Parkash Singh Badal Corona Positive ਲੁਧਿਆਣਾ ਹਸਪਤਾਲ ‘ਚ ਦਾਖਲ

0
462
Parkash Singh Badal Corona Positive

Parkash Singh Badal Corona Positive

ਇੰਡੀਆ ਨਿਊਜ਼, ਚੰਡੀਗੜ੍ਹ :

Parkash Singh Badal Corona Positive ਪੂਰੇ ਦੇਸ਼ ਵਿਚ ਇਸ ਸਮੇਂ ਕੋਰੋਨਾ ਵਾਇਰਸ (Corona Virus) ਦੀ ਤੀਜੀ ਲਹਿਰ ਜ਼ੋਰ ਫੜ ਚੁੱਕੀ ਹੈ। ਹਰ ਰੋਜ ਲੱਖਾਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਸਾਮਣੇ ਆ ਰਹੇ ਨੇ। ਇਸ ਵਾਇਰਸ ਦੇ ਨਾਲ ਵੱਡੀ ਗਿਣਤੀ ਵਿਚ ਦੇਸ਼ ਵਿਚ ਅਜੇ ਤੱਕ ਮੌਤਾਂ ਹੋ ਚੁਕੀਆਂ ਹਨ। ਸਰਕਾਰ ਟੀਕਾਕਰਨ ਦੇ ਨਾਲ ਇਸ ਵਾਇਰਸ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਇਕ ਵਾਰ ਫਿਰ ਤੋਂ ਦੇਸ਼ ਵਿਚ ਇਹ ਵਾਇਰਸ ਬੇਕਾਬੂ ਹੋ ਚੁੱਕਿਆ ਹੈ।

ਤਾਜਾ ਕੇਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੂਰਵ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੇਹਤ ਠੀਕ ਨਾ ਹੋਣ ਕਰਕੇ ਹਸਪਤਾਲ ‘ਚ ਦਾਖਲ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਪਹਿਲੀ ਕੋਰੋਨਾ ਰਿਪੋਰਟ ਪੌਜੇਟਿਵ ਆਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬੁੱਧਵਾਰ ਨੂੰ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਦੀ ਟੀਮ ਲਗਾਤਾਰ ਉਨ੍ਹਾਂ ਦੇ ਇਲਾਜ ਵਿੱਚ ਲੱਗੀ ਹੋਈ ਹੈ। ਡਾਕਟਰ ਬਿਸਾਵ ਮੋਹਨ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਹੈ।

ਕੈਪਟਨ ਅਮਰਿੰਦਰ ਸਿੰਘ ਵੀ ਹੋ ਚੁਕੇ ਪੋਜਿਟਿਵ

ਪਿਛਲੇ ਦਿਨੀ ਪੰਜਾਬ ਦੇ ਇਕ ਹੋਰ ਏਕ੍ਸ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਰਿਪੋਰਟ ਵੀ ਕੋਰੋਨਾ ਪੋਜਿਟਿਵ ਆਈ ਸੀ। ਇਸ ਤੋਂ ਬਾਅਦ ਕੈਪਟਨ ਨੇ ਖੁਦ ਨੂੰ ਘਰ ਵਿਚ ਹੀ ਅਲਗ ਕਰ ਲਿਆ ਸੀ। ਉਹ ਅਜੇ ਵੀ ਡਾਕਟਰਾਂ ਦੀ ਸਲਾਹ ਤੇ ਇਲਾਜ ਕਰਵਾ ਰਹੇ ਹਨ।

ਪੰਜਾਬ ਦੀ ਸੰਕ੍ਰਮਣ ਦਰ 21.51% (Parkash Singh Badal Corona Positive)

ਸੇਹਤ ਮਹਿਕਮੇ ਦੇ ਆਂਕੜਿਆਂ ਨੂੰ ਦੇਖਿਆ ਜਾਵੇ ਤਾਂ ਪਿਛਲੇ 24 ਘੰਟਿਆਂ ਵਿਚ ਪੰਜਾਬ ਵਿਚ ਇਸ ਵਾਇਰਸ ਨਾਲ ਸੰਕ੍ਰਮਿਤ 6641 ਨਵੇਂ ਕੇਸ ਆਏ ਹਨ। ਇਸ ਦੇ ਨਾਲ ਹੀ 26 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਸੰਕ੍ਰਮਣ ਦੇ ਵਧਦੇ ਕੇਸਾਂ ਕਰਕੇ ਸੰਕ੍ਰਮਣ ਦੀ ਦਰ ਵਿਚ ਵੀ ਵਾਧਾ ਹੋ ਰਿਹਾ ਹੈ। ਪੰਜਾਬ ਦੀ ਸੰਕ੍ਰਮਣ ਦਰ 21.51% ਹੋ ਗਈ ਹੈ।

ਇਹ ਵੀ ਪੜ੍ਹੋ : Total Covid Deaths In India ਜਾਣੋ ਹੁਣ ਤੱਕ ਕੋਵਿਡ ਕਾਰਨ ਕਿੰਨੇ ਲੋਕਾਂ ਦੀ ਜਾਨ ਜਾ ਚੁੱਕੀ ਹੈ

Connect With Us : Twitter Facebook

 

 

SHARE