Trial for selection of players from March 15 ਖਿਡਾਰੀਆਂ ਦੀ ਚੋਣ ਲਈ ਟਰਾਇਲ 15 ਮਾਰਚ ਤੋਂ

0
252
Trial for selection of players from March 15
Trial for selection of players from March 15

Trial for selection of players from March 15 ਆਲ ਇੰਡੀਆ ਸਿਵਲ ਸਰਵਿਸਸ ਟੂਰਨਾਮੈਂਟ ਲਈ ਪੰਜਾਬ ਦੇ ਖਿਡਾਰੀਆਂ ਦੀ ਚੋਣ ਲਈ ਟਰਾਇਲ 15 ਮਾਰਚ ਤੋਂ ਸਵੇਰੇ 10 ਵਜੇ ਹੋਣਗੇ

ਅਥਲੈਟਿਕਸ ਦੇ ਟਰਾਇਲ ਪੋਲੋ ਗਰਾਊਂਡ ਪਟਿਆਲਾ, ਬੈਡਮਿੰਟਨ ਦੇ ਟਰਾਇਲ ਮਲਟੀਪਰਪਜ਼ ਸਟੇਡੀਅਮ ਸੈਕਟਰ-78 ਮੋਹਾਲੀ ਵਿਖੇ ਹੋਣਗੇ

ਇੰਡੀਆ ਨਿਊਜ਼, ਚੰਡੀਗੜ੍ਹ: 
Trial for selection of players from March 15 ਕੇਂਦਰੀ ਸਿਵਲ ਸੇਵਾਵਾਂ ਸੱਭਿਆਚਾਰਕ ਅਤੇ ਖੇਡ ਬੋਰਡ ਵੱਲੋਂ 28 ਮਾਰਚ ਤੋਂ 30 ਮਾਰਚ ਤੱਕ ਤਾਊ ਦੇਵੀ ਲਾਲ ਖੇਲ ਸਟੇਡੀਅਮ, ਸੈਕਟਰ-38, ਗੁੜਗਾਉਂ (ਹਰਿਆਣਾ) ਵਿਖੇ ਆਲ ਇੰਡੀਆ ਸਿਵਲ ਸਰਵਿਸਿਜ਼ ਅਥਲੈਟਿਕਸ (ਪੁਰਸ਼ ਅਤੇ ਮਹਿਲਾ) ਅਤੇ ਕਬੱਡੀ (ਪੁਰਸ਼ ਅਤੇ ਮਹਿਲਾ) ਟੂਰਨਾਮੈਂਟ 2021-22 ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬੈਡਮਿੰਟਨ (ਪੁਰਸ਼ ਅਤੇ ਮਹਿਲਾ ) ਟੂਰਨਾਮੈਂਟ 24 ਮਾਰਚ ਤੋਂ 30 ਮਾਰਚ, 2022 ਤੱਕ ਤਾਊ ਦੇਵੀ ਲਾਲ ਖੇਲ ਸਟੇਡੀਅਮ, ਸੈਕਟਰ-3, ਪੰਚਕੂਲਾ ਵਿਖੇ ਹੋਵੇਗਾ। Trial for selection of players from March 15
Trial for selection of players from March 15
Trial for selection of players from March 15
ਅਥਲੈਟਿਕਸ ਲਈ ਪੰਜਾਬ ਦੇ (ਪੁਰਸ਼ ਅਤੇ ਮਹਿਲਾ) ਖਿਡਾਰੀਆਂ ਦੇ ਟਰਾਇਲ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਹੋਣਗੇ ਜਦਕਿ ਬੈਡਮਿੰਟਨ ਦੇ ਟਰਾਇਲ ਸੈਕਟਰ-78 ਸਥਿਤ ਮਲਟੀਪਰਪਜ਼ ਸਪੋਰਟਸ ਸਟੇਡੀਅਮ , ਮੋਹਾਲੀ ਅਤੇ ਕਬੱਡੀ (ਪੁਰਸ਼ ਅਤੇ ਔਰਤਾਂ) ਦੇ ਟਰਾਇਲ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ 15 ਮਾਰਚ, 2022 ਨੂੰ ਸਵੇਰੇ 10 ਵਜੇ ਹੋਣਗੇ। Trial for selection of players from March 15

ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ ਕਬੱਡੀ ਦੇ ਟਰਾਇਲ Trial for selection of players from March 15

Trial for selection of players from March 15 ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ (ਖੇਡਾਂ) ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਇੱਥੇ ਦਰਸਾਈਆਂ ਗਈਆਂ ਸ਼ਰਤਾਂ ਅਧੀਨ ਆਉਂਦੇ ਖਿਡਾਰੀਆਂ ਨੂੰ ਛੱਡ ਕੇ ਬਾਕੀ ਸਾਰੇ ਵਿਭਾਗਾਂ ਦੇ ਸਰਕਾਰੀ ਕਰਮਚਾਰੀ (ਰੈਗੂਲਰ) ਆਪੋ-ਆਪਣੇ ਵਿਭਾਗਾਂ ਤੋਂ ਐਨ.ਓ.ਸੀ ਪ੍ਰਾਪਤ ਕਰਕੇ ਹੀ ਟੂਰਨਾਮੈਂਟ `ਚ ਹਿੱਸਾ ਲੈ ਸਕਦੇ ਹਨ। Trial for selection of players from March 15
Trial for selection of players from March 15
Trial for selection of players from March 15
1. ਸੁਰੱਖਿਆ ਸੇਵਾਵਾਂ/ਪੈਰਾ ਮਿਲਟਰੀ ਸੰਸਥਾਵਾਂ/ਕੇਂਦਰੀ ਪੁਲਿਸ ਸੰਗਠਨ/ਪੁਲਿਸ/ਆਰ.ਪੀ.ਐਫ/ਸੀ.ਆਈ.ਐਸ.ਐਫ./ਬੀ.ਐਸ.ਐਫ./ ਆਈ.ਟੀ.ਬੀ.ਪੀ/ਐਨ.ਐਸ.ਜੀ. ਆਦਿ ਦੇ ਯੂਨੀਫਾਰਮ ਕਰਮਚਾਰੀ। ) ਖੁਦਮੁਖਤਿਆਰ ਸੰਸਥਾਵਾਂ/ਅੰਡਰਟੇਕਿੰਗਜ਼/ਜਨਤਕ ਖੇਤਰ ਦੇ ਬੈਂਕਾਂ ਦੇ ਕਰਮਚਾਰੀ ਭਾਵੇਂ ਕੇਂਦਰੀ ਮੰਤਰਾਲਿਆਂ ਦੁਆਰਾ ਪ੍ਰਸ਼ਾਸਕੀ ਤੌਰ `ਤੇ ਨਿਯੰਤਰਿਤ ਕੀਤੇ ਜਾਂਦੇ ਹੋਣ।
2. ਆਮ/ਦਿਹਾੜੀ ਮਜ਼ਦੂਰ।
3. ਦਫਤਰਾਂ `ਚ ਆਰਜ਼ੀ ਡਿਊਟੀ `ਤੇ ਕੰਮ ਕਰਦੇ ਕਰਮਚਾਰੀ।
4. ਕੋਈ ਨਵਾਂ ਭਰਤੀ ਹੋਇਆ ਕਰਮਚਾਰੀ ਜਿਸ ਨੇ ਰੈਗੂਲਰ ਅਸਟੈਬਲਿਸ਼ਮੈਂਟ /ਸੇਵਾ ਵਿੱਚ  6 ਮਹੀਨਿਆਂ ਤੋਂ ਘੱਟ ਸਮਾਂ ਲਗਾਇਆ ਹੈ।
ਖੇਡ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀ ਨੂੰ ਆਪਣੀ ਖਾਧ-ਖੁਰਾਕ ਤੋਂ ਇਲਾਵਾ ਆਉਣ- ਜਾਣ ਅਤੇ ਰਹਿਣ-ਸਹਿਣ  ਦਾ ਖਰਚਾ ਖੁਦ ਚੁੱਕਣਾ ਹੋਵੇਗਾ। Trial for selection of players from March 15
SHARE