‘ਇਬਾਦਤ’ ਗੀਤ ਦਾ ਵੀਡੀਓ ਰਿਲੀਜ਼ Video release of Ibadat song

0
265
Video release of Ibadat song

Video release of Ibadat song

ਦਿਨੇਸ਼ ਮੌਦਗਿਲ, ਲੁਧਿਆਣਾ:

Video release of Ibadat song ‘ਇਬਾਦਤ’ ਗੀਤ ਦੇ ਨਿਰਮਾਤਾ ਮਨਿੰਦਰ ਸਿੰਘ ਗੋਗੀਆ ਦੇ ਗੀਤ ਦੀ ਵੀਡੀਓ ਦਾ ਰਿਲੀਜ਼ ਪ੍ਰੋਗਰਾਮ ਸਤਲੁਜ ਕਲੱਬ ਲੁਧਿਆਣਾ ਵਿਖੇ ਕਰਵਾਇਆ ਗਿਆ | ਇਸ ਮੌਕੇ ਡਾ. ਚਰਨ ਕਮਲ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਡਾ: ਚਰਨ ਕਮਲ ਸਿੰਘ ਅਤੇ ਹਰਜੀਤ ਕੌਰ ਨੇ ਬਟਨ ਦਬਾ ਕੇ ਗੀਤ ਰਿਲੀਜ਼ ਕੀਤਾ |

ਇਸ ਗੀਤ ਨੂੰ ਇਬਾਦਤ ਦੇ ਪੋਸਟਰ ਦੇ ਨਾਲ ਰਿਲੀਜ਼ ਕੀਤਾ ਗਿਆ ਹੈ। ਇਸ ਮੌਕੇ ਗੀਤ ਦੀ ਵੀਡੀਓ ‘ਇਬਾਦਤ’ ਦੀ ਟੀਮ ਰਾਜੇਸ਼ ਰਾਜਾ, ਡਾਇਰੈਕਟਰ ਡਾ. ਬਲਜਿੰਦਰ ਸਿੰਘ ਬੈਂਸ, ਗਾਇਕ ਸ਼ੈਲੀ ਵਧਵਾ, ਗੀਤਕਾਰ ਅੰਕੁਰ ਟੰਡਨ, ਹੀਰੋ ਨਾਦੀਆ ਸਿੰਘ, ਹੀਰੋਇਨ ਸੈਮੀ ਸਿੰਘ, ਸਹਾਇਕ ਡਾਇਰੈਕਟਰ  ਗੁਰਪ੍ਰੀਤ ਚੱਠਾ, ਮਹਿਕ ਚੱਠਾ ਅਤੇ ਕਾਕਾ ਸਿੰਘ ਹਾਜ਼ਰ ਸਨ।

ਇਬਾਦਤ ਮਨਿੰਦਰ ਸਿੰਘ ਗੋਗੀਆ ਦਾ ਪਹਿਲਾ ਗੀਤ Video release of Ibadat song

ਇਬਾਦਤ ਗੀਤ ਮਨਿੰਦਰ ਸਿੰਘ ਗੋਗੀਆ ਦਾ ਪਹਿਲਾ ਗੀਤ ਹੈ। ਗੀਤ ਬਾਰੇ ਗੱਲ ਕਰਦਿਆਂ ਮਨਿੰਦਰ ਸਿੰਘ ਗੋਗੀਆ ਨੇ ਕਿਹਾ ਕਿ ਅਸੀਂ ਸੰਗੀਤ ਦੇ ਨਵੇਂ ਦੌਰ ਵਿਚ ਹਾਂ ਅਤੇ ਮੈਂ ਇਸ ਦਾ ਹਿੱਸਾ ਹਾਂ। ਮੇਰਾ ਸੰਗੀਤ ਸਭਿਆਚਾਰਾਂ ਦਾ ਨਵਾਂ ਜਨਮ ਹੈ, ਮੁੱਖ ਤੌਰ ‘ਤੇ ਆਧੁਨਿਕ ਸੰਗੀਤ ਨਾਲ ਮਿਲਾਇਆ ਗਿਆ ਹੈ। ਉਨ੍ਹਾਂ ਨੇ ਆਏ ਮਹਿਮਾਨਾਂ ਨੂੰ ਨਵੇਂ ਬਣੇ ਪ੍ਰੋਡਕਸ਼ਨ ਹਾਊਸ ਓਜਸ ਕ੍ਰਿਏਸ਼ਨ ਬਾਰੇ ਦੱਸਿਆ।

Also Read : ਮਾਂ ਫਿਲਮ ਜ਼ਬਰਦਸਤ ਕਾਮਯਾਬੀ ਹਾਸਲ ਕਰੇਗੀ : Gurpreet Ghuggi

Also Read : ਸਰਦੂਲ ਸਿਕੰਦਰ ਦੀ ਯਾਦ ‘ਚ ਗੀਤ ‘ਭਾਬੀ’ ਰਿਲੀਜ਼

Connect With Us : Twitter Facebook youtube

SHARE