IND vs SL 1st Test Update ਦੂਜੇ ਦਿਨ ਸਟੰਪ ਖਤਮ ਹੋਣ ਤੱਕ ਸ਼੍ਰੀਲੰਕਾ ਟੀਮ ਦਾ ਸਕੋਰ 108/4
IND vs SL 1st Test Update ਭਾਰਤੀ ਟੀਮ ਨੇ ਸ਼੍ਰੀਲੰਕਾ ਖਿਲਾਫ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। 574/8 ‘ਤੇ ਆਪਣੀ ਪਹਿਲੀ ਪਾਰੀ ਘੋਸ਼ਿਤ ਕਰਨ ਤੋਂ ਬਾਅਦ, ਭਾਰਤ ਨੇ ਦੂਜੇ ਦਿਨ ਸਟੰਪ ਤੱਕ ਸ਼੍ਰੀਲੰਕਾ ਦੀਆਂ ਚਾਰ ਵਿਕਟਾਂ ਲੈ ਲਈਆਂ।
ਸ਼੍ਰੀਲੰਕਾ ਟੀਮ ਦਾ ਸਕੋਰ 108/4 ਹੈ। ਸ਼੍ਰੀਲੰਕਾ ਨੂੰ ਫਾਲੋਆਨ ਤੋਂ ਬਚਣ ਲਈ ਅਜੇ 267 ਦੌੜਾਂ ਹੋਰ ਚਾਹੀਦੀਆਂ ਹਨ। ਭਾਰਤੀ ਟੀਮ ਵੱਲੋਂ ਰਵੀਚੰਦਰਨ ਅਸ਼ਵਿਨ ਨੇ ਦੋ ਅਤੇ ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾਹ ਨੇ ਇੱਕ-ਇੱਕ ਵਿਕਟ ਲਈ।
ਅਸ਼ਵਿਨ ਨੂੰ ਪਹਿਲੀ ਵਿਕਟ ਮਿਲੀ IND vs SL 1st Test Update
ਭਾਰਤ ਦੇ 574/8 ਦੇ ਜਵਾਬ ਵਿੱਚ ਸ਼੍ਰੀਲੰਕਾ ਦੀ ਸ਼ੁਰੂਆਤ ਚੰਗੀ ਰਹੀ। ਦਿਮੁਥ ਕਰੁਣਾਰਤਨੇ ਅਤੇ ਲਾਹਿਰੂ ਥਿਰੀਮਨੇ ਨੇ ਪਹਿਲੀ ਵਿਕਟ ਲਈ 48 ਦੌੜਾਂ ਜੋੜੀਆਂ। ਇਸ ਸਾਂਝੇਦਾਰੀ ਨੂੰ ਅਸ਼ਵਿਨ ਨੇ ਥਿਰੀਮਾਨੇ (17) ਨੂੰ ਐਲਬੀਡਬਲਿਊ ਆਊਟ ਕਰਕੇ ਤੋੜਿਆ। ਅਸ਼ਵਿਨ ਨੂੰ ਇਹ ਵਿਕਟ ਕੈਰਮ ਦੀ ਗੇਂਦ ‘ਤੇ ਮਿਲੀ।
ਲਾਹਿਰੂ ਕੁਮਾਰਾ ਜ਼ਖਮੀ IND vs SL 1st Test Update
ਮੋਹਾਲੀ ਟੈਸਟ ‘ਚ ਸ਼੍ਰੀਲੰਕਾ ਦੀ ਟੀਮ ਮੁਸ਼ਕਲ ‘ਚ ਘਿਰ ਗਈ ਹੈ। ਤੇਜ਼ ਗੇਂਦਬਾਜ਼ ਲਾਹਿਰੂ ਕੁਮਾਰਾ ਸੱਟ ਕਾਰਨ ਮੈਚ ‘ਚ ਗੇਂਦਬਾਜ਼ੀ ਕਰਦੇ ਨਜ਼ਰ ਨਹੀਂ ਆਉਣਗੇ। ਲਾਹਿਰੂ ਨੂੰ ਟੈਸਟ ਮੈਚ ਦੇ ਪਹਿਲੇ ਦਿਨ ਹੈਮਸਟ੍ਰਿੰਗ ਦੀ ਸੱਟ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਦਾਨ ਛੱਡਣਾ ਪਿਆ ਸੀ। IND vs SL 1st Test Update
ਇਹ ਵੀ ਪੜ੍ਹੋ : Davis Cup 2022 Fan Lounge ਡੇਵਿਸ ਕੱਪ ਫੈਨ ਲੌਂਜ ਪਹਿਲੀ ਵਾਰ ਤਿਆਰ
ਇਹ ਵੀ ਪੜ੍ਹੋ : Indian Players are ready for Davis Cup 2022 ਭਾਰਤੀ ਖਿਡਾਰੀਆਂ ਦੀ ਰੈਂਕਿੰਗ ‘ਚ ਜ਼ਬਰਦਸਤ ਉਛਾਲ ਆਇਆ : ਜੀਸ਼ਾਨ