ਨਵੀਂ ਦਿੱਲੀ (Wing Commander Deepika Mishra): ਵਿੰਗ ਕਮਾਂਡਰ ਦੀਪਿਕਾ ਮਿਸ਼ਰਾ ਵੀਰਵਾਰ ਨੂੰ ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਭਾਰਤੀ ਹਵਾਈ ਸੈਨਾ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਹਵਾਈ ਸੈਨਾ ਦੇ ਬੁਲਾਰੇ ਅਨੁਸਾਰ ਰਾਜਸਥਾਨ ਦੀ ਰਹਿਣ ਵਾਲੀ ਦੀਪਿਕਾ ਮਿਸ਼ਰਾ ਹੈਲੀਕਾਪਟਰ ਪਾਇਲਟ ਹੈ। ਮੱਧ ਪ੍ਰਦੇਸ਼ ਵਿੱਚ ਹੜ੍ਹ ਰਾਹਤ ਮੁਹਿੰਮ ਦੌਰਾਨ ਉਸ ਦੇ ‘ਬੇਮਿਸਾਲ ਕੰਮ’ ਲਈ ਉਸ ਨੂੰ ‘ਵਾਯੂ ਸੈਨਾ ਮੈਡਲ’ (ਬਹਾਦਰੀ) ਨਾਲ ਸਨਮਾਨਿਤ ਕੀਤਾ ਗਿਆ ਸੀ।
ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਨੇ ਇੱਥੇ ਸੁਬਰਤੋ ਪਾਰਕ ਸਥਿਤ ਏਅਰ ਫੋਰਸ ਆਡੀਟੋਰੀਅਮ ਵਿੱਚ ਆਯੋਜਿਤ ਸਮਾਰੋਹ ਵਿੱਚ ਕਈ ਅਧਿਕਾਰੀਆਂ ਅਤੇ ਹਵਾਈ ਯੋਧਿਆਂ ਨੂੰ ਯੁੱਧ ਸੇਵਾ ਮੈਡਲ ਅਤੇ ਹੋਰ ਪੁਰਸਕਾਰ ਪ੍ਰਦਾਨ ਕੀਤੇ। ਬੁਲਾਰੇ ਨੇ ਦੱਸਿਆ ਕਿ ਹਵਾਈ ਸੈਨਾ ਦੇ ਦੋ ਅਧਿਕਾਰੀਆਂ ਨੂੰ ਯੁੱਧ ਸੇਵਾ ਮੈਡਲ, 13 ਅਧਿਕਾਰੀਆਂ ਅਤੇ ਹਵਾਈ ਯੋਧਿਆਂ ਨੂੰ ਵਾਯੂ ਸੈਨਾ ਮੈਡਲ (ਬਹਾਦਰੀ), 13 ਅਧਿਕਾਰੀਆਂ ਨੂੰ ਵਾਯੂ ਸੈਨਾ ਮੈਡਲ ਅਤੇ 30 ਨੂੰ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਕੁੱਲ 58 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚੋਂ 57 ਹਵਾਈ ਸੈਨਾ ਅਤੇ ਇੱਕ ਫੌਜ ਦਾ ਹੈ। ਵਿੰਗ ਕਮਾਂਡਰ ਦੀਪਿਕਾ ਮਿਸ਼ਰਾ ਬਾਰੇ ਉਨ੍ਹਾਂ ਕਿਹਾ ਕਿ ਉਹ ਹਵਾਈ ਸੈਨਾ ਦੇ ਇਤਿਹਾਸ ਵਿੱਚ ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਹਵਾਈ ਸੈਨਾ ਦੀ ਪਹਿਲੀ ਮਹਿਲਾ ਅਧਿਕਾਰੀ ਹੈ।
ਉਨ੍ਹਾਂ ਕਿਹਾ ਕਿ ਹਵਾਈ ਸੈਨਾ ਦੀਆਂ ਔਰਤਾਂ ਨੂੰ ਸੇਵਾ ਪ੍ਰਤੀ ਸਮਰਪਣ ਲਈ ਪਹਿਲਾਂ ਵੀ ਪੁਰਸਕਾਰ ਮਿਲ ਚੁੱਕੇ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਹਵਾਈ ਸੈਨਾ ਦੀ ਕਿਸੇ ਮਹਿਲਾ ਅਧਿਕਾਰੀ ਨੂੰ ਬਹਾਦਰੀ ਪੁਰਸਕਾਰ ਮਿਲਿਆ ਹੈ। ਭਾਰਤੀ ਹਵਾਈ ਸੈਨਾ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ, ਦੀਪਿਕਾ ਮਿਸ਼ਰਾ ਨੇ ਅਗਸਤ 2021 ਵਿੱਚ ਉੱਤਰੀ ਮੱਧ ਪ੍ਰਦੇਸ਼ ਵਿੱਚ “ਮਨੁੱਖੀ ਸਹਾਇਤਾ ਅਤੇ ਫਲੈਸ਼ ਹੜ੍ਹ ਆਫ਼ਤ ਤੋਂ ਬਾਅਦ ਰਾਹਤ ਕਾਰਜਾਂ” ਦੌਰਾਨ ਅਣਥੱਕ ਕੰਮ ਕੀਤਾ।
ਬਚਾਅ ਮੁਹਿੰਮ ਅੱਠ ਦਿਨਾਂ ਤੱਕ ਚੱਲੀ ਅਤੇ ਉਨ੍ਹਾਂ ਨੇ ਔਰਤਾਂ ਅਤੇ ਬੱਚਿਆਂ ਸਮੇਤ 47 ਲੋਕਾਂ ਦੀ ਜਾਨ ਬਚਾਈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਬਹਾਦਰੀ ਅਤੇ ਸਾਹਸੀ ਯਤਨਾਂ ਨੇ ਨਾ ਸਿਰਫ਼ ਕੁਦਰਤੀ ਆਫ਼ਤ ਵਿੱਚ ਕੀਮਤੀ ਜਾਨਾਂ ਬਚਾਈਆਂ, ਸਗੋਂ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਵੀ ਪੈਦਾ ਕੀਤੀ।
Also Read : ਅੱਤਵਾਦੀ ਹਵਾਰਾ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਹੋਇਆ
Also Read : ਸੀਐਮ ਮਾਨ ਨੇ ਪੁੰਛ ਵਿੱਚ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
Also Read : Fire In Army Truck : ਜੰਮੂ-ਕਸ਼ਮੀਰ ‘ਚ ਫੌਜ ਦੇ ਟਰੱਕ ਨੂੰ ਲੱਗੀ ਅੱਗ, 5 ਜਵਾਨ ਸ਼ਹੀਦ
Also Read : ਫੌਜ ਦੇ ਟਰੱਕ ‘ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਲਈ NIA ਕਸ਼ਮੀਰ ਲਈ ਰਵਾਨਾ