Elon Musk ਨੇ ਆਪਣੇ ਪਾਲਤੂ ਕੁੱਤੇ ਨੂੰ ਬਣਾਇਆ Twitter ਦਾ ਨਵਾਂ CEO

0
1231
Elon Musk
Elon Musk

Elon Musk Announced New Twitter CEO: ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਅਤੇ ਮਾਲਕ ਐਲੋਨ ਮਸਕ ਨੇ ਟਵਿੱਟਰ ਦੇ ਨਵੇਂ CEO ਦਾ ਐਲਾਨ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਟਵਿੱਟਰ ਕੰਪਨੀ ਦਾ ਨਵਾਂ CEO ਕੋਈ ਇਨਸਾਨ ਨਹੀਂ ਸਗੋਂ ਇੱਕ ਕੁੱਤਾ ਹੈ। ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਟਵਿੱਟਰ ਦੇ CEO ਦੀ ਇੱਕ ਤਸਵੀਰ ਵੀ ਟਵਿੱਟ ਕੀਤੀ ਹੈ। ਮਸਕ ਨੇ ਟਵਿੱਟ ਕਰ ਦੱਸਿਆ ਕਿ ਉਨ੍ਹਾਂ ਦਾ ਪਾਲਤੂ ਕੁੱਤਾ ਫਲੋਕੀ ਟਵਿੱਟਰ ਦਾ ਨਵਾਂ CEO ਹੈ।

ਹੋਰ ਖ਼ਬਰਾਂ ਪੜ੍ਹਣ ਲਈ ਕਰੋ ਇੱਥੇ ਕਲਿੱਕ: Delhi Fire News: ਬਵਾਨਾ ‘ਚ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਹਾਦਸੇ ‘ਚ ਜਾਨੀ ਨੁਕਸਾਨ ਤੋਂ ਰਾਹਤ

ਐਲੋਨ ਮਸਕ ਦਾ ਟਵਿੱਟ ਹੋਇਆ ਵਾਇਰਲ (Elon Musk Announced New Twitter CEO)

ਮਸਕ ਨੇ ਸੀਈਓ ਦੀ ਕੁਰਸੀ ਉੱਤੇ ਬੈਠੇ ਆਪਣੇ ਪਿਆਰੇ ਕੁੱਤੇ ਫਲੋਕੀ ਦੀ ਤਸਵੀਰ ਨੂੰ ਸਾਂਝਾ ਕੀਤਾ ਹੈ। ਐਲੋਨ ਨੇ ਇੱਕ ਟਵਿੱਟ ਵਿੱਚ ਕਿਹਾ ਕਿ ਟਵਿੱਟਰ ਦੇ ਨਵੇਂ CEO ਬਹੁਤ ਚੰਗੇ ਹਨ। ਇਨ੍ਹਾਂ ਹੀ ਨਹੀਂ ਮਸਕ ਨੇ ਕਿਹਾ ਹੈ ਕਿ ਫਲੋਕੀ ਦੂਜੇ ਇਨਸਾਨਾਂ ਤੋਂ ਬਿਹਤਰ ਹੈ।

ਐਲੋਨ ਮਸਕ ਦਾ ਕੁੱਤਾ ਟਵਿੱਟਰ ਦਾ ਨਵਾਂ CEO

ਪੁਲਾੜ ਖੋਜ ਕੰਪਨੀ ਸਪੇਸਐਕਸ ਦੇ ਮਾਲਕ ਐਲੋਨ ਮਸਕ ਅਤੇ ਕਾਰ ਨਿਰਮਾਤਾ ਟੇਸਲਾ ਨੇ ਟਵਿੱਟਰ ਕੰਪਨੀ ਨੂੰ ਖਰੀਦਿਆ ਹੈ। ਇਹ ਸੌਦਾ ਕੁਝ ਮਹੀਨੇ ਪਹਿਲਾਂ ਪੂਰਾ ਹੋਇਆ ਸੀ। ਮਸਕ ਨੇ 44 ਬਿਲਿਅਨ ਡਾਲਰ ਵਿੱਚ ਟਵਿੱਟਰ ਦੀ ਡੀਲ ਨੂੰ ਬੰਦ ਕੀਤਾ ਸੀ। ਜਦੋਂ ਟਵਿੱਟਰ ਦੇ ਡੀਲ ਦੀ ਜਾਣਕਾਰੀ ਸਾਹਮਣੇ ਆਈ, ਉਦੋਂ ਤੋਂ ਹੀ ਇਹ ਡੀਲ ਕਾਫ਼ੀ ਚਰਚਾ ਵਿੱਚ ਰਹੀ ਹੈ। ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ ਟਵਿੱਟਰ ਦੀ ਡੀਲ ਕਿਸੇ ਵਿਵਾਦ ਦੇ ਚਲਦੇ ਟੁੱਟ ਗਈ ਸੀ, ਜਿਸ ਤੋਂ ਬਾਅਦ ਟਵਿੱਟਰ ਅਤੇ ਐਲੋਨ ਮਸਕ ਦੇ ਵਿਚਕਾਰ ਸਮਝੌਤਾ ਹੋਇਆ ਸੀ। (Elon Musk Announced New Twitter CEO)

ਐਲੋਨ ਮਸਕ ਨੇ ਟਵਿੱਟਰ ਦੀ ਮਲਕੀਅਤ ਲੈਣ ਤੋਂ ਬਾਅਦ ਕੰਪਨੀ ਤੋਂ ਕਈ ਕਰਮਚਾਰੀਆਂ ਨੂੰ ਕੱਢ ਦਿੱਤਾ ਸੀ। ਮਸਕ ਨੇ ਕੰਪਨੀ ਦੇ ਕਾਨੂੰਨੀ ਮੁਖੀ ਵਿਜੇ ਗੱਡਾ ਅਤੇ ਸੀਐਫਓ ਨੇਲ ਸਹਿਗਲ ਨੂੰ ਵੀ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ।

SHARE