ ਮੋਹਾਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਹਰਿਆਣਾ ਪੁਲਿਸ ਵੱਲੋਂ ਨਵਦੀਪ ਨੂੰ ਗ੍ਰਫਤਾਰ ਕੀਤਾ ਗਿਆ ਹੈ। ਨਵਦੀਪ ਨੂੰ ਅੰਬਾਲਾ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਕੋਰਟ ਨੇ ਦੋ ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਹੈ। (Water Cannon Boy Navdeep Arrested)
ਮੋਹਾਲੀ ਏਅਰਪੋਰਟ ਤੋਂ ਹਿਰਾਸਤ ‘ਚ ਲਿਆ
ਕਿਸਾਨ ਅੰਦੋਲਨ ਨਾਲ ਜੁੜੇ ਨਵਦੀਪ ਵਿਰੁੱਧ ਧਾਰਾ 307 ਅਤੇ 379 ਬੀ ਤਹਿਤ FIR ਦਰਜ ਕੀਤੀ ਗਈ ਸੀ। ਕਿਸਾਨ ਅੰਦੋਲਨ ਨਾਲ ਜੁੜੇ ਵਾਟਰ ਕੈਨਨ ਬੁਆਏ (Water Cannon Boy) ਨਵਦੀਪ ਜਲਬੇੜਾ ਨੂੰ ਅੰਬਾਲਾ ਪੁਲਿਸ ਨੇ ਉਸ ਦੇ ਸਾਥੀ ਗੁਰਕੀਰਤ ਸਮੇਤ ਵੀਰਵਾਰ ਨੂੰ ਮੋਹਾਲੀ ਏਅਰਪੋਰਟ ਤੋਂ ਹਿਰਾਸਤ ‘ਚ ਲਿਆ ਹੈ। ਇਸ ਤੋਂ ਬਾਅਦ ਪੁਲਸ ਨੇ ਨਵਦੀਪ ਦੀ ਅੰਬਾਲਾ ਤੋਂ ਗ੍ਰਿਫਤਾਰੀ ਦਿਖਾਈ। ਗਿਰਫਤਾਰੀ ਤੋਂ ਬਾਅਦ ਨਵਦੀਪ ਨੂੰ ਭਾਰੀ ਸੁਰੱਖਿਆ ਵਿਵਸਥਾ ਵਿਚਕਾਰ ਅੰਬਾਲਾ ਅਦਾਲਤ ਵਿੱਚ ਲਿਆਂਦਾ ਗਿਆ। (Water Cannon Boy Navdeep Arrested)
ਅੰਦੋਲਨ ਦੌਰਾਨ ਨਵਦੀਪ ਖ਼ਿਲਾਫ਼ ਐਫਆਈਆਰ
ਪੁਲੀਸ ਨੇ 13 ਫਰਵਰੀ ਨੂੰ ਕਿਸਾਨ ਅੰਦੋਲਨ ਦੌਰਾਨ ਨਵਦੀਪ ਖ਼ਿਲਾਫ਼ ਐਫਆਈਆਰ ਨੰਬਰ 40 ਦਰਜ ਕੀਤੀ ਸੀ, ਜਿਸ ਵਿੱਚ ਨਵਦੀਪ ’ਤੇ ਧਾਰਾ 307 ਅਤੇ 379ਬੀ ਲਗਾਈ ਗਈ ਸੀ। ਪੁਲੀਸ ਨੇ ਨਵਦੀਪ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਮੰਗਿਆ। ਇਸ ‘ਤੇ ਅਦਾਲਤ ਨੇ ਨਵਦੀਪ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। (Water Cannon Boy Navdeep Arrested)
ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ
ਨਵਦੀਪ ਜਲਬੇੜਾ ਦੇ ਵਕੀਲ ਐਡਵੋਕੇਟ ਰੋਹਿਤ ਜੈਨ ਨੇ ਕਿਹਾ ਕਿ ਅਸੀਂ ਅਦਾਲਤ ‘ਚ ਸਵਾਲ ਉਠਾਇਆ ਕਿ ਨਵਦੀਪ ਨੂੰ ਟੈਰਿਸਟ ਵਾਂਗ ਪੇਸ਼ ਕੀਤਾ ਗਿਆ ਹੈ। ਕਿਸਾਨ ਅੰਦੋਲਨ ਦੌਰਾਨ ਨਵਦੀਪ ‘ਤੇ ਜੋ ਧਾਰਾਵਾਂ ਲਗਾਈਆਂ ਗਈਆਂ ਸਨ, ਉਹ ਨਹੀਂ ਲਗਾਈਆਂ ਜਾ ਸਕਦੀਆਂ। ਪੁਲਿਸ ਨੇ ਕਿਸਾਨ ਅੰਦੋਲਨ ਦੌਰਾਨ ਨਵਦੀਪ ਵੱਲੋਂ ਵਰਤੇ ਡੰਡੇ, ਗੁਲੇਲਾਂ, ਮੋਡੀਫਾਈਡ ਟਰੈਕਟਰ ਬਾਰੇ ਜਾਣਕਾਰੀ ਹਾਸਲ ਕਰਨੀ ਹੈ। ਫਾਰਚੂਨਰ ਗੱਡੀ ਬਰਾਮਦ ਕਰਨੀ ਸੀ, ਬਾਰੇ ਜਾਣਕਾਰੀ ਮੰਗੀ, ਜਿਸ ਲਈ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। (Water Cannon Boy Navdeep Arrested)
ਇਹ ਵੀ ਪੜ੍ਹੋ :ALM Caught Taking Bribe : ਵਿਜੀਲੈਂਸ ਬਿਊਰੋ ਵੱਲੋਂ 15,000 ਰਿਸ਼ਵਤ ਲੈਂਦਿਆਂ PSPCL ਦਾ ਸਹਾਇਕ ਲਾਈਨਮੈਨ ਕਾਬੂ