Peace In The Farmers’ Movement : ਕਿਸਾਨ ਧਰਨੇ ਦੌਰਾਨ ਸ਼ੰਭੂ ਬਾਰਡਰ ਤੇ ਸ਼ਾਂਤੀ, ਦਿੱਲੀ ਵਿੱਚ ਖੋਲੇ ਰਾਹ, ਅਤੇ ਹਰਿਆਣਾ ਚ ਇੰਟਰਨੈਟ ਸੇਵਾ ਬਹਾਲ

0
127
Peace In The Farmers' Movement

India News (ਇੰਡੀਆ ਨਿਊਜ਼), Peace In The Farmers’ Movement, ਚੰਡੀਗੜ੍ਹ : ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਚਲੋ ਦੇ ਧਰਨੇ ਨੂੰ ਸ਼ੰਬੂ ਬਾਰਡਰ ਅਤੇ ਖਨੋਰੀ ਬਾਰਡਰ ਉੱਤੇ ਹਰਿਆਣਾ ਸਰਕਾਰ ਵੱਲੋਂ ਰੋਕ ਦਿੱਤਾ ਗਿਆ ਸੀ। ਇਸੇ ਦੌਰਾਨ ਜਿੱਥੇ ਮਾਹੌਲ ਕਸ਼ਮਕਸ਼ ਵਾਲਾ ਬਣਿਆ ਰਿਹਾ ਅਤੇ ਕੁਝ ਕਿਸਾਨਾਂ ਦੀ ਮੌਤ ਵੀ ਇਸ ਧਰਨੇ ਵਿੱਚ ਹੋ ਚੁੱਕੀ ਹੈ।

ਜਦੋਂ ਕਿ ਸੁਖਾਵੀ ਖਬਰ ਇਹ ਆ ਰਹੀ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਬਾਰਡਰਾਂ ਉੱਤੇ ਸ਼ਾਂਤਮਈ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਧਰਨਾ ਲਗਾਤਾਰ ਜਾਰੀ ਰਹੇਗਾ ਇਸੇ ਦੌਰਾਨ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਬਿਆਨ ਜਾਰੀ ਕਰਦੇ ਕਿਹਾ ਕਿ ਬੇਸ਼ਕਲੋਕ ਸਭਾ ਚੋਣਾਂ ਨੂੰ ਲੈ ਕੇ ਕੋਡ ਆਫ ਕੰਡਕਟ ਜਾਰੀ ਕਰ ਦਿੱਤਾ ਜਾਵੇ ਪਰ ਕਿਸਾਨੀ ਧਰਨਾ ਲਗਾਤਾਰ ਜਾਰੀ ਰਹੇਗਾ।

ਇੰਟਰਨੈਟ ਸੇਵਾਵਾਂ ਚਾਲੂ ਕਰ ਦਿੱਤੀਆਂ

ਕਿਸਾਨੀ ਅੰਦੋਲਨ ਸ਼ੁਰੂ ਹੁੰਦੇ ਹੀ 11 ਫਰਵਰੀ ਤੋਂ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਦੇ ਸੱਤ ਜਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਮਾਹੌਲ ਸੁਖਾਵਾਂ ਹੋਣ ਤੋਂ ਬਾਅਦ ਅੱਜ ਦੁਬਾਰਾ ਇੰਟਰਨੈਟ ਸੇਵਾਵਾਂ ਚਾਲੂ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਦਿੱਲੀ ਪੁਲਿਸ ਵੱਲੋਂ ਵੀ ਰਾਹ ਖੋਲ ਦਿੱਤੇ ਗਏ ਹਨ।

ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ 29 ਫਰਵਰੀ ਤੱਕ ਕਿਸਾਨੀ ਧਰਨੇ ਨੂੰ ਸਥਾਗਿਤ ਕੀਤਾ ਗਿਆ ਹੈ ਜਿਸ ਦੇ ਚਲਦੇ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਸਰਹੱਦਾਂ ਦੀਆਂ ਸਰਵਿਸ ਸੜਕਾਂ ਨਾਲ ਜੁੜੇ ਰਸਤੇ ਰਾਹ ਖੋਲ ਦਿੱਤੇ ਗਏ ਹਨ।

ਇਨ੍ਹਾਂ ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ ਕਰ ਰਹੇ

ਵਰਨਣਯੋਗ ਹੈ ਕਿ ਪੰਜਾਬ ਦੇ ਕਿਸਾਨ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ, ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਬਿਜਲੀ ਦਰਾਂ ਵਿੱਚ ਵਾਧਾ ਨਾ ਕਰਨ, ਪੁਲੀਸ ਵਲੋਂ ਕਿਸਾਨਾਂ ’ਤੇ ਦਰਜ ਕੇਸ ਵਾਪਸ ਲੈਣ, 2021 ਦੀ ਲਖੀਮਪੁਰ ਖੇੜੀ ਹਿੰਸਾ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰ ਰਹੇ ਹਨ।

ਕਿਸਾਨ ਭੂਮੀ ਗ੍ਰਹਿਣ ਐਕਟ 2013 ਨੂੰ ਬਹਾਲ ਕਰਨ ਅਤੇ 2020-21 ਦੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕਰ ਰਹੇ ਹਨ। ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਚਾਰ ਦੌਰ ਦੀ ਗੱਲਬਾਤ ਬੇਸਿੱਟਾ ਰਹੀ ਹੈ, ਜਿਸ ਕਾਰਨ ਇਹ ਡੈੱਡਲਾਕ ਖਤਮ ਨਹੀਂ ਹੋ ਸਕਿਆ ਹੈ।

ਇਹ ਵੀ ਪੜ੍ਹੋ :Farmers’ Protest Will Continue : ਚਾਰ ਦਿਨ ਬਾਅਦ ਵੀ ਨਹੀਂ ਹੋਇਆ ਸ਼ੁਭ ਕਰਨ ਦਾ ਪੋਸਟਮਾਰਟਮ, ਕੋਡ ਆਫ ਕੰਡਕਟ ਲਗਣ ਤੋਂ ਬਾਅਦ ਵੀ ਕਿਸਾਨ ਧਰਨਾ ਰਹੇਗਾ ਜਾਰੀ

 

SHARE