IND vs AUS 3rd Test Preview: ਸੀਰੀਜ਼ ਜਿੱਤਣ ਤੋਂ ਸਿਰਫ਼ ਇੱਕ ਕਦਮ ਦੂਰ ਭਾਰਤ

0
1433
IND vs AUS 3rd Test Preview
IND vs AUS 3rd Test Preview

ਇੰਡੀਆ ਨਿਊਜ਼ (ਦਿੱਲੀ) (IND vs AUS 3rd Test Preview): ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣ ਵਾਲਾ ਤੀਜਾ ਟੈਸਟ ਮੈਚ ਕੱਲ੍ਹ ਮੱਧ ਪ੍ਰਦੇਸ਼ ਦੇ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਸ਼ੁਰੂ ਹੋਵੇਗਾ। ਭਾਰਤ ਲਈ, ਤੀਜੇ ਟੈਸਟ ਵਿੱਚ ਜਿੱਤ ਦਾ ਮਤਲਬ ਹੈ ਕਿ ਬਾਰਡਰ-ਗਾਵਸਕਰ ਟਰਾਫੀ ਨੂੰ ਜਿੱਤ ਲੈਣਾ ਹੋਵੇਗਾ ਅਤੇ ਟਰਾਫੀ ‘ਤੇ ਕਬਜ਼ਾ ਕਰ ਲੈਣਾ ਹੋਵੇਗਾ। ਭਾਰਤ 4 ਮੈਚਾਂ ਦੀ ਲੜੀ ਵਿੱਚ 2-0 ਨਾਲ ਅੱਗੇ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਕਰੋ ਇੱਥੇ ਕਲਿੱਕ: TikTok Ban: ਕੈਨੇਡਾ ‘ਚ ਟਿੱਕ-ਟਾਕ ਹੋਇਆ ਬੈਨ, ਅਮਰੀਕਾ ਨੇ 30 ਦਿਨਾਂ ‘ਚ ਬੰਦ ਕਰਨ ਦੇ ਦਿੱਤੇ ਹੁਕਮ

ਕੀ KL ਰਾਹੁਲ ਹੋਣਗੇ ਇਸ ਮੈਚ ਦਾ ਹਿੱਸਾ? IND vs AUS 3rd Test Preview

ਭਾਰਤ ਦੇ ਦਿੱਗਜ ਬੱਲੇਬਾਜ਼ ਕੇਐਲ ਰਾਹੁਲ ਦੀ ਖ਼ਰਾਬ ਪ੍ਰੋਫਾਰਮਸ ਕਾਰਨ ਟੀਮ ਵਿੱਚ ਉਨ੍ਹਾਂ ਦੀ ਜਗ੍ਹਾ ਸ਼ੱਕ ਦੇ ਘੇਰੇ ਵਿੱਚ ਹੈ। ਰਾਹੁਲ ਦ੍ਰਾਵਿੜ ਤੇ ਕਪਤਾਨ ਰੋਹਿਤ ਸ਼ਰਮਾ ਲਈ ਕੱਲ੍ਹ ਦੇ ਮੈਚ ਲਈ ਪਲੇਇੰਗ 11 ਦੀ ਚੋਣ ਕਰਨਾ ਆਸਾਨ ਨਹੀਂ ਹੋਵੇਗਾ। ਇੱਕ ਪਾਸੇ ਕੇਐੱਲ ਦੀ ਖਰਾਬ ਪ੍ਰੋਫਾਰਮਸ ਅਤੇ ਦੂਜੇ ਪਾਸੇ ਸੀਰੀਜ਼ ਜਿੱਤਣ ਦਾ ਦਬਾਅ, ਇਹ ਦੋਵੇਂ ਕੋਚ ਅਤੇ ਕਪਤਾਨ ਦੇ ਸਾਹਮਣੇ ਮੁਸ਼ਕਲ ਸਵਾਲ ਬਣੇ ਹੋਏ ਹਨ। ਪਹਿਲੇ ਟੈਸਟ ਮੈਚ ਵਿੱਚ ਭਾਰਤ ਨੇ ਸਿਰਫ਼ ਇੱਕ ਪਾਰੀ ਖੇਡੀ, ਜਿਸ ਵਿੱਚ ਰਾਹੁਲ ਨੇ ਸਿਰਫ਼ 20 ਦੌੜਾਂ ਬਣਾਈਆਂ। ਦੂਜੇ ਟੈਸਟ ਮੈਚ ‘ਚ ਰਾਹੁਲ ਨੇ ਪਹਿਲੀ ਪਾਰੀ ‘ਚ 17 ਦੌੜਾਂ ਅਤੇ ਦੂਜੀ ਪਾਰੀ ‘ਚ ਸਿਰਫ 1 ਦੌੜਾਂ ਬਣਾ ਕੇ ਆਊਟ ਹੋ ਗਏ।

ਕੀ ਗਿੱਲ ਨੂੰ ਮਿਲ ਸਕਦਾ ਹੈ ਮੌਕਾ?

ਭਾਰਤ ਲਈ ਸ਼ਾਨਦਾਰ ਪ੍ਰੋਫਾਰਮਸ ‘ਚ ਚੱਲ ਰਹੇ ਸ਼ੁਭਮਨ ਗਿੱਲ ਨੂੰ ਤੀਜੇ ਟੈਸਟ ‘ਚ ਰਾਹੁਲ ਦੀ ਜਗ੍ਹਾ ਖੇਡਣ ਦਾ ਮੌਕਾ ਮਿਲ ਸਕਦਾ ਹੈ। ਗਿੱਲ ਨੇ ਭਾਰਤ ਲਈ ਵਨਡੇ ਮੈਚਾਂ ਵਿੱਚ ਕਈ ਸ਼ਾਨਦਾਰ ਪਾਰੀਆਂ ਖੇਡੀਆਂ ਹਨ, ਜਿਸ ਕਾਰਨ ਗਿੱਲ ਨੂੰ ਆਈਸੀਸੀ ਵੱਲੋਂ ਪਲੇਅਰ ਆਫ ਦਿ ਮੰਥ ਦਾ ਐਵਾਰਡ ਵੀ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਸ਼ੁਭਮਨ ਗਿੱਲ ਨੂੰ ਪਹਿਲੇ ਅਤੇ ਦੂਜੇ ਟੈਸਟ ਵਿੱਚ ਪਲੇਇੰਗ 11 ਵਿੱਚ ਮੌਕਾ ਨਹੀਂ ਮਿਲਿਆ। ਉਨ੍ਹਾਂ ਦੀ ਖਰਾਬ ਪ੍ਰੋਫਾਰਮਸ ਦੇ ਬਾਵਜੂਦ, ਬੀਸੀਸੀਆਈ ਨੇ ਤੀਜੇ ਅਤੇ ਚੌਥੇ ਟੈਸਟ ਮੈਚਾਂ ਲਈ KL ਰਾਹੁਲ ਦਾ ਨਾਂਅ ਟੀਮ ਵਿੱਚ ਸ਼ਾਮਲ ਕੀਤਾ। ਦੂਜੇ ਪਾਸੇ ਭਾਰਤ ਲਈ ਤੀਜੇ ਟੈਸਟ ‘ਚ ਜਿੱਤ ਦਾ ਮਤਲਬ ਟਰਾਫੀ ‘ਤੇ ਕਬਜ਼ਾ ਕਰਨਾ ਹੈ, ਇਸ ਲਈ ਰਾਹੁਲ ਦਾ ਪਲੇਇੰਗ 11 ‘ਚ ਸ਼ਾਮਲ ਹੋਣਾ ਕਿਸੇ ਰਿਸਕ ਤੋਂ ਘੱਟ ਨਹੀਂ ਹੋਵੇਗਾ।

SHARE