Dulla Bhatti the hero of Punjab ਪੁਸਤਕ ਅਣਖ਼ੀਲਾ ਧਰਤੀ ਪੁੱਤਰ ਦੁੱਲਾ ਭੱਟੀ ਪ੍ਰਕਾਸ਼ਿਤ

0
371
Dulla Bhatti the hero of Punjab

Dulla Bhatti the hero of Punjab

ਦਿਨੇਸ਼ ਮੋਦਗਿਲ, ਲੁਧਿਆਣਾ:

Dulla Bhatti the hero of Punjab ਮੁਗਲ ਹਕੂਮਤ ਦੇ ਸਮਾਂਕਾਲ ਵਿੱਚ ਦੁੱਲਾ ਭੱਟੀ ਦੇ ਪਿਉ ਸਾਂਦਲ ਭੱਟੀ ਅਤੇ ਉਸ ਦੇ ਬਾਪ ਫ਼ਰੀਦ ਭੱਟੀ ਨੂੰ ਹਾਕਮਾਂ ਵੱਲੋਂ ਬਗਾਵਤੀ ਖ਼ੂਨ ਕਾਰਨ ਫਾਹੇ ਲਾਇਆ ਗਿਆ ਪਰ ਲਾਹੌਰ ਵਿੱਚ ਦੀਨੇ ਇਲਾਹੀ ਦੇ ਸੰਸਥਾਪਕ ਅਕਬਰ ਬਾਦਸ਼ਾਹ ਨੇ ਦੁੱਲਾ ਭੱਟੀ ਨੂੰ ਫਾਹੇ ਟੰਗਿਆ ਸੀ। ਬਾਰ ਦੇ ਅਣਖ਼ੀਲੇ, ਮਿਹਨਤੀ ਵਾਹੀਕਾਰਾਂ ਦੇ ਹੱਕਾਂ ਲਈ ਡਟਣ ਵਾਲੇ ਇਸ ਸੂਰਮੇ ਨੂੰ ਤੇਤੇ ਕਰਨ ਲਈ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਮਰੀਕਾ ਦੇ ਮੈਰੀਲੈਂਡ ਸੂਬੇ ਚ ਵੱਸਦੇ ਪੰਜਾਬੀ ਲੇਖਕ ਤੇ ਖੋਜੀ ਵਿਦਵਾਨ ਧਰਮ ਸਿੰਘ ਗੋਰਾਇਆ ਵੱਲੋਂ ਲਿਖੀ ਪੁਸਤਕ ਅਣਖ਼ੀਲਾ ਧਰਤੀ ਪੁੱਤਰ ਦੁੱਲਾ ਭੱਟੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।

ਲਗਪਗ 250 ਪੰਨਿਆਂ ਦੀ ਇਸ ਕਿਤਾਬ ਨੂੰ ਪਾਕਿਸਤਾਨ ਵਿੱਚ ਵੀ ਅੱਜ ਲਾਹੌਰ ਵਿੱਚ ਦੁੱਲਾ ਭੱਟੀ ਦੀ ਕਬਰ ਤੇ ਇਲਿਆਸ ਘੁੰਮਣ ਤੇ ਸਾਥੀਆਂ ਵੱਲੋਂ ਲੋਕ ਹਵਾਲੇ ਕੀਤਾ ਗਿਆ ਹੈ। ਇਸ ਦਾ ਲਿਪੀ ਅੰਤਰ ਮੁਹੰਮਦ ਆਸਿਫ਼ ਰਜ਼ਾ ਨੇ ਕੀਤਾ ਹੈ।

ਪੰਜਾਬੀਆਂ ਦੀ ਅਣਖ਼ ਦਾ ਰੂਪ ਸਰੂਪ Dulla Bhatti the hero of Punjab

ਇਸ ਪੁਸਤਕ ਬਾਰੇ ਬੋਲਦਿਆਂ ਇਲਿਆਸ ਘੁੰਮਣ ਨੇ ਕਿਹਾ ਕਿ ਦੁੱਲਾ ਭੱਟੀ ਪੰਜਾਬੀਆਂ ਦੀ ਅਣਖ਼ ਦਾ ਰੂਪ ਸਰੂਪ ਏ। ਉਹ ਸਾਨੂੰ ਸਾਡੇ ਅਸਲੇ ਦੀ ਦੱਸ ਪਾਉਂਦਾ ਏ। ਉਹ ਸਾਡੀ ਪਛਾਣ ਕਰਾਉਂਦਾ ਏ। ਉਹ ਸਿੰਙਾਣ ਜਿਹਨੂੰ ਅਸੀਂ ਭੁਲਾ ਬੈਠੇ ਸਾਂ। ਉਹ ਪੰਜਾਬੀਆਂ ਨੂੰ ਹਲੂਣੇ ਮਾਰ ਮਾਰ ਜਗਾਉਂਦਾ ਰਹਿੰਦਾ ਏ। ਜਦ ਕੋਈ ਗਾਇਕ ਦੁੱਲੇ ਭੱਟੀ ਦੀ ਵਾਰ ਗਾ ਰਿਹਾ ਹੁੰਦਾ ਏ , ਕੋਈ ਸਿਆਣਾ ਉਹਦੀ ਬੀਰ ਗਾਥਾ ਸੁਣਾ ਰਿਹਾ ਹੁੰਦਾ ਏ ਤੇ ਪੰਜਾਬੀ ਸੂਰਮਾ ਸਗਵਾਂ ਉਸ ਸੰਗਤ ਵਿਚ ਹਾਜ਼ਰ ਹੋ ਜਾਂਦਾ ਏ। ਉਹਦੀ ਹੋਂਦ ਪੰਜਾਬੀਆਂ ਵਿਚ ਜੋਸ਼ ਜਜ਼ਬੇ ਭਰ ਦਿੰਦੀ ਏ।

ਬੀਤੇ ਸਮਿਆਂ ਦੇ ਨਾਇਕ ਸਾਨੂੰ ਸੰਘਰਸ਼ ਦੀ ਪ੍ਰੇਰਨਾ ਦਿੰਦੇ : ਪ੍ਰੋਫੈਸਰ ਪ੍ਰੀਤਮ ਸਿੰਘ

ਧਰਮ ਸਿੰਘ ਨੇ ਆਪਣੀ ਊਰਜਾ ਤੇ ਸ਼ਕਤੀ ਸੋਮੇ ਉਨ੍ਹਾਂ ਸੂਰਮੇ ਬਹਾਦਰਾਂ ਤੇ ਧਰਤੀ ਪੁੱਤਰਾਂ ਦੀ ਖੋਜ ਭਾਲ ਤੇ ਉਨ੍ਹਾਂ ਦੀ ਵਾਰਤਾ ਪੰਜਾਬੀਆਂ ਨੂੰ ਪੜ੍ਹਨ ਸੁਣਾਉਣ ਦਾ ਅਹਿਦਨਾਮਾ ਕੀਤਾ ਹੋਇਆ ਏ। ਇਹ ਬੀਤੇ ਸਮਿਆਂ ਦੇ ਵਿਸ਼ਵ ਦੇ ਚੋਣਵੇ ਅਮਰ ਨਾਇਕ ਨੇ ਜੋ ਸਾਨੂੰ ਸੰਘਰਸ਼ ਦੀ ਪ੍ਰੇਰਨਾ ਦਿੰਦੇ ਨੇ। ਜ਼ੁਲਮ ਦੇ ਖ਼ਿਲਾਫ਼ ਲੜਨ ਵਾਲੇ ਸੂਰਮੇ ਉਸ ਦਾ ਮਨ ਪਸੰਦ ਵਿਸ਼ਾ ਹਨ। ਕਿਸਾਨੀ ਵਿੱਚੋਂ ਉੱਭਰੇ ਬਾਗੀ ਉਸ ਨੂੰ ਵੱਧ ਪ੍ਰਭਾਵਤ ਕਰਦੇ ਹਨ। ਦੁੱਲਾ ਭੱਟੀ ਬਾਰੇ ਇਹ ਕਿਤਾਬ ਲਿਖ ਕੇ ਧਰਮ ਸਿੰਘ ਗੋਰਾਇਆ ਨੇ ਸਾਨੂੰ ਰਾਜਾ ਸ਼ਾਹੀ ਤੇ ਸਾਮੰਤ ਸ਼ਾਹੀ ਦੇ ਗੱਠ ਜੋੜ ਖ਼ਿਲਾਫ਼ ਨਾਬਰ ਝੰਡਾ ਬਰਦਾਰ ਨਾਲ ਮਿਲਵਾਇਆ ਹੈ।

ਮੈਂ ਉਸ ਦੇ ਇਸ ਉੱਦਮ ਦੀ ਪ੍ਰਸ਼ੰਸਾ ਕਰਦਾ ਹਾਂ ਕਿਉਂਕਿ ਸਮਾਜ ਵਿੱਚੋਂ ਸਮਾਜਿਕ ਸਰੋਕਾਰਾਂ ਵਾਲੇ ਨਾਇਕਾਂ ਨੇ ਹੀ ਸਾਡੇ ਲਈ ਪ੍ਰੇਰਨਾ ਸਰੋਤ ਬਣਨਾ ਹੁੰਦਾ ਹੈ। ਅੱਜ ਦੇ ਜਾਬਰ ਹਾਕਮਾਂ ਲਈ ਵੀ ਦੁੱਲੇ ਦੀ ਵੰਗਾਰ ਸਾਡੇ ਅੰਦਰ ਜ਼ੁੰਬਸ਼ ਪੈਦਾ ਕਰਦੀ ਹੈ। ਇਹ ਕਿਤਾਬ ਪੜ੍ਹਨ ਵਾਲਾ ਹਰ ਪਾਠਕ ਲਾਜ਼ਮੀ ਦੁੱਲਾ ਭੱਟੀ ਵਿੱਚੋਂ ਆਪਣੇ ਨਕਸ਼ ਪਛਾਣੇਗਾ।

ਦੁੱਲਾ ਭੱਟੀ ਦਾ ਆਦਮ ਕੱਦ ਬੁੱਤ ਅੰਮ੍ਰਿਤਸਰ ਲਾਹੌਰ ਮਾਰਗ ਤੇ ਸਥਾਪਿਤ ਕੀਤਾ ਜਾਵੇਗਾ: ਪ੍ਰੋ. ਗਿੱਲ

ਪ੍ਰੋ. ਗਿੱਲ ਨੇ ਦੱਸਿਆ ਕਿ ਦੁੱਲਾ ਭੱਟੀ ਦਾ ਆਦਮ ਕੱਦ ਬੁੱਤ ਵੀ ਮਨਜੀਤ ਸਿੰਘ ਗਿੱਲ ਘੱਲ ਕਲਾਂ (ਮੋਗਾ) ਵੱਲੋਂ ਤਿਆਰ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਪੰਜਾਬ ਸਰਕਾਰ ਦੀ ਮਦਦ ਨਾਲ ਅੰਮ੍ਰਿਤਸਰ ਲਾਹੌਰ ਮਾਰਗ ਤੇ ਕਿਸੇ ਯੋਗ ਸਥਾਨ ਤੇ ਸਥਾਪਿਤ ਕੀਤਾ ਜਾਵੇਗਾ। ਇਸ ਸਬੰਧੀ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅੰਮ੍ਰਿਤਸਰ ਦੀਆਂ ਸਭਿਆਚਾਰਕ ਸੰਸਥਾਵਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ।

Dulla Bhatti the hero of Punjab

Also Read : ਲਾਭਪਾਤਰੀਆਂ ਨੂੰ ਹੁਣ ਘਰ ਬੈਠੇ ਮਿਲੇਗਾ ਸਰਕਾਰੀ ਰਾਸ਼ਨ : ਮਾਨ

Also Read : ਵਿਧਾਇਕਾਂ ਨੂੰ ਹੁਣ ਖੁਦ ਟੈਕਸ ਅਦਾ ਕਰਨਾ ਹੋਵੇਗਾ

Connect With Us : Twitter Facebook

SHARE