Youth Killed Near Mohali : ਮੋਹਾਲੀ ਨੇੜੇ ਫਾਸਟਫੂਡ ਦੀ ਦੁਕਾਨ ਕਰਨ ਵਾਲੇ ਨੌਜਵਾਨ ਦਾ ਕਤਲ

0
115
Youth Killed Near Mohali

India News (ਇੰਡੀਆ ਨਿਊਜ਼), Youth Killed Near Mohali, ਚੰਡੀਗੜ੍ਹ : ਮੋਹਾਲੀ ਦੇ ਪਿੰਡ ਬਲੌਂਗੀ ਦੇ ਵਿੱਚ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਨੇ ਪਿੰਡ ਦੇ ਫਾਸਟ ਫੂਡ ਦੇ ਦੁਕਾਨਦਾਰ ਨੂੰ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਬੋਰੀ ਦੇ ਵਿੱਚ ਪਾ ਕੇ ਸੁੱਟ ਦਿੱਤਾ। ਪੁਲਿਸ ਨੇ ਕਤਲ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ।

ਦੋਸ਼ੀ ਨੇ ਲਾਸ਼ ਨੂੰ ਬੋਰੀ ਚ ਪਾਇਆ ਅਤੇ ਸੁੱਟ ਦਿੱਤੀ

ਜਾਣਕਾਰੀ ਅਨੁਸਾਰ ਪਿੰਡ ਦਾ ਨੌਜਵਾਨ ਜੋਗਿੰਦਰ ਫਾਸਟਫ਼ੂਡ ਦੀ ਦੁਕਾਨ ਕਰਦਾ ਸੀ। ਪਤਾ ਲੱਗਿਆ ਹੈ ਕਿ ਇੱਕ ਨੌਜਵਾਨ ਪਾਰਸ ਜਿਸਦੀ ਉਸਦੇ ਨਾਲ ਆਣਬਨ ਸੀ। ਫਾਸਟਫ਼ੂਡ ਦੀ ਦੁਕਾਨ ਤੇ ਆਇਆ ਅਤੇ ਉਸਦਾ ਕਤਲ ਕਰ ਦਿੱਤਾ। ਪਾਰਸ ਨੇ ਜੋਗਿੰਦਰ ਦੇ ਮੋਟਰਸਾਈਕਲ ਤੇ ਹੀ ਲਾਸ਼ ਨੂੰ ਬੋਰੀ ਦੇ ਵਿੱਚ ਪਾ ਕੇ ਬਰਿਆਲੀ ਨੇੜੇ ਸੁੱਟ ਦਿੱਤਾ। ਘਟਨਾ ਦੌਰਾਨ ਦੋਸ਼ੀ ਨੇ ਮ੍ਰਿਤਕ ਦਾ ਮੋਟਰਸਾਈਕਲ ਇਸਤੇਮਾਲ ਕੀਤਾ ਸੀ।

ਵਾਰਦਾਤ ਸੰਬੰਧੀ ਪੁਲੀਸ ਵਲੋਂ ਪਾਰਸ ਦੇ ਖਿਲਾਫ ਆਈ ਪੀ ਸੀ ਦੀ ਧਾਰਾ 302 ਅਤੇ 201 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਨੂੰ ਲੈ ਕੇ ਪੁਲਿਸ ਦੀ ਕਾਰਵਾਈ ਚੱਲ ਰਹੀ ਹੈ।

ਇੱਕ ਲੱਖ ਰੁਪਇਆ ਤੇ ਲੈਪਟੋਪ ਲੈ ਕੇ ਫਰਾਰ

ਲੁਧਿਆਣਾ ਤੋਂ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਮੈਡੀਕਲ ਸਟੋਰ ਦੇ ਮਾਲਕ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਹੈ। ਤਿੰਨ ਨਕਾਬਪੋਸ਼ਾਂ ਨੇ ਮੈਡੀਕਲ ਸਟੋਰ ਦੇ ਮਾਲਕ ਉੱਤੇ ਫਾਇਰਿੰਗ ਕਰ ਦਿੱਤੀ ਅਤੇ ਇੱਕ ਲੱਖ ਰੁਪਇਆ ਤੇ ਲੈਪਟੋਪ ਲੈ ਕੇ ਮੌਕੇ ਤੇ ਫਰਾਰ ਹੋ ਗਏ। ਪੁਲਿਸ ਘਟਨਾ ਸਬੰਧੀ ਜਾਂਚ ਕਰ ਰਹੀ ਹੈ।

ਲੁਧਿਆਣਾ ਦੇ ਜਮਾਲਪੁਰ ਇਲਾਕੇ ਚ ਸਰਪੰਚ ਕਲੋਨੀ ਦੇ ਮੈਡੀਕਲ ਸਟੋਰ ਦੇ ਮਾਲਕ ਉੱਤੇ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਗੋਲੀ ਚਲਾ ਦਿੱਤੀ ਹੈ। 1 ਲੱਖ ਰੁਪਇਆ ਅਤੇ ਲੈਪਟੋਪ ਲੁੱਟ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ :Ludhiana Crime : ਲੁਧਿਆਣਾ’ ਚ ਮੈਡੀਕਲ ਸਟੋਰ ਦੇ ਸੰਚਾਲਕ ਤੇ ਤਿੰਨ ਨਕਾਬਪੋਸ਼ਾਂ ਵੱਲੋਂ ਹਮਲਾ

 

SHARE