World Punjabi Conference last day ਹਿੰਦ-ਪਾਕਿ ਦਰਮਿਆਨ ਆਸਾਨ ਵੀਜ਼ਾ ਵਿਧੀ ਵਿਕਸਤ ਹੋਵੇ : ਫ਼ਖ਼ਰ ਜ਼ਮਾਂ

0
279
World Punjabi Conference last day

World Punjabi Conference last day

ਦਿਨੇਸ਼ ਮੌਦਗਿਲ, ਲੁਧਿਆਣਾ: 

World Punjabi Conference last day ਹਿੰਦ ਪਾਕਿ ਸਾਂਝ ਵਧਾਉਣ ਲਈ ਦੋਵੇ ਦੇਸ਼ ਆਸਾਨ ਵੀਜ਼ਾ ਵਿਧੀ ਵਿਕਸਤ ਕਰਨ। ਵਿਸ਼ਵ ਪੰਜਾਬੀ ਕਾਂਗਰਸ ਦੇ ਚੇਅਰਮੈਨ ਫ਼ਖ਼ਰ ਜ਼ਮਾਂ ਨੇ ਲਾਹੌਰ ਵਿੱਚ ਕਿਹਾ ਕਿ ਇਹ ਆਸਾਨ ਵੀਜ਼ਾ ਸਹੂਲਤਾਂ ਮਨਾਂ ਨੂੰ ਨੇੜੇ ਲਿਆਉਣ ਵਿੱਚ ਵੱਡਾ ਹਿੱਸਾ ਪਾਉਣਗੀਆਂ। ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਨੇ ਵਿਸ਼ਵ ਪੰਜਾਬੀ ਕਾਂਗਰਸ ਵੱਲੋਂ ਲਾਹੌਰ ਐਲਾਨਨਾਮਾ ਪੇਸ਼ ਕੀਤਾ ਗਿਆ।

ਇਸ ਤੇ ਜ਼ੋਰ ਦਿੱਤਾ World Punjabi Conference last day

ਲਾਹੌਰ ਐਲਾਨਨਾਮਾ ਵਿੱਚ ਬਾਰਡਰ ਤੇ ਪਹੁੰਚਣ ਸਾਰ 65 ਸਾਲ ਤੋਂ ਵਡੇਰੀ ਉਮਰ ਦੇ ਯੋਗ ਨਾਗਰਿਕਾਂ ਨੂੰ ਵੀਜ਼ਾ ਦੇਣਾ, ਪਾਕਿਸਤਾਨ ਵਾਲੇ ਪੰਜਾਬ ਵਿੱਚ ਪੰਜਾਬੀ ਨੂੰ ਪ੍ਰਾਇਮਰੀ ਪੱਧਰ ਤੋਂ ਲਾਗੂ ਕਰਨ, ਬਾਬਾ ਵਾਰਿਸ ਸ਼ਾਹ ਦਾ 300ਵਾਂ ਜਨਮ ਵਰ੍ਹਾ ਮਨਾਉਣ ਲਈ ਦੋਹਾਂ ਦੇਸ਼ਾਂ ਨੂੰ ਕੌਮੀ ਪੱਧਰ ਤੇ ਸ਼ਤਾਬਦੀ ਕਮੇਟੀਆਂ ਬਣਾਉਣ, ਗਾਇਕਾਂ, ਫਿਲਮਸਾਜ਼ਾਂ, ਲੇਖਕਾਂ ਕਲਾਕਾਰਾਂ ਤੇ ਸਿੱਖਿਆ ਸ਼ਾਸਤਰੀਆਂ ਦਾ ਆਦਾਨ ਪ੍ਰਦਾਨ ਵਧਾਉਣ, ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਦੱਖਣੀ ਏਸ਼ੀਆ ਦੇ ਪਾਏਦਾਰ ਅਮਨ ਦੀ ਸਲਾਮਤੀ ਲਈ ਵੀਜ਼ਾ ਪਰਮਿਟ ਸ਼ਰਤਾਂ ਆਸਾਨ ਕਰਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਤੇ ਪੰਜਾ ਸਾਹਿਬ ਦੇ ਦਰਸ਼ਨ ਦੀਦਾਰਿਆਂ ਲਈ ਖੁਲਦਿਲੀ ਵਿਖਾਉਣ ਦੇ ਨਾਲ ਨਾਲ ਪੁਸਤਕ ਸੱਭਿਆਚਾਰ ਵਿਕਸਤ ਕਰਨ ਤੇ ਵੀ ਜ਼ੋਰ ਦਿੱਤਾ।

ਕਈਂ ਪੁਸਤਕਾਂ ਦਾ ਹੋਇਆ ਲੋਕ ਅਰਪਨ World Punjabi Conference last day

ਇਸ ਕਾਨਫਰੰਸ ਵਿੱਚ ਕੁਝ ਪ੍ਰਮੁੱਖ ਲੇਖਕਾਂ ਮਨਜੀਤ ਇੰਦਰਾ ਦੀ ਲਿਖੀ ਤਾਰਿਆਂ ਦਾ ਛੱਜ, ਸੁਰਿੰਦਰ ਦਾਊਮਾਜਰਾ ਦਾ ਨਾਵਲ ਨੇਤਰ, ਬਲਵੰਤ ਸਾਨੀਪੁਰ ਦੀ ਰਚਨਾ ਜੱਟ ਮਕੈਨਿਕ, ਮਿੰਟੂ ਬਰਾੜ ਆਸਟਰੇਲੀਆ ਦੀ ਪੁਸਤਕ ਕੈਂਗਰੂਨਾਮਾ, ਡਾ. ਤਰਸਪਾਲ ਕੌਰ ਦੀ ਕਾਵਿ ਪੁਸਤਕ ਸ਼ਾਹ ਰਗ, ਸਤੀਸ਼ ਗੁਲਾਟੀ ਦੀ ਚੁੱਪ ਦੀਆਂ ਰਮਜ਼ਾਂ, ਮਹਿੰਦਰਪਾਲ ਸਿੰਘ ਧਾਲੀਵਾਲ ਦਾ ਨਾਵਲ ਸੋਫ਼ੀਆ ਵੀ ਪ੍ਰਧਾਨਗੀ ਮੰਡਲ ਨੇ ਲੋਕ ਅਰਪਨ ਕੀਤਾ। ਬਾਬਾ ਨਜਮੀ ਦੀ ਕਾਵਿ ਪੁਸਤਕ ਮੈਂ ਇਕਬਾਲ ਪੰਜਾਬੀ ਦਾ ਦੂਜਾ ਐਡੀਸ਼ਨ ਵੀ ਲੋਕ ਅਰਪਨ ਕੀਤਾ ਗਿਆ। ਇਸ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ।

ਡਾ. ਦੀਪਕ ਮਨਮੋਹਨ ਸਿੰਘ ਪ੍ਰਧਾਨ ਵਿਸ਼ਵ ਪੰਜਾਬੀ ਕਾਂਗਰਸ ਇੰਡੀਆ ਇਕਾਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਗਲੀ ਕਾਨਫਰੰਸ ਭਾਰਤ ਚ ਕੀਤੀ ਜਾਵੇਗੀ ਜਿਸ ਵਾਸਤੇ ਹਰਿਆਣਾ ਪੰਜਾਬੀ ਅਕਾਡਮੀ ਤੇ ਨਾਮਧਾਰੀ ਦਰਬਾਰ ਭੈਣੀ ਸਾਹਿਬ ਨੇ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ।

Also Read : Imran Khan in Trouble ਵੋਟਿੰਗ ਤੋਂ ਪਹਿਲਾਂ ਫੌਜ ਦੀ ਸ਼ਰਨ ‘ਚ ਗਿਆ ਇਮਰਾਨ ਖਾਨ

Connect With Us : Twitter Facebook

SHARE