World Fisheries Day : ਵਿਸ਼ਵ ਮੱਛੀ ਪਾਲਣ ਦਿਵਸ ਮਨਾਉਣ ਸਬੰਧੀ ਮੱਛੀ ਕਾਸ਼ਤਕਾਰਾਂ ਦੀ ਐਕਸਪੋਜਰ ਵਿਜ਼ਿਟ

0
130
World Fisheries Day

India News (ਇੰਡੀਆ ਨਿਊਜ਼), World Fisheries Day, ਚੰਡੀਗੜ੍ਹ : ਜਿਲ੍ਹਾ ਵਿਚ ਆਧੁਨਿਕ ਤਕਨੀਕ ਨਾਲ ਮੱਛੀ ਪਾਲਣ ਧੰਦੇ ਨੂੰ ਹੁਲਾਰਾ ਦੇਣ ਵਾਸਤੇ ਡਾ. ਗਰੁਮੇਲ ਸਿੰਘ, ਮੁੱਖ ਖੇਤੀਬਾੜੀ ਅਫਸਰ, ਐਸ.ਏ.ਐਸ.ਨਗਰ ਦੇ ਸਹਿਯੋਗ ਨਾਲ ਨੈਸ਼ਨਲ ਮਿਸ਼ਨ ਆਫ ਐਗਰੀਕਲਚਰ ਐਕਸ਼ਟੇਸ਼ਨ ਐਂਡ ਟੈਕਨਾਲੌਜੀ (ਆਤਮਾ ਸਕੀਮ) ਅਧੀਨ 16 ਮੱਛੀ ਕਾਸ਼ਤਕਾਰਾਂ ਨੂੰ ਵਿੱਦ ਇੰਨ ਸਟੇਟ ਐਕਸਪੋਜਰ ਵਿਜਟ ਕਰਵਾਇਆ ਗਿਆ।

16 ਮੱਛੀ ਪਾਲਕਾਂ ਨੂੰ ਵਿਜਿਟ

ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ, ਪੰਜਾਬ ਐਸ.ਏ.ਐਸ.ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਮੱਛੀ ਪਾਲਣ ਦਿਵਸ ਮਨਾਉਣ ਲਈ ਸਰਕਾਰੀ ਮੱਛੀ ਪੂੰਗ ਫਾਰਮ ਜ਼ਿਲ੍ਹਾ ਸੰਗਰੂਰ ਵਿਖੇ ਗੁਰਜੀਤ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਐਸ.ਏ.ਐਸ.ਨਗਰ ਵੱਲੋਂ 16 ਮੱਛੀ ਪਾਲਕਾਂ ਨੂੰ ਵਿਜਿਟ ਕਰਵਾਇਆ ਗਿਆ। ਇਸ ਮੌਕੇ ਤੇ ਗਡਵਾਸੂ ਦੇ ਮਾਹਿਰਾਂ ਵਲੋਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ।

ਨਵੀਆਂ ਤਕਨੀਕਾਂ ਬਾਰੇ ਜਾਣਕਾਰੀ

ਮਾਹਿਰਾਂ ਵਲੋਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਸਟੇਨੇਬਿਲਿਟੀ ਐਕੁਆਕਲਚਰ ਅਪਣਾਉਣ ਬਾਰੇ ਕਿਹਾ। ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾ, ਐਫ.ਪੀ.ਓ (ਫਾਰਮਰਜ ਪ੍ਰੀਡਿਊਸ ਆਰਗਾਈਜੇਸ਼ਨ), ਘੱਟ ਖਰਚੇ ਤੇ ਵੱਧ ਮੁਨਾਫਾ, ਸੰਯੁਕਤ ਮੱਛੀ ਪਾਲਣ ਆਦਿ ਬਾਰੇ ਜਾਣਕਾਰੀ ਦਿੱਤੀ। ਹਰਦੀਪ ਕੌਰ ਸੀਨੀਅਰ ਮੱਛੀ ਪਾਲਣ ਅਫਸਰ, ਜਗਦੀਪ ਕੌਰ ਮੱਛੀ ਪਾਲਣ ਅਫਸਰ ਅਤੇ ਬਚਿੱਤਰ ਸਿੰਘ ਖੇਤਰੀ ਸਹਾਇਕ ਨੇ ਵੀ ਯੋਗਦਾਨ ਪਾਇਆ।

SHARE