ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਅੱਜ ਕਰੋ ਜਾਂ ਮਰੋ ਦਾ ਮੈਚ

0
929
Asia Cup 2022, Match 5th
Asia Cup 2022, Match 5th

ਇੰਡੀਆ ਨਿਊਜ਼ Asia Cup 2022, Match 5th : ਏਸ਼ੀਆ ਕੱਪ 2022 ਦਾ 5ਵਾਂ ਮੈਚ ਅੱਜ ਦੁਬਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਇਹ ਦੋਵੇਂ ਟੀਮਾਂ ਆਪਣੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਤੋਂ ਹਾਰ ਕੇ ਇੱਥੇ ਪਹੁੰਚੀਆਂ ਹਨ।

ਇਸ ਲਈ ਇਹ ਮੈਚ ਦੋਵਾਂ ਟੀਮਾਂ ਲਈ ਕਰੋ ਜਾਂ ਮਰੋ ਦਾ ਮੈਚ ਹੈ। ਅੱਜ ਹਾਰਨ ਵਾਲੀ ਟੀਮ ਦਾ ਏਸ਼ੀਆ ਕੱਪ 2022 ਦਾ ਸਫ਼ਰ ਇੱਥੇ ਹੀ ਸਮਾਪਤ ਹੋ ਜਾਵੇਗਾ ਅਤੇ ਜੇਤੂ ਟੀਮ ਸੁਪਰ 4 ਲਈ ਕੁਆਲੀਫਾਈ ਕਰ ਲਵੇਗੀ। ਇਸ ਲਈ ਦੋਵੇਂ ਟੀਮਾਂ ਇਸ ਮੈਚ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕਰਨਗੀਆਂ।

ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਰੋਮਾਂਚਕ ਮੈਚ ਦੇਖਣ ਨੂੰ ਮਿਲੇਗਾ। ਏਸ਼ੀਆ ਕੱਪ 2022 ਦੇ ਪਹਿਲੇ ਮੈਚ ‘ਚ ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ ਇਕਤਰਫਾ ਮੈਚ ‘ਚ ਹਰਾਇਆ। ਅਫਗਾਨਿਸਤਾਨ ਨੇ ਆਪਣੇ ਦੂੱਜੇ ਮੈਚ’ਚ ਬੰਗਲਾਦੇਸ਼ ਨੂੰ ਹਰਾਇਆ ਸੀ । ਲਗਾਤਾਰ 2 ਜਿੱਤ ਦੇ ਨਾਲ ਅਫਗਾਨਿਸਤਾਨ ਦੀ ਟੀਮ ਨੇ ਗਰੁੱਪ ਬੀ ਤੋਂ ਸੁਪਰ 4 ਵਿੱਚ ਕੁਆਲੀਫਾਈ ਕਰ ਲਿਆ ਹੈ l

ਅਤੇ ਅੱਜ ਜਿੱਤਣ ਵਾਲੀ ਟੀਮ ਸੁਪਰ 4 ਲਈ ਕੁਆਲੀਫਾਈ ਕਰਨ ਵਾਲੀ ਗਰੁੱਪ-ਬੀ ਤੋਂ ਦੂਜੀ ਟੀਮ ਹੋਵੇਗੀ। ਮੈਚ ਦਾ ਸਿੱਧਾ ਪ੍ਰਸਾਰਣ Disney+ Hotstar ਅਤੇ Star Sports ਨੈੱਟਵਰਕ ‘ਤੇ ਕੀਤਾ ਜਾਵੇਗਾ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ ਅਤੇ ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ ਹੋਵੇਗਾ।

ਸ਼੍ਰੀਲੰਕਾ ਦੀ ਸੰਭਾਵਿਤ ਖੇਡ-11

ਦਾਨੁਸ਼ਕਾ ਗੁਣਾਤਿਲਕਾ, ਪਥੁਮ ਨਿਸਾਂਕਾ, ਕੁਸਲ ਮੇਂਡਿਸ (WK), ਚਰਿਤ ਅਸਲੰਕਾ, ਭਾਨੁਕਾ ਰਾਜਪਕਸੇ, ਦਾਸੁਨ ਸ਼ਨਾਕਾ (ਕਪਤਾਨ), ਵਨਿੰਦੂ ਹਸਾਰੰਗਾ, ਚਮਿਕਾ ਕਰੁਣਾਰਤਨੇ, ਮਹੇਸ਼ ਥਿਕਸ਼ਨਾ, ਦਿਲਸ਼ਾਨ ਮਦੁਸ਼ੰਕਾ, ਮਤਿਸ਼ਾ ਪਥੀਰਾਨਾ

ਬੰਗਲਾਦੇਸ਼ ਦੀ ਸੰਭਾਵਿਤ ਪਲੇਇੰਗ-11

ਮੁਹੰਮਦ ਨਈਮ, ਅਨਾਮੁਲ ਹੱਕ, ਸ਼ਾਕਿਬ ਅਲ ਹਸਨ (C), ਆਫੀਫ ਹੁਸੈਨ, ਮੁਸ਼ਫਿਕਰ ਰਹੀਮ (WK), ਮੋਸਾਦਕ ਹੁਸੈਨ, ਮਹਿਮੂਦੁੱਲਾ, ਮੇਹੇਦੀ ਹਸਨ, ਮੁਹੰਮਦ ਸੈਫੂਦੀਨ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ

ਇਹ ਵੀ ਪੜ੍ਹੋ:  ਭਾਰਤ ਨੇ ਹਾਂਗਕਾਂਗ ਨੂੰ 40 ਦੌੜਾਂ ਨਾਲ ਹਰਾਇਆ

ਸਾਡੇ ਨਾਲ ਜੁੜੋ :  Twitter Facebook youtube

SHARE