ਜਲਦ ਹੀ ਫ਼ਿਲਮ ‘ਵ੍ਹਾਈਟ ਪੰਜਾਬ’ ਹੋਣ ਜਾ ਰਹੀ ਰਿਲੀਜ਼

0
301
white punjab movie

Movie White punjab to be released soon: ਪੰਜਾਬੀ ਫ਼ਿਲਮ ਨਿਰਦੇਸ਼ਕ ਗੱਬਰ ਸੰਗਰੂਰ ਜਲਦ ਹੀ ਆਪਣੇ ਦੂਜੇ ਪ੍ਰੋਜਕਟ ‘ਵ੍ਹਾਈਟ ਪੰਜਾਬ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੇ ਹਨ । ਇਸ ਫ਼ਿਲਮ ‘ਚ ਗਾਇਕ ਕਾਕਾ ਪਹਿਲੀ ਵਾਰ ਫ਼ਿਲਮਾਂ ‘ਚ ਸ਼ੁਰੂਆਤ ਕਰਨ ਜਾ ਰਹੇ ਹਨ । ਇਸ ਤੋਂ ਇਲਾਵਾ ਫ਼ਿਲਮ ‘ਚ ਕਰਤਾਰ ਚੀਮਾ ਸਣੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ । ਇਹ ਫ਼ਿਲਮ ਪੰਜਾਬ ‘ਚ ਵੱਧਦੇ ਗੈਂਗਵਾਰ ‘ਤੇ ਅਧਾਰਿਤ ਹੈ ।ਜੋ ਕਿ ਨਿਰਦੇਸ਼ਕ ਦਾ ਡ੍ਰੀਮ ਪ੍ਰੋਜੈਕਟ ਹੈ । ਗੱਬਰ ਸੰਗਰੂਰ ਦਾ ਕਹਿਣਾ ਹੈ ਕਿ ਇਸ ਹਕੀਕਤ ਨੂੰ ਉਹ ਉਜਾਗਰ ਕਰਨਾ ਚਾਹੁੰਦੇ ਸਨ ।

ਗੱਬਰ ਸੰਗਰੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਵਿਦੇਸ਼ ਜਾਣ ਦਾ ਸੁਫ਼ਨਾ ਨਹੀਂ ਵੇਖਿਆ ਅਤੇ ਪੰਜਾਬ ਦੇ ਪਿੰਡਾਂ ‘ਚ ਰਹਿਣਾ ਅਤੇ ਉੱਥੋਂ ਦੀ ਘੋਖ ਕਰਨਾ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਹੋਰਨਾਂ ਲੋਕਾਂ ਨੂੰ ਕੈਨੇਡਾ ਦੇ ਨਾਲ ਮੋਹ ਹੈ । ਪਰ ਉਹ ਇੱਥੇ ਜੰਮੇ ਪਲੇ ਹਨ ਅਤੇ ਉਹ ਆਪਣਾ ਆਖਰੀ ਸਾਹ ਵੀ ਪੰਜਾਬ ਦੀ ਧਰਤੀ ‘ਤੇ ਹੀ ਲੈਣਗੇ।

ਲਿਖਣ ਅਤੇ ਨਿਰਦੇਸ਼ਨ ਦਾ ਸ਼ੌਂਕ

ਗੱਬਰ ਸੰਗਰੂਰ ਨੂੰ ਲਿਖਣ ਅਤੇ ਨਿਰਦੇਸ਼ਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ । ਉਸ ਨੇ ਉਰਦੂ ‘ਚ ਸਰਟੀਫਿਕੇਟ ਕੋਰਸ ਵੀ ਕੀਤਾ ਹੋਇਆ ਹੈ ਅਤੇ ਉਹ ਕਈ ਵੱਡੇ ਪ੍ਰੋਜੈਕਟਸ ਦੇ ਨਾਲ ਵੀ ਜੁੜੇ ਹੋਏ ਹਨ ।

ਜਿਸ ‘ਚ ਸੈਮ ਬਹਾਦੁਰ, ਇਮਤਿਆਜ਼ ਅਲੀ ਦੀ ਚਮਕੀਲਾ ਅਤੇ ਹੋਰ ਕਈ ਪ੍ਰੋਜੈਕਟ ਉਨ੍ਹਾਂ ਦੀ ਲਿਸਟ ‘ਚ ਸ਼ਾਮਿਲ ਹਨ । ਉਨ੍ਹਾਂ ਦਾ ਜੱਦੀ ਸ਼ਹਿਰਾ ਲਹਿਰਾਗਾਗਾ ਹੈ।ਸੰਗਰੂਰ ‘ਚ ਥੀਏਟਰ ਦੇ ਨਾਲ ਉਨ੍ਹਾਂ ਨੇ ਆਪਣੀ ਫ਼ਿਲਮੀ ਪਾਰੀ ਦੀ ਸ਼ੁਰੂਆਤ ਕੀਤੀ ਹੈ ।

SHARE