ਰਾਸ਼ਟਰਮੰਡਲ ਖੇਡਾਂ ‘ਚ ਬਰੌਂਜ਼ ਮੈਡਲ ਜੇਤੂ ਗੁਰਦੀਪ ਸਿੰਘ ਦਾ ਜ਼ੋਰਦਾਰ ਸਵਾਗਤ

0
197
Weightlifter Gurdeep Singh
Weightlifter Gurdeep Singh

ਦਿਨੇਸ਼ ਮੌਦਗਿਲ, Ludhiana News (Weightlifter Gurdeep Singh) : ਕਾਮਨਵੈਲਥ ਖੇਡਾਂ ਬਰਮਿੰਘਮ 2022 ਵਿੱਚ ਵੇਟ ਲਿਫਟਿੰਗ ਦੀ ਹੈਵੀ ਵੇਟ ਕੈਟਾਗਿਰੀ ਵਿੱਚ ਕਾਂਸੀ ਤਮਗਾ ਜਿੱਤਣ ਵਾਲੇ ਗੁਰਦੀਪ ਸਿੰਘ ਪਿੰਡ ਮਾਜਰੀ ਦਾ ਖੰਨਾ ਸ਼ਹਿਰ ਵਿੱਚ ਪਹੁੰਚਣ ‘ਤੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਦੀ ਤਰਫੋਂ ਵਧੀਕ ਡਿਪਟੀ ਕਮਿਸ਼ਨਰ ਖੰਨਾ ਅਮਰਜੀਤ ਬੈਂਸ ਵੱਲੋਂ ਵੱਖ-ਵੱਖ ਸਨਮਾਨ ਚਿੰਨ੍ਹ ਦੇ ਕੇ ਭਰਵਾ ਸਵਾਗਤ ਕੀਤਾ ਅਤੇ ਮੁਬਾਰਕਬਾਦ ਦਿੱਤੀ।

ਜਲੰਧਰ ਵਿੱਚ ਬਣੇਗੀ ਖੇਡ ਯੂਨੀਵਰਸਿਟੀ : ਸੌਂਦ

Weightlifter Gurdeep Singh

ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਖਿਡਾਰੀ ਗੁਰਦੀਪ ਸਿੰਘ ਵੱਲੋਂ ਪੰਜਾਬ ਅਤੇ ਭਾਰਤ ਦਾ ਨਾਂ ਰੋਸ਼ਨ ਕਰਨ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਖਿਡਾਰੀ ਗੁਰਦੀਪ ਸਿੰਘ ਦਾ ਬਣਦਾ ਹੋਰ ਮਾਣ-ਸਨਮਾਨ ਦਿਵਾਇਆ ਜਾਵੇਗਾ। ਉਹਨਾਂ ਕਿਹਾ ਕਿ ਚੌਣ ਵਾਅਦੇ ਮੁਤਾਬਿਕ, ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਲਦ ਜਲੰਧਰ ਵਿੱਚ ਇੱਕ ਬਹੁਤ ਵੱਡੀ ਖੇਡ ਯੂਨੀਵਰਸਿਟੀ ਬਨਾਉਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ 5 ਸਾਲ ਦੇ ਸਮੇਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ ਅਤੇ ਇਹ ਇੱਕ ਨੈਸ਼ਨਲ ਲੈਵਲ ਦੀ ਯੂਨੀਵਰਸਿਟੀ ਹੋਵੇਗੀ ਤਾਂ ਜ਼ੋ ਸਾਡਾ ਯੂਥ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰਦਿਆਂ ਪੰਜਾਬ ਦਾ ਨਾਂ ਰੋਸ਼ਨ ਕਰ ਸਕੇ।

ਵਧੀਕ ਡਿਪਟੀ ਕਮਿਸ਼ਨਰ ਖੰਨਾ ਅਮਰਜੀਤ ਬੈਂਸ ਨੇ ਕਾਂਸੀ ਤਮਗਾ ਜੇਂਤੂ ਗੁਰਦੀਪ ਸਿੰਘ ਪਿੰਡ ਮਾਜਰੀ (ਖੰਨਾ) ਨੂੰ ਵਧਾਈ ਦਿੰਦਿਆ ਕਿਹਾ ਕਿ ਉਸ ਨੇ ਸਾਡੇ ਸ਼ਹਿਰ ਖੰਨਾ, ਜ਼ਿਲ੍ਹਾ ਲੁਧਿਆਣਾ, ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ, ਜਿਸ ਨਾਲ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਗੁਰਦੀਪ ਸਿੰਘ ਦੇ ਕਾਂਸੀ ਤਮਗਾ ਜਿੱਤਣ ਦਾ ਸਿਹਰਾ ਉਸ ਦੇ ਮਾਤਾ-ਪਿਤਾ ਅਤੇ ਕੋਚਾਂ ਨੂੰ ਵੀ ਜਾਂਦਾ ਹੈ।

ਪੁੱਤਰ ਦੀ ਕਾਮਯਾਬੀ ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ : ਭਾਗ ਸਿੰਘ

ਕਾਂਸੀ ਤਮਗਾ ਜੇਂਤੂ ਗੁਰਦੀਪ ਸਿੰਘ ਦੇ ਪਿਤਾ ਭਾਗ ਸਿੰਘ ਨੇ ਕਿਹਾ ਕਿ ਉਸ ਦੇ ਪੁੱਤਰ ਵੱਲੋਂ ਕਾਂਸੀ ਤਮਗਾ ਜਿੱਤਣ ‘ਤੇ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਗੁਰਦੀਪ ਸਿੰਘ ਦੇ ਕੋਚ ਸ਼ੁਭਕਰਮਨ ਸਿੰਘ ਰਾਣਾ ਅਤੇ ਕੋਚ ਮੋਹਨ ਸਿੰਘ ਨੇ ਕਿਹਾ ਕਿ ਗੁਰਦੀਪ ਸਿੰਘ ਖੰਨਾ ਵੇਟ ਲਿਫਟਿੰਗ ਸੈਂਟਰ ਖੰਨਾ ਦਾ ਹੋਣਹਾਰ ਖਿਡਾਰੀ ਹੈ ਅਤੇ ਅੱਜ ਖੰਨਾ ਵੇਟ ਲਿਫਟਿੰਗ ਐਸੋਸੀਏਸ਼ਨ ਗੁਰਦੀਪ ਸਿੰਘ ਦੇ ਕਾਂਸੀ ਤਮਗਾ ਜਿੱਤਣ ਤੇ ਮਾਣ ਮਹਿਸੂਸ ਕਰ ਰਹੀ ਹੈ।

ਜਿੱਤ ਦਾ ਸਿਹਰਾ ਮੇਹਨਤ, ਪਰਿਵਾਰ ਅਤੇ ਕੋਚ ਨੂੰ ਜਾਂਦਾ ਹੈ : ਗੁਰਦੀਪ ਸਿੰਘ

ਗੁਰਦੀਪ ਸਿੰਘ ਕਾਂਸੀ ਤਗਮਾ ਜੇਂਤੂ ਨੇ ਕਿਹਾ ਕਿ ਇਸ ਦਾ ਸਿਹਰਾ ਉਸ ਵੱਲੋ ਕੀਤੀ ਸਖਤ ਮਿਹਨਤ ਦੇ ਨਾਲ-ਨਾਲ ਉਹਨਾਂ ਦੇ ਪਿਤਾ ਭਾਗ ਸਿੰਘ, ਮਾਤਾ ਜਸਵੀਰ ਕੌਰ ਤੇ ਪੂਰੇ ਪਰਿਵਾਰ ਦੇ ਸਹਿਯੋਗ ਨਾਲ ਅਤੇ ਖੰਨਾ ਵੇਟ ਲਿਫਟਿੰਗ ਸੈਂਟਰ ਖੰਨਾ ਵਿੱਚ ਕੋਚ ਸ਼ੁਭਕਰਮਨ ਸਿੰਘ ਰਾਣਾ ਅਤੇ ਕੋਚ ਮੋਹਨ ਸਿੰਘ ਦੀ ਅਗਵਾਈ ਵਿੱਚ ਕੋਚਿੰਗ ਲੈ ਕੇ ਵਡਮੁੱਲੀ ਪ੍ਰਾਪਤੀ ਕੀਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਾਂਸੀ ਤਮਗਾ ਜੇਂਤੂ ਗੁਰਦੀਪ ਸਿੰਘ ਭਾਰਤੀ ਰੇਲਵੇਂ ਵਿੱਚ ਬਤੌਰ ਸੀਨੀਅਰ ਟੀਟੀ ਵੱਜੋਂ ਸੇਵਾਵਾਂ ਵੀ ਨਿਭਾਅ ਰਹੇ ਹਨ।

ਇਹ ਵੀ ਪੜ੍ਹੋ: ਸਹਿਕਾਰੀ ਖੇਤੀ ਵਿਕਾਸ ਬੈਂਕ ਦੇ ਕਰਜਿਆਂ ਨੂੰ ਸੇਟਲਮੈਂਟ ਸਕੀਮ ਅਧੀਨ ਲਿਆਂਦਾ ਜਾਵੇ : ਹੁੰਦਲ

ਇਹ ਵੀ ਪੜ੍ਹੋ: ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕੋਰੋਨਾ ਪਾਜ਼ੀਟਿਵ

ਸਾਡੇ ਨਾਲ ਜੁੜੋ :  Twitter Facebook youtube

SHARE