India News (ਇੰਡੀਆ ਨਿਊਜ਼), ZPC Dedicated To Social Service, ਚੰਡੀਗੜ੍ਹ : ਇੱਕ ਵਾਰ ਫੇਰ ਜ਼ੀਰਕਪੁਰ ਪ੍ਰੈਸ ਕਲੱਬ ਵੱਲੋਂ ਆਪਣੀਆਂ ਸਮਾਜ ਸੇਵੀ ਨੀਤੀਆਂ ਨੂੰ ਜਾਰੀ ਰੱਖਦਿਆਂ ਮਿਸਾਲ ਪੇਸ਼ ਕੀਤੀ ਗਈ ਹੈ। ਜ਼ੀਰਕਪੁਰ ਪ੍ਰੈਸ ਕਲੱਬ ਵੱਲੋਂ ਠੰਡ ਤੋਂ ਪੀੜਤ ਲੋੜਵੰਦ ਲੋਕਾਂ ਨੂੰ ਕੰਬਲ ਵੰਡੇ ਗਏ। ਠੰਡ ਦੀ ਤੀਬਰਤਾ ਦਿਨੋ-ਦਿਨ ਵਧਦੀ ਜਾ ਰਹੀ ਹੈ ਅਤੇ ਬੇਸਹਾਰਾ ਅਤੇ ਬਜ਼ੁਰਗ ਲੋਕਾਂ ਲਈ ਇਸ ਠੰਡ ਨੂੰ ਝੱਲਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਬੇਸਹਾਰਾ ਲੋਕ ਠੰਡ ਕਾਰਨ ਗੁਆ ਲੈਂਦੇ ਜਾਨ
ਉੱਤਰੀ ਭਾਰਤ ਵਿੱਚ ਸਰਦੀਆਂ ਦੇ ਮੌਸਮ ਵਿੱਚ ਬਹੁਤ ਸਾਰੇ ਬੇਸਹਾਰਾ ਲੋਕ ਠੰਡ ਕਾਰਨ ਆਪਣੀ ਜਾਨ ਗੁਆ ਲੈਂਦੇ ਹਨ ਅਤੇ ਠੰਡ ਨਾਲ ਲੜਦੇ ਮਰ ਜਾਂਦੇ ਹਨ। ਜ਼ੀਰਕਪੁਰ ਪ੍ਰੈੱਸ ਕਲੱਬ (Zirakpur Press Club) ਵੱਲੋਂ ਸੇਵਾ ਭਾਵਨਾ ਨੂੰ ਮੁੱਖ ਰੱਖਦਿਆਂ ਅਤੇ ਠੰਡ ਕਾਰਨ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ ਇਸ ਗੱਲ ਨੂੰ ਮੁੱਖ ਰੱਖਦਿਆਂ ਲੋੜਵੰਦਾਂ ਨੂੰ ਕੰਬਲ ਵੰਡਣ ਦਾ ਫੈਸਲਾ ਕੀਤਾ ਗਿਆ।
ਠੰਢ ਨਾਲ ਕੰਬ ਰਹੇ ਲੋਕਾਂ ਨੂੰ ਆਪਣੇ ਹੱਥਾਂ ਨਾਲ ਢੱਕਿਆ
ਇਸ ਦੌਰਾਨ ਪ੍ਰੈੱਸ ਕਲੱਬ ਨੇ ਜ਼ੀਰਕਪੁਰ (Zirakpur Press Club) ਸ਼ਹਿਰ ਦੇ ਕਈ ਇਲਾਕਿਆਂ ਵਿੱਚ ਜਾ ਕੇ ਬੇਸਹਾਰਾ ਤੇ ਬਜ਼ੁਰਗਾਂ ਨੂੰ ਕੰਬਲ ਵੰਡੇ ਅਤੇ ਠੰਢ ਨਾਲ ਕੰਬ ਰਹੇ ਲੋਕਾਂ ਨੂੰ ਆਪਣੇ ਹੱਥਾਂ ਨਾਲ ਢੱਕਿਆ। ਠੰਡ ਤੋਂ ਪੀੜਤ ਲੋਕਾਂ ਨੇ ਜਦੋਂ ਕੰਬਲ ਪ੍ਰਾਪਤ ਕੀਤੇ ਤਾਂ ਉਨ੍ਹਾਂ ਦੇ ਚਿਹਰਿਆਂ ‘ਤੇ ਇਕ ਪਿਆਰੀ ਮੁਸਕਰਾਹਟ ਦੇਖਣ ਨੂੰ ਮਿਲੀ ਅਤੇ ਸਭ ਨੇ ਦੇਖਿਆ ਕਿ ਕੰਬਲ ਵੰਡਣ ਦਾ ਇਹ ਕੰਮ ਸਫਲ ਰਿਹਾ।
ਕਲੱਬ ਦੇ ਅਧਿਕਾਰੀ ਤੇ ਮੈਂਬਰ ਸਨ ਹਾਜ਼ਰ
(Zirakpur Press Club) ਜੀਰਕਪੁਰ ਪ੍ਰੈਸ ਕਲੱਬ ਵੱਲੋਂ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਸਮਾਜ ਸੇਵੀ ਗਤੀਵਿਧੀਆਂ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਜ਼ੀਰਕਪੁਰ ਪ੍ਰੈਸ ਕਲੱਬ ਦੇ ਪ੍ਰਧਾਨ ਮੁਕਤੀ ਸ਼ਰਮਾ, ਚੇਅਰਮੈਨ ਅਮਿਤ ਕਾਲੀਆ, ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਬਾਵਾ, ਮੀਤ ਪ੍ਰਧਾਨ ਦੇਵ ਸ਼ਰਮਾ, ਜਨਰਲ ਸਕੱਤਰ ਸੰਦੀਪ ਪਰੂਥੀ, ਪੈਟਰਨ ਅਸ਼ੋਕ ਜੋਸ਼ੀ, ਸਰਵਜੀਤ ਸਿੰਘ, ਆਰੀਅਨ ਕਾਲੀਆ, ਰਮਨਦੀਪ, ਪ੍ਰਦੀਪ ਧੀਮਾਨ (ਸਾਰੇ ਸਲਾਹਕਾਰ) ਤੇ ਪ੍ਰੈਸ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।
ਇਹ ਵੀ ਪੜ੍ਹੋ :Weather Update In Punjab : ਪੰਜਾਬ’ ਚ ਅਜੇ ਨਹੀਂ ਠੰਡ ਤੋਂ ਰਾਹਤ ਸ਼ੀਤ ਲਹਿਰ ਦਾ ਜ਼ੋਰ ਲਗਾਤਾਰ ਜਾਰੀ
ਇਹ ਵੀ ਪੜ੍ਹੋ :Kisan Bhawan Chandigarh : ਕਿਸਾਨ ਭਵਨ ਅਤੇ ਕਿਸਾਨ ਹਵੇਲੀ ਦੀ ਆਨਲਾਈਨ ਬੁਕਿੰਗ ਸ਼ੁਰੂ