Trailer launch Movie Maa
ਦਿਨੇਸ਼ ਮੋਦਗਿਲ, ਲੁਧਿਆਣਾ:
Trailer launch Movie Maa ਗਿੱਪੀ ਗਰੇਵਾਲ ਅਤੇ ਟੀਮ ਦੀ ਨਵੀਂ ਘੋਸ਼ਿਤ ਫਿਲਮ ‘ਮਾਂ’ ਦਾ ਟ੍ਰੇਲਰ ਅੱਜ ਲਾਂਚ ਕੀਤਾ ਗਿਆ ਹੈ। ਹੰਬਲ ਮੋਸ਼ਨ ਪਿਕਚਰਜ਼ ਅਤੇ ਸਾਗਾ ਹਿਟਸ ਦੁਆਰਾ ਇੱਕ ਪੇਸ਼ਕਾਰੀ ਅਤੇ ਬਲਜੀਤ ਸਿੰਘ ਦਿਓ ਦੁਆਰਾ ਨਿਰਦੇਸ਼ਤ, ਫਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ, ਅਤੇ ਗਿੱਪੀ ਗਰੇਵਾਲ ਦੁਆਰਾ ਕੀਤਾ ਗਿਆ ਹੈ ਜਿਸਦੇ ਸਹਿ ਨਿਰਮਾਤਾ ਭਾਨਾ ਐਲਏ ਅਤੇ ਵਿਨੋਦ ਅਸਵਾਲ ਹਨ। ਅਰਦਾਸ ਅਤੇ ਅਰਦਾਸ ਕਰਾਂ ਦੇ ਨਿਰਮਾਤਾ ਨੇ ਪੰਜਾਬੀ ਸਿਨੇਮਾ ਦੀ ਵੱਲੋਂ ਇਸ ਖਾਸ ਫਿਲਮ ਵੱਜੋਂ ਸਾਰੀਆਂ ਮਿਹਨਤੀ ਮਾਵਾਂ ਨੂੰ ਇਹ ਤੋਹਫਾ ਪੇਸ਼ ਕਿੱਤਾ ਹੈ।
ਦਰਸ਼ਕਾਂ ਵੱਲੋਂ ਬਹੁਤ ਪ੍ਰਸ਼ੰਸਾ ਮਿਲੀ Trailer launch Movie Maa
ਜਿਵੇਂ ਹੀ ਇਸ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ, ਇਸ ਨੂੰ ਦਰਸ਼ਕਾਂ ਵੱਲੋਂ ਬਹੁਤ ਪ੍ਰਸ਼ੰਸਾ ਮਿਲੀ। ਟ੍ਰੇਲਰ ਦੇਖਣ ਤੋਂ ਬਾਅਦ, ਪ੍ਰਸ਼ੰਸਕ ਹੁਣ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਫਿਲਮ ਕਦੋਂ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਪ੍ਰਭਾਵਸ਼ਾਲੀ ਸਟਾਰ ਕਾਸਟ ਵਿੱਚ ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਦਿਵਿਆ ਦੱਤਾ, ਬੱਬਲ ਰਾਏ, ਆਰੂਸ਼ੀ ਸ਼ਰਮਾ, ਸਮੀਪ ਸਿੰਘ ਅਤੇ ਵੱਡਾ ਗਰੇਵਾਲ ਸ਼ਾਮਲ ਹਨ। ਨਾਲ ਹੀ, ਸਵਰਗੀ ਸਰਦੂਲ ਸਿਕੰਦਰ ਦੀ ਇੱਕ ਵਿਸ਼ੇਸ਼ ਹਾਜ਼ਰੀ ਦਰਸ਼ਕਾਂ ਲਈ ਇੱਕ ਟ੍ਰੀਟ ਵੱਜੋਂ ਹੋਵੇਗੀ।
“ਮਾਂ ਧਰਤੀ ‘ਤੇ ਰੱਬ ਦਾ ਰੂਪ ਹੈ” ਦੀਆਂ ਲਾਈਨਾਂ ਨਾਲ ਚੱਲਦਾ ਹੋਇਆ, ਟ੍ਰੇਲਰ ਪਹਿਲਾਂ ਹੀ ਦਰਸ਼ਕਾਂ ਵਿੱਚ ਉਤਸ਼ਾਹ ਦੀਆਂ ਲਹਿਰਾਂ ਪੈਦਾ ਕਰ ਰਿਹਾ ਹੈ। ਗਿੱਪੀ ਗਰੇਵਾਲ ਹਮੇਸ਼ਾ ਹੀ ਪੰਜਾਬੀ ਇੰਡਸਟਰੀ ਨੂੰ ਸਾਰਥਕ ਸਿਨੇਮਾ ਬਣਾਉਣਾ ਚਾਹੁੰਦੇ ਹਨ | ਜਿਸ ਲਈ ਪ੍ਰਸ਼ੰਸਕ ਇਸ ਫਿਲਮ ਨੂੰ 6 ਮਈ ਨੂੰ ਸਿਨੇਮਾਘਰਾਂ ‘ਚ ਦੇਖਣ ਲਈ ਬੇਤਾਬ ਹਨ।
ਇਹ ਫਿਲਮ ਮੇਰੇ ਦਿਲ ਦੇ ਬਹੁਤ ਨੇੜੇ : ਗਿੱਪੀ ਗਰੇਵਾਲ Trailer launch Movie Maa
ਗਿੱਪੀ ਗਰੇਵਾਲ ਇੱਕ ਹੋਰ ਪੰਜਾਬੀ ਸਿਨੇਮਾ ਮਾਸਟਰਪੀਸ ਪੇਸ਼ ਕਰਦੇ ਹੋਏ ਆਪਣੀ ਖੁਸ਼ੀ ਜ਼ਾਹਿਰ ਕਰਦੇ ਹਨ, “ਇਹ ਫਿਲਮ ਮੇਰੇ ਦਿਲ ਦੇ ਬਹੁਤ ਨੇੜੇ ਹੈ ਕਿਉਂਕਿ ਇਹ ਨਾ ਸਿਰਫ ਮੇਰੀ ਮਾਂ ਨੂੰ ਬਲਕਿ ਹਰ ਮਾਂ ਨੂੰ ਸਮਰਪਿਤ ਹੈ ਜੋ ਧਰਤੀ ‘ਤੇ ਰੱਬ ਦਾ ਰੂਪ ਧਾਰਦੀ ਹੈ। ਕੋਈ ਹੋਰ ਤੁਹਾਨੂੰ ਪਿਆਰ ਨਹੀਂ ਕਰ ਸਕਦਾ ਬਿਨਾਂ ਸ਼ਰਤ, ਇੱਕ ਮਾਂ ਦੇ ਰੂਪ ਵਿੱਚ। ਇਹ ਫਿਲਮ ਅਦੁੱਤੀ ਮਾਂ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਮੈਂ ਦਿਵਿਆ ਦੱਤਾ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਬਾਰੇ ਨਹੀਂ ਸੋਚ ਸਕਦਾ ਸੀ, ਜਿਹਨਾਂ ਨੇ ਇਸ ਕਿਰਦਾਰ ਨੂੰ ਇੰਨੀ ਸਹਿਜਤਾ ਨਾਲ ਨਿਭਾਇਆ।”
Also Read : ਗਿੱਪੀ ਗਰੇਵਾਲ ਨਾਲ ਫਿਲਮ ਬਣਾਉਣਗੇ ਯੂਡਲੀ ਫਿਲਮਜ਼
ਫਿਲਮ ਬਣਾਉਣ ਦੀ ਪੂਰੀ ਪ੍ਰਕਿਰਿਆ ਬਹੁਤ ਭਾਵੁਕ Trailer launch Movie Maa
ਫਿਲਮ ਦੇ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਆਪਣੇ ਜਜ਼ਬਾਤ ਜ਼ਾਹਰ ਕਰਦੇ ਹੋਏ ਕਿਹਾ, “ਫਿਲਮ ਬਣਾਉਣ ਦੀ ਪੂਰੀ ਪ੍ਰਕਿਰਿਆ ਬਹੁਤ ਭਾਵੁਕ ਸੀ। ਜਦੋਂ ਗਿੱਪੀ ਨੇ ਇਸ ਫਿਲਮ ਲਈ ਮੇਰੇ ਨਾਲ ਸੰਪਰਕ ਕੀਤਾ ਤਾਂ ਮੈਂ ਤੁਰੰਤ ਹਾਂ ਕਰ ਦਿੱਤੀ। ਪੰਜਾਬੀ ਸਿਨੇਮਾ ਵਿੱਚ ਅਜਿਹੀਆਂ ਫਿਲਮਾਂ ਰੋਜ਼ ਨਹੀਂ ਬਣਦੀਆਂ ਅਤੇ ਮਾਂ ਦੀ ਛਵੀ ਨੂੰ ਪੇਸ਼ ਕਰਨਾ ਆਪਣੇ ਆਪ ਵਿਚ ਇੱਕ ਵੱਡੀ ਜ਼ਿਮੇਦਾਰੀ ਸੀ।
ਕਹਾਣੀ ਰਾਣਾ ਰਣਬੀਰ ਦੁਆਰਾ ਲਿਖੀ ਗਈ ਹੈ ਅਤੇ ਸੰਕਲਪ ਬਾਰੇ ਓਹਨਾ ਨੇ ਕਿਹਾ, “ਮੈਂ ਆਪਣੀ ਮਾਂ ਲਈ ਆਪਣਾ ਸਾਰਾ ਪਿਆਰ ਸਕ੍ਰਿਪਟ ਵਿੱਚ ਪਾ ਦਿੱਤਾ ਹੈ। ਇਹ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ ਅਤੇ ਮੈਨੂੰ ਯਕੀਨ ਹੈ ਕਿ ਦਰਸ਼ਕ ਕਹਾਣੀ ਨੂੰ ਪਸੰਦ ਕਰਣਗੇ, ਜਿਵੇਂ ਕਿ ਮੈਂ ਲਿਖਣ ਵੇਲੇ ਕੀਤਾ ਸੀ। ਗੀਤ, ਸਿਨੇਮੈਟਿਕ ਪੇਸ਼ਕਾਰੀ ਅਤੇ ਅਦਾਕਾਰ ਸਾਰੇ ਹੀ ਫਿਲਮ ਦੀ ਸਕ੍ਰਿਪਟ ਨਾਲ ਇਨਸਾਫ ਕਰਦੇ ਹਨ।
Also Read : ਪੰਜਾਬੀ ਸਿਨੇਮਾ ਨੂੰ ਮਿਲੇ ਸਬਸਿਡੀ: ਬਿੰਨੂ ਢਿੱਲੋਂ
Connect With Us : Twitter Facebook youtube