ਕਣਕ ਦੀ ਖਰੀਦ ਨੇ ਪੰਦਰਾਂ ਸਾਲ ਦਾ ਰਿਕਾਰਡ ਤੋੜਿਆ Wheat procurement breaks 15-year record

13 ਅਪ੍ਰੈਲ ਨੂੰ ਕਣਕ ਦੀ ਕੁੱਲ ਖਰੀਦ 17 ਲੱਖ ਟਨ ਤੱਕ ਪਹੁੰਚ ਗਈ ਹੈ, ਜੋ ਕਿ ਪਿਛਲੇ ਪੰਦਰਾਂ ਸਾਲਾਂ ‘ਚ ਅੱਜ ਦੀ ਤਾਰੀਖ ਤੱਕ ਸਭ ਤੋਂ ਵੱਧ ਖਰੀਦ ਹੈ। ਇਸ ਸਾਲ ਰਾਜ ਸਰਕਾਰ ਨੇ ਹੁਣ ਤਕ 828 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਸਿੱਧੇ ਤੌਰ ‘ਤੇ ਕਰ ਦਿੱਤੀ ਹੈ ਜੋ ਕਿ ਹੁਣ ਤਕ ਇਸ ਤਰੀਕ ਤੱਕ  ਕੀਤੀ ਸਭ ਤੋਂ ਵੱਧ ਅਦਾਇਗੀ ਹੈ।

0
198
Wheat procurement breaks 15-year record
Wheat procurement breaks 15-year record

ਕਣਕ ਦੀ ਖਰੀਦ ਨੇ ਪੰਦਰਾਂ ਸਾਲ ਦਾ ਰਿਕਾਰਡ ਤੋੜਿਆ Wheat procurement breaks 15-year record

  • ਭੁਗਤਾਨ ਦੀ ਦਰ ਵੀ ਸਿਖਰ ਤੇ
  • ਨਿੱਜੀ ਖਰੀਦਦਾਰੀ ਵੀ ਬੁਲੰਦੀਆਂ ਤੇ

ਇੰਡੀਆ ਨਿਊਜ਼ ਚੰਡੀਗੜ,

ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕਣਕ ਦੀ ਆਮਦ ਵਧਣ ਦੇ ਨਾਲ, ਰਾਜ ਦੀਆਂ ਖਰੀਦ ਏਜੰਸੀਆਂ ਨੇ ਰਾਜ ਵਿੱਚ ਅਨਾਜ ਦੀ ਖਰੀਦ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀਆਂ ਅਦਾਇਗੀਆਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਇਹ ਪ੍ਰਗਟਾਵਾ ਕਰਦਿਆਂ ਅੱਜ ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ 13 ਅਪ੍ਰੈਲ ਨੂੰ ਕਣਕ ਦੀ ਕੁੱਲ ਖਰੀਦ 17 ਲੱਖ ਟਨ ਤੱਕ ਪਹੁੰਚ ਗਈ ਹੈ, ਜੋ ਕਿ ਪਿਛਲੇ ਪੰਦਰਾਂ ਸਾਲਾਂ ‘ਚ ਅੱਜ ਦੀ ਤਾਰੀਖ ਤੱਕ ਸਭ ਤੋਂ ਵੱਧ ਖਰੀਦ ਹੈ।

ਹੁਣ ਤਕ 828 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ‘ਚ ਕਿੱਤੀ Wheat procurement breaks 15-year record

ਉਨਾਂ ਅੱਗੇ ਦੱਸਿਆ ਕਿ ਇਸ ਸਾਲ ਰਾਜ ਸਰਕਾਰ ਨੇ ਹੁਣ ਤਕ 828 ਕਰੋੜ ਰੁਪਏ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ‘ਚ ਸਿੱਧੇ ਤੌਰ ‘ਤੇ ਕਰ ਦਿੱਤੀ ਹੈ ਜੋ ਕਿ ਹੁਣ ਤਕ ਇਸ ਤਰੀਕ ਤੱਕ  ਕੀਤੀ ਸਭ ਤੋਂ ਵੱਧ ਅਦਾਇਗੀ ਹੈ।

ਉਨਾਂ ਕਿਹਾ ਕਿ ਵਿਭਾਗ ਵੱਲੋਂ 871 ਕਰੋੜ ਰੁਪਏ ਦੇ ਵਾਧੂ ਭੁਗਤਾਨ ਵੀ ਕਲੀਅਰ ਕਰ ਦਿੱਤੇ ਗਏ ਹਨ ਅਤੇ ਸ਼ਨੀਵਾਰ ਨੂੰ ਬੈਂਕਾਂ ਦੇ ਮੁੜ ਖੁੱਲਦੇ ਹੀ ਇਹ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਜਮਾ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ 14 ਤੋਂ 15 ਅਪ੍ਰੈਲ ਨੂੰ ਬੈਂਕ ਛੁੱਟੀਆਂ ਦੇ ਨਤੀਜੇ ਵਜੋਂ ਕੋਈ ਭੁਗਤਾਨ ਸੰਭਵ ਨਹੀਂ ਹੋਵੇਗਾ।

ਖਰੀਦ ਦੀ ਗਤੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਬੁਲਾਰੇ ਨੇ ਦੱਸਿਆ ਕਿ ਮੌਜੂਦਾ ਸੀਜਨ ਵਿੱਚ 13 ਅਪ੍ਰੈਲ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ 4.7 ਲੱਖ ਟਨ ਦੀ ਖਰੀਦ ਹੋਈ ਹੈ। ਉਨਾਂ ਕਿਹਾ ਕਿ ਅਨਵਿਕੀ ਕਣਕ ਦੀ ਕੁਲ ਮਾਤਰਾ ਇਕ ਦਿਨ ਦੀ ਆਮਦ ਨਾਲੋਂ ਬਹੁਤ ਘੱਟ ਹੈ, ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਖਰੀਦ ਕਿਸ ਕੁਸ਼ਲਤਾ ਨਾਲ ਹੋ ਰਹੀ ਹੈ।

ਕਣਕ ਦੀ ਵਧਦੀ ਵਿਸ਼ਵਵਿਆਪੀ ਮੰਗ ‘ਤੇ, ਉਨਾਂ ਕਿਹਾ ਕਿ ਪੰਜਾਬ ਵਿੱਚ ਹੁਣ ਤਕ 1 ਲੱਖ ਟਨ ਕਣਕ ਦੀ ਰਿਕਾਰਡ ਨਿੱਜੀ ਖਰੀਦ ਪਹਿਲਾਂ ਹੀ ਹੋ ਚੁੱਕੀ ਹੈ, ਜੋ ਕਿ ਪਿਛਲੇ ਸਾਲਾਂ ਦੀ ਇਸੇ ਮਿਤੀ ‘ਤੇ ਖਰੀਦ ਨਾਲੋਂ ਕਿਤੇ ਜ਼ਿਆਦਾ ਹੈ। ਉਸਨੇ ਅੱਗੇ ਕਿਹਾ ਕਿ ਹਰ ਗੁਜਰਦੇ ਦਿਨ ਦੇ ਨਾਲ ਨਿੱਜੀ ਖਰੀਦਦਾਰੀ ਵਧ ਰਹੀ ਹੈ

ਇਨਾਂ ਰਿਕਾਰਡ ਤੋੜ ਅੰਕੜਿਆਂ ਨੂੰ ਮੁੱਖ ਮੰਤਰੀ ਦੇ ਸਖਤ ਨਿਰਦੇਸ਼ਾਂ ‘ਤੇ ਸੂਬਾ ਸਰਕਾਰ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧਾਂ ਦਾ ਨਤੀਜਾ ਦੱਸਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਕਿਸਾਨਾਂ ਵੱਲੋਂ ਵਿੱਕਰੀ ਲਈ ਦਿੱਤੀ ਜਾ ਰਹੀ ਕਣਕ। ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਦੀ ਰਹੇਗੀ। Wheat procurement breaks 15-year record

Also Read : ਸੰਵਿਧਾਨ ਨੂੰ ਬਚਾਉਣ ਦੀ ਲੋੜ : ਮਾਨ

Also Read : ਵਿਧਾਨ ਸਭਾਵਾਂ ਵਿੱਚ ਦਰਪੇਸ਼ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕੀਤਾ Sandhwan arrives at the Indian Regional Commonwealth Parliamentary Conference

Connect With Us : Twitter Facebook youtube

SHARE