India News (ਇੰਡੀਆ ਨਿਊਜ਼), Weather Update Orange Alert Issued , ਚੰਡੀਗੜ੍ਹ : ਉੱਤਰ ਭਾਰਤ ਦੇ ਖੇਤਰ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਵਿੱਚ ਠੰਡ ਦਾ ਮੌਸਮ ਆਪਣੇ ਪੀਕ ਤੇ ਪਹੁੰਚ ਚੁੱਕਿਆ ਹੈ। ਸੰਘਣੀ ਧੁੰਦ ਦੇ ਕਾਰਨ ਸ਼ੁਕਰਵਾਰ ਨੂੰ ਵਿਜੀਵਿਲਟੀ 20 ਤੋਂ 50 ਮੀਟਰ ਹੀ ਤੱਕ ਹੀ ਸੀਮਤ ਹੋ ਗਈ। ਇਸ ਦਾ ਅਸਰ ਟ੍ਰੇਨਾਂ ਅਤੇ ਫਲਾਈਟ ਦੇ ਉੱਪਰ ਵੀ ਦੇਖਣ ਨੂੰ ਮਿਲ ਰਿਹਾ ਹੈ। ਚੰਡੀਗੜ੍ਹ ਦੇ ਵਿੱਚ ਪੰਜ ਉੜਾਨਾਂ ਰੱਦ ਹੋ ਗਈਆਂ ਹਨ।
ਪੰਜਾਬ ਦੇ 15 ਜ਼ਿਲ ਦੇ ਵਿੱਚ ਧੁੰਦ ਦਾ ਔਰੰਜ ਅਲਰਟ ਜਾਰੀ
ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ 10 ਜਨਵਰੀ ਤੱਕ ਧੁੱਪ ਨਾ ਨਿਕਲਣ ਦੇ ਆਸਾਰ ਜਤਾਏ ਹਨ। ਮੌਸਮ ਵਿਭਾਗ ਨੇ ਅਰਮਾਨ ਜਿਤਾਇਆ ਕਿ ਆਣ ਵਾਲੇ ਕੁਝ ਦਿਨਾਂ ਦੇ ਵਿੱਚ ਧੁੰਦ ਅਤੇ ਠੰਡ ਦਾ ਅਸਰ ਵੇਖਣ ਨੂੰ ਮਿਲੇਗਾ ਜਿਸ ਤੇ ਚਲਦੇ ਪੰਜਾਬ ਦੇ 15 ਜ਼ਿਲ ਦੇ ਵਿੱਚ ਧੁੰਦ ਦਾ ਔਰੰਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਜਦੋਂ ਕਿ ਪੂਰਵ ਅਤੇ ਪੱਛਮੀ ਮਾਲਵਾ ਦੇ ਇਲਾਕਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਸੰਗਰੂਰ, ਪਟਿਆਲਾ, ਮੋਹਾਲੀ, ਲੁਧਿਆਣਾ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨ ਤਾਰਨ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ, ਅਤੇ ਪਠਾਨਕੋਟ ਦੇ ਵਿੱਚ ਰਾਤ ਤੋਂ ਬਾਅਦ ਧੁੰਦ ਦਾ ਅਸਰ ਜਿਆਦਾ ਦੇਖਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ।
ਬਿਨਾਂ ਵਜਹਾ ਘਰ ਤੋਂ ਨਾ ਨਿਕਲਿਆ ਜਾਵੇ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮੌਸਮ ਦੇ ਵਿੱਚ ਠੰਡ ਦਾ ਅਸਰ ਕਾਫੀ ਵੱਧ ਵੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਚਲਦੇ ਹੋਏ ਡਾਕਟਰਾਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਬਜ਼ੁਰਗਾਂ ਅਤੇ ਬੱਚਿਆਂ ਨੂੰ ਠੰਡ ਤੋਂ ਬਚਾ ਰੱਖਣੇ ਚਾਹੀਦੇ ਹਨ। ਜਦੋਂ ਕਿ ਸਰਕਾਰ ਨੇ ਕਿਹਾ ਹੈ ਕਿ ਬਿਨਾਂ ਵਜਹਾ ਘਰ ਤੋਂ ਨਾ ਨਿਕਲਿਆ ਜਾਵੇ।
ਪੰਜਾਬ ਦੇ ਵਿੱਚ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਸ਼ਿਮਲਾ ਦੇ ਬਰਾਬਰ ਦੀ ਠੰਡ ਪੈ ਰਹੀ ਹੈ। ਲੁਧਿਆਣਾ ਦੇ ਵਿੱਚ ਕਰੀਬ ਪੰਜ ਡਿਗਰੀ ਟੈਂਪਰੇਚਰ ਦਰਜ ਕੀਤਾ ਗਿਆ ਹੈ ਜਦੋਂ ਕਿ ਸ਼ਿਮਲਾ ਦੇ ਵਿੱਚ ਚਾਰ ਡਿਗਰੀ ਟੈਂਪਰੇਚਰ ਦਰਜ ਕੀਤਾ ਗਿਆ ਹੈ।