- ਪਿਛਲੇ ਸੀਜ਼ਨ ਨਾਲੋਂ 70000 ਏਕੜ ਵੱਧ ਰਕਬਾ ਮੂੰਗੀ ਦੀ ਕਾਸ਼ਤ ਹੇਠ ਆਇਆ
- ਮੌਜੂਦਾ ਸਾਲ ਕੁੱਲ 1.25 ਲੱਖ ਏਕੜ ਰਕਬੇ ਵਿੱਚ ਬੀਜੀ ਗਈ ਮੂੰਗੀ , 31072 ਏਕੜ ਵਿੱਚ ਬਿਜਾਈ ਹੋਣ ਨਾਲ ਬਠਿੰਡਾ ਜ਼ਿਲ੍ਹਾ ਮੋਹਰੀ
- ਧਰਤੀ ਹੇਠਲੇ ਪਾਣੀ ਦੀ ਬੱਚਤ ਅਤੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਹਿੱਤ ਚੁੱਕਿਆ ਕਦਮ
ਇੰਡੀਆ ਨਿਊਜ਼, ਚੰਡੀਗੜ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵੱਲੋਂ ਸੂਬੇ ਦੇ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਦੀ ਬਿਜਾਈ ਕਰ ਕੇ ਪਾਣੀ ਦੀ ਬੱਚਤ (Water saving) ਕਰਨ ਦੀ ਕੀਤੀ ਅਪੀਲ ‘ਤੇ ਪੰਜਾਬ ਵਿੱਚ ਇਸ ਸਾਲ 1.25 ਲੱਖ ਏਕੜ (50,000 ਹੈਕਟੇਅਰ) ਰਕਬੇ ਵਿੱਚ ਗਰਮੀ ਰੁੱਤ ਦੀ ਮੂੰਗੀ ਦੀ ਬਿਜਾਈ ਹੋਣ ਨਾਲ ਨਵਾਂ ਰਿਕਾਰਡ ਕਾਇਮ ਹੋਇਆ ਹੈ। ਪਿਛਲੇ ਸੀਜ਼ਨ ਨਾਲੋਂ ਇਸ ਵਾਰ ਲਗਭਗ 70,000 ਏਕੜ ਵੱਧ ਰਕਬੇ ਵਿੱਚ ਮੂੰਗੀ ਬੀਜੀ ਗਈ ਹੈ।]
ਸੂਬਾ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ 7275 ਰੁਪਏ ਪ੍ਰਤੀ ਕੁਇੰਟਲ ‘ਤੇ ਸਾਰੀ ਫਸਲ ਖਰੀਦਣ ਬਾਰੇ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਨੋਟੀਫਿਕੇਸ਼ਨ ਅਨੁਸਾਰ, ਗਰਮੀ ਰੁੱਤ ਦੀ ਮੂੰਗੀ ਦੀ ਵਾਢੀ ਦਾ ਸਮਾਂ ਜੂਨ, 2022 ਵਿੱਚ ਅਤੇ ਖਰੀਦ ਦਾ ਸਮਾਂ 1 ਜੂਨ ਤੋਂ 31 ਜੁਲਾਈ, 2022 ਤੱਕ ਹੈ।
ਸੂਬੇ ਦੇ ਖੇਤੀਬਾੜੀ ਵਿਭਾਗ (Department of Agriculture) ਵੱਲੋਂ ਸਾਰੇ ਜ਼ਿਲਿਆਂ ਤੋਂ ਪ੍ਰਾਪਤ ਅੰਤਿਮ ਰਿਪੋਰਟਾਂ ਦੇ ਆਧਾਰ ‘ਤੇ ਜੁਟਾਏ ਅੰਕੜਿਆਂ ਅਨੁਸਾਰ ਇਸ ਵਾਰ ਲਗਭਗ 1.25 ਲੱਖ ਏਕੜ (50,000 ਹੈਕਟੇਅਰ) ਰਕਬੇ ਵਿੱਚ ਮੂੰਗੀ ਦੀ ਕਾਸ਼ਤ ਕੀਤੀ ਗਈ ਹੈ ਜਦਕਿ 2020-21 ਦੌਰਾਨ 55,000 ਏਕੜ (22,000 ਹੈਕਟੇਅਰ) ਰਕਬਾ ਇਸ ਫ਼ਸਲ ਹੇਠ ਸੀ।
ਏਸੇ ਤਰ੍ਹਾਂ ਸਾਲ 2019-20 ਵਿੱਚ ਲਗਭਗ 56750 ਏਕੜ (22700 ਹੈਕਟੇਅਰ) ਰਕਬਾ ਅਤੇ ਸਾਲ 2018-19 ਦੌਰਾਨ ਇਸ ਫਸਲ ਹੇਠ ਕੁੱਲ 40750 ਏਕੜ (16300 ਹੈਕਟੇਅਰ) ਰਕਬਾ ਸੀ।
ਬਠਿੰਡਾ ਜ਼ਿਲ੍ਹਾ ਮੂੰਗੀ ਦੀ ਬਿਜਾਈ ਵਿੱਚ ਸੂਬੇ ਭਰ ਚੋਂ ਮੋਹਰੀ Water saving and crop diversification
ਸੂਬੇ ਦੇ ਖੇਤੀਬਾੜੀ ਵਿਭਾਗ ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ, ਬਠਿੰਡਾ ਜ਼ਿਲ੍ਹਾ (Bathinda District) 31072 ਏਕੜ (12429 ਹੈਕਟੇਅਰ) ਰਕਬੇ ਵਿੱਚ ਮੂੰਗੀ ਦੀ ਬਿਜਾਈ ਕਰਕੇ ਸੂਬੇ ਭਰ ਚੋਂ ਮੋਹਰੀ ਰਿਹਾ, ਜਦੋਂ ਕਿ ਪਿਛਲੇ ਸਾਲ ਇਸ ਜ਼ਿਲੇ ਵਿੱਚ ਇਸ ਫਸਲ ਹੇਠ ਸਿਰਫ 500 ਹੈਕਟੇਅਰ ਰਕਬਾ ਹੀ ਸੀ।
ਇਸ ਤੋਂ ਬਾਅਦ ਮਾਨਸਾ ਵਿਚ 25,000 ਏਕੜ (10,000 ਹੈਕਟੇਅਰ), ਮੋਗਾ 12675 ਏਕੜ (5070 ਹੈਕਟੇਅਰ), ਸ੍ਰੀ ਮੁਕਤਸਰ ਸਾਹਿਬ 11975 ਏਕੜ (4790 ਹੈਕਟੇਅਰ) ਅਤੇ ਲੁਧਿਆਣਾ ਵਿੱਚ 10,750 ਏਕੜ (4300 ਹੈਕਟੇਅਰ) ਰਕਬੇ ਵਿੱਚ ਮੂੰਗੀ ਦੀ ਕਾਸ਼ਤ ਕੀਤੀ ਗਈ ਹੈ।
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ (Gurwinder Singh) ਅਨੁਸਾਰ ਇਸ ਕਦਮ ਨਾਲ ਕਣਕ-ਝੋਨੇ ਦੇ ਚੱਕਰ ਦਰਮਿਆਨ ਇੱਕ ਹੋਰ ਫਸਲ ਬੀਜ ਕੇ ਕਿਸਾਨ ਦੀ ਆਮਦਨ ਵਿੱਚ ਵਾਧਾ ਹੋਵੇਗਾ।
ਜ਼ਿਕਰਯੋਗ ਹੈ ਕਿ ਮੂੰਗੀ ਦੇ ਕਾਸ਼ਤਕਾਰਾਂ ਨੂੰ ਮੂੰਗੀ ਵੱਢਣ ਤੋਂ ਬਾਅਦ ਉਸੇ ਖੇਤ ਵਿੱਚ ਝੋਨੇ ਦੀ 126 ਕਿਸਮ ਜਾਂ ਬਾਸਮਤੀ ਦੀ ਬਿਜਾਈ ਕਰਨੀ ਪਵੇਗੀ ਕਿਉਂਕਿ ਇਹ ਦੋਵੇਂ ਫਸਲਾਂ ਪੱਕਣ ਵਿੱਚ ਬਹੁਤ ਘੱਟ ਸਮਾਂ ਲੈਂਦੀਆਂ ਹਨ ਅਤੇ ਝੋਨੇ ਦੀਆਂ ਹੋਰ ਕਿਸਮਾਂ ਦੇ ਮੁਕਾਬਲੇ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ। Water saving and crop diversification
Read more : ਪੈਟਰੋਲ ਸਾਢੇ 9 ਰੁਪਏ ਅਤੇ ਡੀਜ਼ਲ 7 ਰੁਪਏ ਸਸਤਾ, ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ ਘਟਾਈ Excise duty reduced