ਵੱਖ-ਵੱਖ ਟੀਮਾਂ ਵਿਚਾਲੇ ਖੇਡੇ ਗਏ ਜ਼ੋਰਦਾਰ ਮੁਕਾਬਲੇ

0
192
Olympian Prithipal Singh Hockey League
Olympian Prithipal Singh Hockey League

ਦਿਨੇਸ਼ ਮੌਦਗਿਲ, Ludhiana news: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 35ਵੀ ਜਰਖੜ ਖੇਡਾਂ ਦੀ ਕੜੀ ਦੇ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਤੀਸਰੇ ਗੇੜ ਦੇ ਮੈਚਾਂ ਵਿੱਚ ਅੱਜ ਜਰਖੜ ਹਾਕੀ ਅਕੈਡਮੀ, ਚਚਰਾੜੀ ਹਾਕੀ ਸੈਂਟਰ , ਬੈਚਮੇਟ ਸਪੋਰਟਸ ਕਲੱਬ ਸਾਹਨੇਵਾਲ ਨੇ ਆਪੋ ਆਪਣੇ ਮੈਚ ਜਿੱਤ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ।

ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਜਾ ਰਹੇ ਮੈਚ

ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਅੱਜ ਮੁੱਢਲੇ ਮੈਚ ਵਿਚ ਸਬ ਜੂਨੀਅਰ ਵਰਗ ਵਿੱਚ ਚਚਰਾੜੀ ਹਾਕੀ ਸੈਂਟਰ ਨੇ ਬਾਗੜੀਆਂ ਹਾਕੀ ਸੈਂਟਰ ਸੰਗਰੂਰ ਨੂੰ 4-1 ਗੋਲਾਂ ਨਾਲ ਹਰਾਇਆ । ਜੇਤੂ ਟੀਮ ਵੱਲੋਂ ਹਰਮਨਪ੍ਰੀਤ ਅਤੇ ਰਮਨਦੀਪ ਨੇ 2-2 ਗੋਲ ਕੀਤੇ ਜਦਕਿ ਬਾਗੜੀਆਂ ਵੱਲੋਂ ਵਿਪੁਨ ਨੇ ਇੱਕੋ ਇੱਕ ਗੋਲ ਕੀਤਾ।

ਅੰਡਰ 12 ਸਾਲ ਦੇ ਦੂਸਰੇ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੇ ਜਟਾਣਾ ਹਾਕੀ ਸੈਂਟਰ ਨੂੰ ਇਕ ਤਰਫਾ ਕਰਦਿਆਂ 6-1 ਗੋਲਾਂ ਨਾਲ ਮਾਤ ਦਿੱਤੀ ਜੇਤੂ ਟੀਮ ਵੱਲੋਂ ਗੁਰਮਾਨਵਦੀਪ ਨੇ 2, ਸਾਹਿਬ ਸਿੰਘ ਘਵੱਦੀ, ਸੁਖਮਨਜੀਤ , ਅੰਕੁਸ਼ ਅਤੇ ਪ੍ਰਭਜੋਤ ਜਰਖੜ ਨੇ ਇਕ ਗੋਲ ਕੀਤਾ ।

ਸੀਨੀਅਰ ਵਰਗ ਦੇ ਦੋ ਮੈਚ ਹੋਏ

ਜਦਕਿ ਸੀਨੀਅਰ ਵਰਗ ਦੋਵੇਂ ਮੈਚਾਂ ਵਿੱਚ ਘਮਸਾਨ ਯੁੱਧ ਮੁਕਾਬਲਾ ਹੋਇਆ । ਪਹਿਲੇ ਮੈਚ ਵਿੱਚ ਜਰਖੜ ਹਾਕੀ ਅਕੈਡਮੀ ਨੇ ਜਟਾਣਾ ਹਾਕੀ ਸੈਂਟਰ ਨੂੰ 8-3 ਗੋਲਾਂ ਨਾਲ ਹਰਾਇਆl ਮੈਚ ਦੇ ਅੰਤਲੇ ਕੁਆਰਟਰ ਤੱਕ ਦੋਹਾਂ ਟੀਮਾਂ ਵਿਚਕਾਰ ਮੁਕਾਬਲਾ ਬਰਾਬਰੀ ਤੇ ਚੱਲ ਰਿਹਾ ਸੀ ਪਰ ਆਖ਼ਰੀ ਕੁਆਰਟਰ ਵਿੱਚ ਉਪਰੋਥਲੀ ਦੋਹਾਂ ਪਾਸਿਆਂ ਤੋਂ ਗੋਲ ਪੈਣ ਨਾਲ ਮੈਚ ਦਾ ਸਕੋਰ 8-3 ਹੋ ਗਿਆ ਅਤੇ ਜਰਖੜ ਅਕੈਡਮੀ ਜੇਤੂ ਹੋ ਨਿਬੜੀl ਜਿੱਤ ਦਾ ਮੁੱਖ ਹੀਰੋ ਲਵਜੀਤ ਸਿੰਘ ਰਿਹਾ । ਜਦ ਕਿ ਦੂਸਰਾ ਮੁਕਾਬਲਾ ਰੋਪੜ ਇਲੈਵਨ ਅਤੇ ਬੈਚਮੇਟ ਸਪੋਰਟਸ ਕਲੱਬ ਸਾਹਨੇਵਾਲ ਵਿਚਕਾਰ ਖੇਡਿਆ ਗਿਆ 5-5 ਗੋਲਾਂ ਤੇ ਬਰਾਬਰ ਰਿਹਾ । ਅਖੀਰ ਪੈਨਲਟੀ ਸ਼ੂਟਆਊਟ ਵਿੱਚ ਸਾਹਨੇਵਾਲ ਰੋਪੜ ਤੋਂ 3-1 ਗੋਲਾਂ ਨਾਲ ਜੇਤੂ ਰਿਹਾ ।

Also Read : ਭਾਰਤੀ ਬੈਡਮਿੰਟਨ ਟੀਮ ਨੇ ਰਚਿਆ ਇਤਿਹਾਸ

Connect With Us : Twitter Facebook youtube

SHARE