Wheat Procurement Started In Banur Grain Market
– ਅਨਾਜ ਮੰਡੀ ਵਿੱਚ ਕਿਸਾਨਾਂ-ਆੜ੍ਹਤੀਆਂ ਦਰਮਿਆਨ ਇੱਕ ਕਮੇਟੀ ਬਣਾਈ ਗਈ
– ਅਨਾਜ ਮੰਡੀ ਵਿੱਚ ਫ਼ਸਲ ਦੀ ਖ਼ਰੀਦ ਲਈ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ
– ਸਰਕਾਰ ਤੋਂ ਕੋਈ ਮੰਗ ਹੈ ਤਾਂ ਸੂਚਨਾ ਦੇਣ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਅਨਾਜ ਮੰਡੀ ਵਿੱਚ ਕਣਕ ਦੀ ਫ਼ਸਲ ਵੇਚਣ ਲਈ ਆਉਣ ਵਾਲੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਅਨਾਜ ਮੰਡੀ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਆੜ੍ਹਤੀਆਂ ਅਤੇ ਕਿਸਾਨਾਂ ਦਰਮਿਆਨ ਬਾਰਦਾਨੇ ਅਤੇ ਲਿਫਟਿੰਗ ਵਰਗੀਆਂ ਸਮੱਸਿਆਵਾਂ ’ਤੇ ਨਜ਼ਰ ਰੱਖੇਗੀ। ਇਹ ਵਿਚਾਰ ਹਲਕਾ ਵਿਧਾਇਕ ਰਾਜਪੁਰਾ ਨੀਨਾ ਮਿੱਤਲ ਨੇ ਪ੍ਰਗਟ ਕੀਤੇ। ਉਹ ਕਣਕ ਦੀ ਫਸਲ ਦੀ ਖਰੀਦ ਕਰਵਾਉਣ ਲਈ ਬਨੂੜ ਦਾਣਾ ਮੰਡੀ ਪਹੁੰਚੇ ਸਨ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ CM Bhagwant Mann ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ। ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਸਿਰਫ਼ ਐਲਾਨ ਹੀ ਕਰਦੀਆਂ ਸਨ ਪਰ ‘ਆਪ’ ਸਰਕਾਰ ਲੋਕਾਂ ਦੇ ਹਿੱਤ ਵਿੱਚ ਕੰਮ ਕਰਨ ਨੂੰ ਪਹਿਲ ਦੇ ਰਹੀ ਹੈ। 70 ਸਾਲਾਂ ਤੋਂ ਵਿਗੜ ਰਹੀ ਹਾਲਤ ਨੂੰ ਠੀਕ ਕਰਨ ਵਿੱਚ ਕੁਝ ਸਮਾਂ ਲੱਗੇਗਾ।
ਹਲਕਾ ਵਿਧਾਇਕ ਨੇ ਅਨਾਜ ਮੰਡੀ ਵਿੱਚ ਸੀਜ਼ਨ ਦੀ ਪਹਿਲੀ ਫ਼ਸਲ ਲੈ ਕੇ ਪਹੁੰਚੇ ਪਿੰਡ ਰਾਜੋਮਾਜਰਾ ਦੇ ਕਿਸਾਨ ਸਰਦਾਰਾ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਲੱਡੂ ਵੰਡੇ। Wheat Procurement Started In Banur Grain Market
ਬਾਰਦਾਨੇ ਅਤੇ ਲਿਫਟਿੰਗ ਵੱਲ ਧਿਆਨ
ਹਲਕਾ ਵਿਧਾਇਕ ਨੀਨਾ ਮਿੱਤਲ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਤੇ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਮੀਟਿੰਗ ਲੈਂਦਿਆਂ ਕਿਹਾ ਕਿ ਪੂਰੇ ਸੀਜ਼ਨ ਦੌਰਾਨ ਬਾਰਦਾਨੇ ਅਤੇ ਲਿਫਟਿੰਗ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸੀਐਮ ਭਗਵੰਤ ਮਾਨ ਦਾ ਵਿਸ਼ੇਸ਼ ਆਦੇਸ਼ ਹੈ ਕਿ ਕਣਕ ਦੀ ਖਰੀਦ ਪੂਰੀ ਤਿਆਰੀ ਨਾਲ ਸ਼ੁਰੂ ਕੀਤੀ ਜਾਵੇ।
ਬਾਰਦਾਨੇ, ਲਿਫਟਿੰਗ ਅਤੇ ਫਸਲ ਸਟੋਰ ਕਰਨ ਲਈ ਥਾਂ ਦੇ ਪ੍ਰਬੰਧਾਂ ਦਾ ਧਿਆਨ ਰੱਖਿਆ ਜਾਵੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਵੱਲੋਂ ਬਨੂੜ ਲਈ ਆਉਣ ਵਾਲੇ ਦਿਨਾਂ ਵਿੱਚ ਮੈਗਾ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ। ਸਿਹਤ ਤੇ ਸਿੱਖਿਆ ਸਬੰਧੀ ਮੁਹੱਲਾ ਕਲਾਨਿਕ ਖੋਲ੍ਹਣ ਅਤੇ ਲੜਕੀਆਂ ਲਈ ਕਾਲਜ ਖੋਲ੍ਹਣ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। Wheat Procurement Started In Banur Grain Market
ਰਾਜਪੁਰਾ ਭ੍ਰਿਸ਼ਟਾਚਾਰ ਵਿਰੋਧੀ ਨੰਬਰ ਤੋਂ ਦੂਰ ਰਹੇ
ਵਿਧਾਇਕਾ ਨੇ ਕਿਹਾ ਕਿ CM ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਗਏ ਭ੍ਰਿਸ਼ਟਾਚਾਰ ਵਿਰੋਧੀ ਨੰਬਰ ਤੋਂ ਰਾਜਪੁਰਾ ਹਲਕਾ ਨੂੰ ਦੂਰ ਰੱਖਿਆ ਜਾਵੇ। ਕਿਸੇ ਵੀ ਵਿਭਾਗ ਵਿੱਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨਾ ਤਾਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਅਧਿਕਾਰੀ ਨੂੰ ਕਰਨ ਦਿੱਤਾ ਜਾਵੇਗਾ। ਹਲਕਾ ਵਿਧਾਇਕਾ ਨੇ ਕਿਹਾ ਕਿ ਫੂਡ ਸਪਲਾਈ ਵਿਭਾਗ ਲੋਕਾਂ ਦੇ ਨਿਸ਼ਾਨੇ ’ਤੇ ਰਹਿੰਦਾ ਹੈ। ਸਾਨੂੰ ਅਜਿਹੇ ਟੈਗ ਹਟਾਉਣੇ ਪੈਣਗੇ। Wheat Procurement Started In Banur Grain Market
ਆੜ੍ਹਤੀਆਂ ਦੇ ਮੁਖੀ ਪੁਨੀਤ ਜੈਨ ਨੇ ਕੀਤਾ ਸਵਾਗਤ
ਵਿਧਾਇਕ ਨੀਨਾ ਮਿੱਤਲ ਦੇ ਦਾਣਾ ਮੰਡੀ ਪੁੱਜਣ ‘ਤੇ ਆੜ੍ਹਤੀਆਂ ਦੇ ਪ੍ਰਧਾਨ ਪੁਨੀਤ ਜੈਨ ਨੇ ਉਨ੍ਹਾਂ ਨੂੰ ਗੁਰਦੱਸਤਾ ਭੇਂਟ ਕਰਦੇ ਜੀ ਆਇਆਂ ਕਿਹਾ ਅਤੇ ਉਨ੍ਹਾਂ ਨੂੰ ਆਉਣ ਲਈ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਪ੍ਰਮਜੀਤ ਪਾਸੀ,ਅਮਿਤ ਬਾਂਸਲ,ਸੁਰਿੰਦਰ ਕੁਮਾਰ ਬਾਂਸਲ,ਧਰਮਪਾਲ ਪਿੰਕੀ, ਸੰਦੀਪ ਜੈਨ,ਗੁਰਵਿੰਦਰ ਸਿੰਘ, ਅਰਵਿੰਦ ਟੋਨੀ,ਨੀਰਜ ਜੈਨ,ਮਾਰਕਫੈੱਡ ਦੇ ਏ.ਐੱਫ.ਐੱਸ.ਓ ਬਿਕਰਮ ਸਿੰਘ, ਮੈਨੇਜਰ ਬਿਕਰਮ ਸਿੰਘ,ਇੰਸਪੈਕਟਰ ਪ੍ਰਦੀਪ,ਪਨਗ੍ਰੇਨ ਦੇ ਐੱਫਐੱਸਓ ਮਨਦੀਪ ਸਿੰਘ,ਇੰਸਪੈਕਟਰ ਬਿਕਰਮ ਸਿੰਘ,ਐਫ.ਸੀ.ਆਈ ਦੇ ਇੰਸਪੈਕਟਰ ਪਵਨ ਕੁਮਾਰ, ਮਾਰਕੀਟ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ,ਲੇਖਾਕਾਰ ਗਿਆਨੀ ਗੁਰਮੀਤ ਸਿੰਘ ਹਾਜ਼ਰ ਸਨ। Wheat Procurement Started In Banur Grain Market
ਆਮ ਆਦਮੀ ਪਾਰਟੀ ਦੇ ਆਗੂ ਪਹੁੰਚੇ
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਬੁਲਾਰੇ ਬਿਕਰਮਜੀਤ ਪਾਸੀ, ਬਲਾਕ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ, ਸਿਟੀ ਪ੍ਰਧਾਨ ਕਿਰਨਜੀਤ ਪਾਸੀ,ਲੰਬਰਦਾਰ ਸਤਨਾਮ ਸਿੰਘ ਖਲੌਰ, ਜਸਵਿੰਦਰ ਸਿੰਘ ਲਾਲਾ, ਬਲਵਿੰਦਰ ਸਿੰਘ ਗੁੱਲੀ, ਪਵਿਤਰ ਸਿੰਘ ਧਰਮਗੜ੍ਹ, ਕਰਮਜੀਤ ਸਿੰਘ ਹੁਲਕਾ, ਕਸ਼ਮੀਰ ਸਿੰਘ ਬਨੂੜ, ਜੋਰਾ ਸਿੰਘ ਬਨੂੜ ਸੁਖਵਿੰਦਰ ਸਿੰਘ ਬਨੂੜ ਆਦਿ ਹਾਜ਼ਰ ਸਨ। Wheat Procurement Started In Banur Grain Market
Also Read :Digilocker Service Valid In PSEB ਡਿਜੀਲੌਕਰ’ਤੇ ਅਪਲੋਡ ਸਕੂਲ ਸਰਟੀਫਿਕੇਟਾਂ ਨੂੰ ਮਿਲੀ ਮਾਨਤਾ