India News (ਇੰਡੀਆ ਨਿਊਜ਼), Youth Dies In Road Accident, ਚੰਡੀਗੜ੍ਹ : ਸੜਕਾਂ ਉੱਤੇ ਦਿਨ ਪ੍ਰਤਿ ਦਿਨ ਹਾਦਸੇ ਵਾਧੇ ਹੀ ਜਾ ਰਹੇ ਹਨ।। ਖ਼ਬਰ ਹੁਸ਼ਿਆਰਪੁਰ ਉਨਾ ਬਾਈਪਾਸ ਤੋਂ ਹੈ ਜਿੱਥੇ ਕਿ ਦਰਦਨਾਕ ਹਾਦਸੇ ਚ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਘਟਨਾ ਦਾ ਪਤਾ ਚੱਲਦਿਆਂ ਹੀ ਸਦਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਕਾਰ ਚਾਲਕ ਨੇ ਦੱਸਿਆ ਕਿ ਉਹ ਉਨਾਂ ਦੀ ਤਰਫ ਤੋਂ ਆ ਰਿਹਾ ਸੀ ਸਾਹਮਣੇ ਉਹ ਆ ਰਹੀ ਐਕਟਿਵਾ ਪਹਿਲਾਂ ਉਸਦੀ ਕਾਰ ਨਾਲ ਟਕਰਾਈ ਉਸ ਤੋਂ ਬਾਅਦ ਟਰਾਲੀ ਨਾਲ ਟਕਰਾਈ। ਸੜਕ ਹਾਦਸੇ ਵਿੱਚ ਨੌਜਵਾਨ ਐਕਟਰਾ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਟਾਇਰ ਹੇਠ ਆਉਣ ਨਾਲ ਮੌਤ
ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਹਾਦਸਾ ਕਾਫੀ ਦਰਦਨਾਕ ਸੀ। ਨਮਨ ਪੁੱਤਰ ਰਵਿੰਦਰ ਕੁਮਾਰ ਵਾਸੀ ਬਹਾਦਰਪੁਰ ਆਪਣੇ ਦੋ ਸਾਥੀਆਂ ਸਾਹਿਤ ਹੁਸ਼ਿਆਰਪੁਰ ਉਨਾ ਬਾਈਪਾਸ ਵੱਲ ਜਾ ਰਿਹਾ ਸੀ। ਸਾਹਮਣੇ ਤੋਂ ਆ ਰਹੀ ਪਹਿਲਾਂ ਕਾਰ ਨਾਲ ਟਕਰਾਇਆ ਉਸ ਉਪਰੰਤ ਉਹ ਰੇਤਾ ਨਾਲ ਭਰੀ ਟਰੈਕਟਰ ਟਰਾਲੀ ਨਾਲ ਐਕਟਿਵਾ ਟਕਰਾ ਗਈ ਅਤੇ ਨਮਨ ਦੀ ਟਰਾਲੀ ਦੇ ਟਾਇਰ ਹੇਠਾਂ ਆਉਣ ਨਾਲ ਮੌਤ ਹੋ ਗਈ।
ਹਾਦਸੇ ਵਿੱਚ ਦੋ ਨੌਜਵਾਨ ਜ਼ਖਮੀ
ਐਕਟੀਵਾ ਚਾਲਕ ਦੇ ਦੋ ਸਾਥੀ ਗੰਭੀਰ ਰੂਪ ਚ ਜ਼ਖਮੀ ਹੋ ਗਏ। ਜਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰ ਯੋਗ ਹੈ ਕਿ ਬਨੂੜ ਨੇੜਲੇ ਪਿੰਡ ਬੁੱਢਨਪੁਰ ਦੇ ਰਹਿਣ ਵਾਲੇ ਮਾਂ ਬੇਟੇ ਦੀ ਵੀ ਮੁਕਾਬਲੇ ਵਿੱਚ ਮੌਤ ਹੋ ਗਈ ਸੀ।