Punjabi Film Industry news
ਦਿਨੇਸ਼ ਮੋਦਗਿਲ, ਲੁਧਿਆਣਾ :
Punjabi Film Industry news ਪੰਜਾਬ ਦਾ ਆਪਣਾ ‘ਦੇਸੀ ਰੌਕਸਟਾਰ’ ਗਿੱਪੀ ਗਰੇਵਾਲ ਨੇ ਹੰਬਲ ਮੋਸ਼ਨ ਪਿਕਚਰਜ਼ ਅਤੇ ਹੰਬਲ ਮਿਊਜ਼ਿਕ ਦੀ ਸਫਲ ਯਾਤਰਾ ਤੋਂ ਬਾਅਦ, ਹੁਣ ਆਪਣੇ ਨਵੇਂ ਪ੍ਰੋਡਕਸ਼ਨ ਹਾਊਸ ‘ਬਿੱਗ ਡੈਡੀ ਫਿਲਮਜ਼’ ਨੂੰ ਲੌਂਚ ਕੀਤਾ। ਜਿਸ ਵਿੱਚ ਮਨੋਰੰਜਨ ਦੇ ਇੱਕ ਵੱਖਰੇ ਜ਼ੋਨ ਦੇ ਨਾਲ ਕੁਝ ਵਿਲੱਖਣ ਕਹਾਣੀਆਂ ਲੈ ਕੇ ਆ ਰਹੇ ਹਨ।
ਬੈਨਰ ਵਲੋਂ ਜਲਦ ਹੀ ਫਿਲਮਾਂ ਵੀ ਰਿਲੀਜ਼ ਹੋਣਗੀਆਂ, ਜਿਨ੍ਹਾਂ ‘ਚੋਂ ਇਕ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ਦਾ ਨਾਂ ਐਲਾਨ ਹੋਣਾ ਬਾਕੀ ਹੈ। ਇਹ ਪ੍ਰੋਡਕਸ਼ਨ ਹਾਊਸ ਦਰਸ਼ਕਾਂ ਨੂੰ ਅਚੰਭ ਕਰਨ ਵਾਲਾ ਕੰਟੇੰਟ ਪੇਸ਼ ਕਰੇਗਾ ਜੋ ਪੰਜਾਬੀ ਫਿਲਮ ਇੰਡਸਟਰੀ ਲਈ ਬਿਲਕੁਲ ਨਵਾਂ ਅਤੇ ਅਨੋਖਾ ਹੋਵੇਗਾ।
Punjabi Film Industry news
ਆਉਣ ਵਾਲੀ ਫਿਲਮ ਵਿੱਚ ਹੋਵੇਗੀ ਪੰਜਾਬ ਦੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ, ਜਿਹਨਾਂ ਨਾਲ ਪ੍ਰਿੰਸ ਕਵਲਜੀਤ, ਧੀਰਜ ਕੁਮਾਰ ਅਤੇ ਰਘਵੀਰ ਬੋਲੀ ਇਸ ਫਿਲਮ ‘ਚ ਸਾਨੂ ਮਨੋਰੰਜੀਤ ਕਰਣਗੇ। ਫਿਲਮ ਦਾ ਨਿਰਦੇਸ਼ਨ ਗਰਿੰਦਰ ਸਿੱਧੂ ਨੇ ਕੀਤਾ ਹੈ ਅਤੇ ਗਿੱਪੀ ਗਰੇਵਾਲ ਨੇ ਨਿਰਮਾਣ ਕੀਤਾ ਹੈ। ਇਸ ਖੁਸ਼ੀ ਦੇ ਮੌਕੇ ‘ਤੇ ਗਿੱਪੀ ਗਰੇਵਾਲ ਨੇ ਕਿਹਾ, “ਮੈਂ ਹੁਣ ਤੱਕ ਦਰਸ਼ਕਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦੀ ਹਾਂ, ਭਾਵੇਂ ਇਹ ਮੇਰੀਆਂ ਫਿਲਮਾਂ, ਮੇਰੇ ਸੰਗੀਤ ਜਾਂ ਮੇਰੇ ਕਾਰੋਬਾਰੀ ਭੂਮਿਕਾ ਲਈ ਹੋਵੇ।
ਵਾਹਿਗੁਰੂ ਜੀ ਦੀ ਮੇਹਰ ਨਾਲ, ਅਸੀਂ ਇਸ ਬੈਨਰ ਹੇਠ ਆਉਣ ਵਾਲੀ ਪਹਿਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਜਿਸ ਵਿੱਚ ਸਾਡੀ ਇੰਡਸਟਰੀ ਦੀ ਬਹੁਤ ਹੀ ਹੁਨਰਮੰਦ ਅਭਿਨੇਤਰੀ ਨੀਰੂ ਬਾਜਵਾ ਦੇ ਨਾਲ ਮਸ਼ਹੂਰ ਅਦਾਕਾਰ ਪ੍ਰਿੰਸ ਕਵਲਜੀਤ, ਧੀਰਜ ਕੁਮਾਰ ਅਤੇ ਰਘਵੀਰ ਬੋਲੀ ਹਨ।
Also Read : ਮਾਨ ਦੇ ਮੁੱਖ ਮੰਤਰੀ ਬਣਨ ਨਾਲ ਪੋਲੀਵੁਡ ਨੂੰ ਖਾਸ ਉੱਮੀਦ
Also Read : Gorgeous Kiara Advani in Yellow Sari ਪੀਲੀ ਸਾੜ੍ਹੀ ਵਿੱਚ ਗ਼ਜ਼ਬ ਦੀ ਖੂਬਸੂਰਤ ਲੱਗੀ ਕਿਆਰਾ ਅਡਵਾਨੀ