Weather Update Punjab
ਇੰਡੀਆ ਨਿਊਜ਼, ਚੰਡੀਗੜ੍ਹ/ਸ਼ਿਮਲਾ।
Weather Update Punjab ਪਿੱਛਲੇ ਕੁੱਜ ਦਿਨਾਂ ਤੋਂ ਉੱਤਰੀ ਭਾਰਤ ਦਾ ਮੌਸਮ (North India Weather) ਵਧੇਰੇ ਠੰਡਾ ਚਲ ਰਿਹਾ ਹੈ। ਜਿੱਥੇ ਆਸਮਾਨ ਵਿੱਚ ਪੂਰਾ ਦਿਨ ਬੱਦਲ ਜਾਂ ਫਿਰ ਧੁੰਦ ਕਰਕੇ ਸੂਰਜ ਦੇ ਦਰਸ਼ਨ ਨਹੀਂ ਹੋ ਰਹੇ ਉਥੇ ਹੀ ਧੁੱਪ ਨਾ ਨਿਕਲਣ ਕਰਕੇ ਸਰਦੀ ਵੱਧਦੀ ਜਾ ਰਹੀ ਹੈ। ਪੰਜਾਬ ਵਿਚ ਪਿੱਛਲੇ ਲਗਭਗ 10 ਦਿਨ ਤੋਂ ਸੂਰਜ ਦੇਵਤਾ ਦੇ ਸਹੀ ਤਰਾਂ ਨਾਲ ਦਰਸ਼ਨ ਨਹੀਂ ਹੋਏ।
ਇਸ ਦਾ ਅਸਰ ਇਹ ਹੋ ਰਿਹਾ ਹੈ ਕਿ ਧੁੰਦ ਪਹਿਲਾਂ ਨਾਲੋਂ ਜਿਆਦਾ ਪੈ ਰਹੀ ਹੈ। ਸ਼ੁਕਰਵਾਰ ਸਵੇਰੇ ਜਦੋਂ ਲੋਕ ਜਾਗੇ ਤਾਂ ਉਨ੍ਹਾਂ ਦਾ ਸਵਾਗਤ ਵੀ ਬਹੁਤ ਜ਼ਿਆਦਾ ਧੁੰਦ ਨੇ ਕੀਤਾ। ਲੁਧਿਆਣਾ ਵਿੱਚ ਧੁੰਦ ਕਾਰਨ ਵਿਜ਼ੀਬਿਲਟੀ ਘਟ ਗਈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਹੋਈ।
23 ਜਨਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ (Weather Update Punjab)
ਮੌਸਮ ਵਿਭਾਗ ਮੁਤਾਬਕ 23 ਜਨਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਸੂਰਜ ਦੇ ਨਾ ਦਿਸਨ ਅਤੇ ਧੁੰਦ ਦੇ ਚਲਦੇ ਹੋਏ ਪ੍ਰਦੇਸ਼ ਦਾ ਤਾਪਮਾਨ ਲਗਾਤਾਰ ਘੱਟ ਹੋ ਰਿਹਾ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦੇਂਦੇ ਹੋਏ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਤੋਂ ਬਾਅਦ ਮੌਸਮ ਖੁਲ ਜਾਵੇਗਾ। ਜਿਸ ਨਾਲ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੇਗੀ।
ਹਿਮਾਚਲ ‘ਚ ਕੜਾਕੇ ਦੀ ਠੰਢ
ਹਿਮਾਚਲ ‘ਚ ਕੜਾਕੇ ਦੀ ਠੰਢ ਪੱਛਮੀ ਗੜਬੜੀ ਦਾ ਅਸਰ ਹਿਮਾਚਲ ਪ੍ਰਦੇਸ਼ ‘ਚ ਦਿਖਾਈ ਦੇਣ ਲੱਗਾ ਹੈ। ਸੂਬੇ ‘ਚ ਪੱਛਮੀ ਗੜਬੜੀ ਦੀ ਸਰਗਰਮੀ ਕਾਰਨ ਮੌਸਮ ਤੇਜ਼ ਹੋ ਗਿਆ ਹੈ ਅਤੇ ਸੂਬੇ ਭਰ ‘ਚ ਠੰਡ ਪੈ ਰਹੀ ਹੈ। ਬੀਤੀ ਰਾਤ ਤੋਂ ਸੂਬੇ ਦੇ ਉੱਚੇ ਸਥਾਨਾਂ ‘ਤੇ ਰੁਕ-ਰੁਕ ਕੇ ਹਲਕੀ ਬਰਫਬਾਰੀ ਹੋ ਰਹੀ ਹੈ ਅਤੇ ਇਸ ਕਾਰਨ ਪੂਰਾ ਹਿਮਾਚਲ ਸੀਤ ਲਹਿਰ ਦੀ ਲਪੇਟ ‘ਚ ਆ ਗਿਆ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਦੇ ਗੰਭੀਰ ਹੋਣ ਦੀ ਸੰਭਾਵਨਾ ਜਤਾਈ ਹੈ। ਰਾਜ ਦੇ ਲਾਹੌਲ-ਸਪੀਤੀ, ਕਿਨੌਰ, ਕੁੱਲੂ, ਸ਼ਿਮਲਾ, ਮੰਡੀ, ਚੰਬਾ ਅਤੇ ਕਾਂਗੜਾ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਹੋਈ। ਬਰਫਬਾਰੀ ਦਾ ਇਹ ਦੌਰ ਵੀਰਵਾਰ ਨੂੰ ਵੀ ਰੁਕ-ਰੁਕ ਕੇ ਜਾਰੀ ਰਿਹਾ। ਇਸ ਕਾਰਨ ਸੂਬੇ ਵਿੱਚ ਠੰਢ ਹੋਰ ਵਧ ਗਈ ਹੈ।
ਇਹ ਵੀ ਪੜ੍ਹੋ : China building a bridge near Pangong Lake ਚੀਨ ਝੀਲ ਦੇ ਉੱਤਰੀ ਅਤੇ ਦੱਖਣੀ ਸਿਰੇ ਨੂੰ ਜੋੜ ਰਿਹਾ