World Punjabi Conference
ਲਾਹੌਰ ਪਾਕਿਸਤਾਨ ਵਿਖੇ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ
ਦਿਨੇਸ਼ ਮੌਦਗਿੱਲ, ਲੁਧਿਆਣਾ:
World Punjabi Conference 15 ਤੋਂ 18 ਮਾਰਚ ਤੀਕ ਲਾਹੌਰ (ਪਾਕਿਸਤਾਨ) ਵਿਖੇ ਹੋ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਲਈ ਪੰਜਾਬ, ਅਮਰੀਕਾ, ਦਿੱਲੀ, ਆਸਟਰੀਆ, ਫਰਾਂਸ ਤੋਂ ਆਇਆ 50 ਮੈਂਬਰੀ ਵਫਦ ਲਾਹੌਰ ਦੇ ਪਾਕ ਹੈਰੀਟੇਜ ਹੋਟਲ ਵਿੱਚ ਪਹੁੰਚ ਗਿਆ ਹੈ।
ਵਾਘਾ ਸਰਹੱਦ ਤੇ ਫ਼ਖਰ ਜਮਾਂ ਵੱਲੋਂ ਮੁਹੰਮਦ ਜਮੀਲ, ਖ਼ਾਲਿਜ ਐਜਾਜ਼ ਮੁਫਤੀ ਨੇ ਵਫਦ ਦਾ ਸਵਾਗਤ ਕੀਤਾ। ਨਾਸਿਰ ਢਿੱਲੋਂ ਤੇ ਭੁਪਿੰਦਰ ਸਿੰਘ ਲਵਲੀ ਨੇ ਫੁੱਲਾਂ ਨਾਲ ਵਫਦ ਦੇ ਆਗੂ ਡਾ. ਦੀਪਕ ਮਨਮੋਹਨ ਸਿੰਘ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਤੇ ਸਹਿਜਪ੍ਰੀਤ ਸਿੰਘ ਮਾਂਗਟ ਦਾ ਸਵਾਗਤ ਕੀਤਾ।
ਵਫ਼ਦ ਵਿੱਚ ਮੁੱਖ ਤੋਰ ਤੇ ਇਹ ਸਾਹਿਤਕਾਰ ਮੌਜੂਦ World Punjabi Conference
ਇਸ ਵਫ਼ਦ ਵਿੱਚ ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਖਾਲਿਦ ਹੁਸੈਨ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸਾਬਕਾ ਜਨਰਲ ਸਕੱਤਰ ਸੁਸ਼ੀਲ ਦੋਸਾਂਝ, ਪੰਜਾਬੀ ਅਕਾਡਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਕੁਲਬੀਰ ਗੋਜਰਾ, ਡਾ. ਖਾਲਿਦ ਅਸ਼ਰਫ, ਪਰਵੇਸ਼ ਕੌਰ, ਕਮਲ ਦੋਸਾਂਝ, ਪਰਮਜੀਤ ਸਿੰਘ, ਪੰਜਾਬੀ ਫ਼ਿਲਮ ਅਭਿਨੇਤਰੀ ਡਾ. ਸੁਨੀਤਾ ਧੀਰ, ਡਾ. ਨਿਰਮਲ ਸਿੰਘ ਬਾਸੀ, ਪੰਜਾਬ ਯੂਨੀਵਰਸਿਟੀ ਸੈਨੇਟਰ ਡਾ. ਤਰਲੋਕ ਬੰਧੂ, ਡਾ. ਸਵੈਰਾਜ ਸੰਧੂ, ਡਾ. ਸ਼ਿੰਦਰਪਾਲ ਸਿੰਘ, ਪੰਜਾਬੀ ਕਵੀ ਬੀਬਾ ਬਲਵੰਤ ਆਦਿ ਸ਼ਾਮਿਲ ਹਨ।
ਰੇਹਾਨਾ ਸ਼ਮਸ਼ੇਰ ਨੂੰ ਸਨਮਾਨਿਤ ਕੀਤਾ World Punjabi Conference
ਡੇਵਿਸ ਰੋਡ ਸਥਿਤ ਪਾਕ ਹੈਰੀਟੇਜ ਹੋਟਲ ਵਿੱਚ ਸਾਹੀਵਾਲ ਤੋਂ ਆਈ ਪੰਜਾਬੀ ਜ਼ਬਾਨ ਦੇ ਵੱਡੇ ਕਿੱਸਾਕਾਰ ਤੇ ਕਵੀਸ਼ਰੀ ਪਰੰਪਰਾ ਦੇ ਸਿਰਮੌਰ ਹਸਤਾਖਰ ਬਾਬੂ ਰਜਬ ਅਲੀ ਦੀ ਪੋਤਰੀ ਰੇਹਾਨਾ ਸ਼ਮਸ਼ੇਰ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਫੁਲਕਾਰੀ ਤੇ ਬਾਬੂ ਰਜਬ ਅਲੀ ਦੀਆਂ ਲਿਖਤਾਂ ਭੇਂਟ ਕਰਕੇ ਗੁਰਭਜਨ ਗਿੱਲ, ਡਾਃ ਦੀਪਕ ਮਨਮੋਹਨ ਸਿੰਘ , ਅਮਨਦੀਪ ਫੱਲੜ੍ਹ ਤੇ ਜਸਵਿੰਦਰ ਕੌਰ ਗਿੱਲ ਨੇ ਸਨਮਾਨਿਤ ਕੀਤਾ।
ਮੈੰ ਆਪਣੇ ਬਾਬਲ ਦੇ ਦੇਸ ਜਾਣਾ ਚਾਹੁੰਦੀ ਹਾਂ: ਰੇਹਾਨਾ ਸ਼ਮਸ਼ੇਰ
ਰੇਹਾਨਾ ਸ਼ਮਸ਼ੇਰ ਨੇ ਦੱਸਿਆ ਕਿ ਚੜ੍ਹਦੇ ਪੰਜਾਬ ਤੋਂ ਮੇਰੇ ਲਈ ਫੁਲਕਾਰੀ ਨਹੀਂ, ਖ਼ੁਸ਼ੀਆਂ ਦਾ ਬਾਗ ਬਗੀਚਾ ਆਇਆ ਹੈ। ਉਸ ਕਿਹਾ ਕਿ ਮੈੰ ਆਪਣੇ ਬਾਬਲ ਦੇ ਦੇਸ ਸਾਹੋ ਕੇ (ਮੋਗਾ) ਜਾਣਾ ਚਾਹੁੰਦੀ ਹਾਂ ਪਰ ਵੀਜ਼ਾ ਨਾ ਮਿਲਣ ਕਰਕੇ ਹਰ ਵਾਰ ਉਦਾਸ ਹੋ ਜਾਂਦੀ ਹਾਂ। ਉਸ ਕਿਹਾ ਕਿ ਮੈਂ ਗੁਰਮੁਖੀ ਅੱਖਰ ਪੰਜ ਦਿਨਾਂ ਚ ਹੀ ਸਿੱਖ ਲਏ ਸਨ ਤੇ ਹੁਣ ਸ਼ਾਹਮੁਖੀ ਤੇ ਗੁਰਮੁਖੀ ਅੱਖਰ ਬਰਾਬਰ ਮੁਹਾਰਤ ਨਾਲ ਪੜ੍ਹ ਸਕਦੀ ਹਾਂ।
ਇਸ ਮੌਕੇ ਡਾ. ਦੀਪਕ ਮਨਮੋਹਨ ਸਿੰਘ ਤੇ ਗੁਰਭਜਨ ਗਿੱਲ ਨੇ ਕਿਹਾ ਕਿ ਚੜ੍ਹਦੇ ਪੰਜਾਬ ਦੀ ਧੀ ਨੂੰ ਸੱਦਾ ਪੱਤਰ ਦੇ ਕੇ ਬੁਲਾਉਣ ਲਈ ਭਾਰਤ ਸਰਕਾਰ ਤੇ ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਨਗੇ।
ਵਾਘਾ ਬਾਰਡਰ ਤੇ ਪੰਜਾਬੀ ਗੀਤ ਰਲੀਜ ਕੀਤਾ World Punjabi Conference
ਵਾਘਾ ਬਾਰਡਰ ਤੇ ਪੰਜਾਬੀ ਸ਼ਾਇਰ ਹਰਵਿੰਦਰ ਚੰਡੀਗੜ੍ਹ ਦਾ ਲਿਖਿਆ ਅਤੇ ਵੀਰ ਸੁਖਵੰਤ ਦਾ ਗਾਇਆ ਗੀਤ ਨਾਮਵਰ ਲੇਖਕਾਂ ਦੀ ਹਾਜ਼ਰੀ ਵਿੱਚ ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾ. ਦੀਪਕ ਮਨਮੋਹਨ ਸਿੰਘ ਅਤੇ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਵੱਲੋਂ ਵਾਹਗਾ ਸਰਹੱਦ ‘ਤੇ ਰਲੀਜ ਕੀਤਾ ਗਿਆ । ਇਸ ਮੌਕੇ ਹੋਰਨਾ ਤੋਂ ਇਲਾਵਾ ਗੀਤ ਦੇ ਲੇਖਕ ਹਰਵਿੰਦਰ ਚੰਡੀਗੜ੍ਹ ਵਫ਼ਦ ਦੇ ਕੋਆਰਡੀਨਰ ਲੇਖਕ ਸਹਿਜਪ੍ਰੀਤ ਮਾਂਗਟ, ਪੰਜਾਬੀ ਅਕਾਡਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਕੁਲਬੀਰ ਗੋਜਰਾ, ਗੁਰਤੇਜ ਕੋਹਾਰਵਾਲਾ, ਦਲਜੀਤ ਸਿੰਘ ਸ਼ਾਹੀ, ਡਾ. ਸਾਂਵਲ ਧਾਮੀ, ਜਗਤਾਰ ਭੁੱਲਰ ਆਦਿ ਨਾਮਵਰ ਲੇਖਕ ਸ਼ਾਮਿਲ ਸਨ।
Read more: Akali Dal Core Committee Meeting ਅਕਾਲੀ ਦਲ ਨੂੰ ਬਾਦਲ ਦੀ ਦੂਰਅੰਦੇਸ਼ੀ ਲੀਡਰਸ਼ਿਪ ‘ਤੇ ਮਾਣ