World Wildlife Day ਛੱਤਬੀੜ ਚਿੜੀਆਘਰ ਨੇ ਮਨਾਇਆ ਵਿਸ਼ਵ ਜੰਗਲੀ ਜੀਵ ਦਿਵਸ

0
292
World Wildlife Day

World Wildlife Day

ਇੰਡੀਆ ਨਿਊਜ਼,ਮੋਹਾਲੀ

World Wildlife Day ਛੱਤਬੀੜ ਚਿੜੀਆਘਰ ਵਿੱਚ ਅੱਜ ਵਿਸ਼ਵ ਜੰਗਲੀ ਜੀਵ ਦਿਵਸ ਮਨਾਇਆ ਗਿਆ । ਛੱਤਬੀੜ ਚਿੜੀਆਘਰ ਵਿੱਚ ਖ਼ਾਲਸਾ ਕਾਲਜ ਫ਼ਾਰ ਵੂਮੈਨ ਸਿਵਲ ਲਾਈਨ, ਲੁਧਿਆਣਾ ਦੇ ਜ਼ੂਆਲੋਜੀ ਵਿਭਾਗ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ। ਬੀ.ਐਸ.ਸੀ. ਬ੍ਰਾਂਚ ਦੇ 50 ਦੇ ਕਰੀਬ ਵਿਦਿਆਰਥੀ ਨੇ ਜਾਗਰੂਕਤਾ ਅਭਿਆਨ ਵਿੱਚ ਹਿੱਸਾ ਲਿਆ ।

ਰੇਂਜ ਅਫਸਰ ਕਮ ਚਿੜੀਆਘਰ ਸਿੱਖਿਆ ਅਫਸਰ ਛੱਤਬੀੜ ਚਿੜੀਆਘਰ ਸ਼ ਹਰਪਾਲ ਸਿੰਘ ਨੇ ਇਸ ਦਿਨ ਦੇ ਇਤਿਹਾਸ
ਬਾਰੇ ਜਾਣਕਾਰੀ ਦਿਤੀ । ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ (UNGA) ਨੇ 3 ਮਾਰਚ 1973 ਵਿੱਚ ਜੰਗਲੀ ਜੀਵ ਅਤੇ ਬਨਸਪਤੀ ਦੀਆਂ ਲੁਪਤ ਹੋ ਰਹੀਆਂ ਪ੍ਰਜਾਤੀਆਂ (CITES) ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਜੰਗਲੀ ਜੀਵ ਦਿਵਸ ਵਜੋਂ ਘੋਸ਼ਿਤ ਕੀਤਾ।

ਜੰਗਲੀ ਜੀਵਾਂ ਸੰਭਾਲ ਪ੍ਰਤੀ ਅਹਿਮ ਦਿਨ World Wildlife Day

ਵਿਸ਼ਵ ਜੰਗਲੀ ਜੀਵ ਦਿਵਸ ਹੁਣ ਜੰਗਲੀ ਜੀਵ ਨੂੰ ਸਮਰਪਿਤ ਸਭ ਤੋਂ ਮਹੱਤਵਪੂਰਨ ਗਲੋਬਲ ਸਾਲਾਨਾ ਸਮਾਗਮ ਬਣ ਗਿਆ ਹੈ।
ਵਿਸ਼ਵ ਜੰਗਲੀ ਜੀਵ ਦਿਵਸ (WWD) 2022 ਵਿੱਚ “ਈਕੋਸਿਸਟਮ ਦੀ ਬਹਾਲੀ ਲਈ ਮੁੱਖ ਪ੍ਰਜਾਤੀਆਂ ਨੂੰ ਮੁੜ ਪ੍ਰਾਪਤ ਕਰਨਾ” ਥੀਮ ਹੇਠ ਮਨਾਇਆ ਜਾ ਰਿਹਾ ਹੈ। ਇਹ ਮੋਹਿਮ ਜੰਗਲੀ ਜੀਵ-ਜੰਤੂਆਂ ਅਤੇ ਬਨਸਪਤੀ ਦੀਆਂ ਕੁਝ ਸਭ ਤੋਂ ਵੱਧ ਖ਼ਤਰੇ ਵਾਲੀਆਂ ਕਿਸਮਾਂ ਦੀ ਸੰਭਾਲ ਸਥਿਤੀ ਵੱਲ ਧਿਆਨ ਖਿੱਚਣ ਅਤੇ ਉਹਨਾਂ ਨੂੰ ਸੰਭਾਲਣ ਲਈ ਯਤਨ ਕਰਨ ਦੀ ਪ੍ਰਰੇਨਾ ਦਿੰਦੀ ਹੈ। ਇਸ ਲਈ ਵਿਸ਼ਵ ਜੰਗਲੀ ਜੀਵ ਦਿਵਸ ਖ਼ਤਰੇ ਵਿਚ ਪਈਆਂ ਜਾਤੀਆਂ ਨੂੰ ਬਚਾਉਣ ਉਨ੍ਹਾਂ ਦੇ ਨਿਵਾਸ ਸਥਾਨਾਂ ਨੂੰ ਸੰਭਾਲਣ ਦਾ ਉੱਦਮ ਹੈ ।

ਲੁਪਤ ਹੋ ਰਹੀਆਂ ਪ੍ਰਜਾਤੀਆਂ ਪ੍ਰਤੀ ਸਜਗ World Wildlife Day

ਰੇਂਜ ਅਫਸਰ ਕਮ ਸਿੱਖਿਆ ਅਫਸਰ ਛੱਤਬੀੜ ਚਿੜੀਆਘਰ ਵਲੋਂ ਸਾਰੇ ਭਾਗੀਦਾਰਾਂ ਨੂੰ ਚਿੜੀਆਘਰ ਦਾ ਦੌਰਾ ਕਰਵਾਇਆ ਗਿਆ । ਇਸ ਤੋਂ ਬਾਅਦ, ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਚਿੜੀਆਘਰ ਦੀ ਡਾਇਰੈਕਟਰ ਸ਼੍ਰੀਮਤੀ ਕੇ.ਕਲਪਨਾ ਆਈਐਫਐਸ ਨੇ ਸੰਬੋਧਨ ਵਿੱਚ ਕਿਹਾ ਕਿ ਛੱਤਬੀੜ ਚਿੜੀਆਘਰ ਟਾਈਗਰ,ਸ਼ੇਰ,ਹਿਰਨ, ਜੰਗਲੀ ਪੰਛੀ, ਤਿੱਤਰ ਵਰਗੀਆਂ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੀ ਪ੍ਰਜਨਨ ਵੱਲ ਕਾਰਜਸ਼ੀਲ ਹੈ। ਆਈਐਫਐਸ ਨੇ ਦਸਿਆ ਛੱਤਬੀੜ ਚਿੜੀਆਘਰ ਵੱਲੋਂ ਘੜਿਆਲਾਂ ਦੀ ਬਹਾਲੀ ਦਾ ਕੰਮ ਵੀ ਕੀਤਾ ਗਿਆ ਹੈ। ਅੰਤ ਵਿੱਚ ਖਾਲਸਾ ਕਾਲਜ ਦੇ ਜ਼ੂਆਲੋਜੀ ਵਿਭਾਗ ਦੀ ਮੁਖੀ ਡਾ ਮੋਨੀਤਾ ਧੀਮਾਨ ਨੇ ਚਿੜੀਆਘਰ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

Also Read :Nagar Kirtan ਅੱਜ ਗੁਰੂਦੁਆਰਾ ਬੇਰ ਸਾਹਿਬ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ ਨਗਰ ਕੀਰਤਨ

Also Read :ED’s Raid On CDBL ED ਦੀ ਚੰਡੀਗੜ੍ਹ ਡਿਸਟਿਲਰ ਅਤੇ ਬੋਟਲਸ ਗਰੁੱਪ ‘ਤੇ ਛਾਪੇਮਾਰੀ

Connect With Us : Twitter Facebook

SHARE