Benefits of Bio Farming
Bio Farming ਨਾਲ ਇਲਾਇਚੀ ਉਤਪਾਦਕਾਂ ਨੂੰ ਹੋ ਰਿਹਾ ਚੰਗਾ ਲਾਭ
ਸ਼ਰੂਤੀ ਕੰਦਵਾਲ, ਚੰਡੀਗੜ੍ਹ:
Benefits of Bio Farming ਜਦੋਂ ਟੋਮੀਚਨ ਐਮ. ਥਾਮਸ ਅਤੇ ਸ਼ਰਦ ਪਾਟਿਲ ਨੇ ਲਗਭਗ ਇੱਕ ਦਹਾਕਾ ਪਹਿਲਾਂ ਚੇਲਾਰਕੋਵਿਲ ਵਿੱਚ ਐਲਮਾਲਾ ਬਾਇਓ-ਟੈਕ ਲੈਬ ਦੀ ਸਥਾਪਨਾ ਕੀਤੀ ਸੀl ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਇਲਾਇਚੀ ਉਤਪਾਦਕ, ਜੋ ਹਾਨੀਕਾਰਕ ਕੀਟਨਾਸ਼ਕਾਂ ਉਤੇ ਬਹੁਤ ਜ਼ਿਆਦਾ ਨਿਰਭਰ ਹਨ, ਬਾਇਓ-ਫਾਰਮ ਵੱਲ ਜਾਣ ਲਈ ਤਿਆਰ ਹੋਣਗੇ।
ਕੇਰਲ ਐਗਰੀਕਲਚਰਲ ਯੂਨੀਵਰਸਿਟੀ ਦੇ ਐਗਰੀਕਲਚਰਲ ਮਾਈਕਰੋ ਬਾਇਓਲੋਜੀ ਵਿਭਾਗ ਦੇ ਸਾਬਕਾ ਡਾਇਰੈਕਟਰ ਸਿਵਾਪ੍ਰਸਾਦ ਦੀ ਮਦਦ ਨਾਲ ਫੀਲਡ ਟੈਸਟਾਂ ਅਤੇ ਪ੍ਰਯੋਗਾਂ ਤੋਂ ਬਾਅਦ ਇਲਾਇਚੀ ਦੇ ਬਾਗਾਂ ਨੂੰ ਬਾਇਓ ਉੱਲੀਨਾਸ਼ਕ (Biofungicides) ਅਤੇ ਜੈਵਿਕ ਖਾਦ (Biofertilizers) ਪਹੁੰਚਾਉਣ ਦੇ ਉਦੇਸ਼ ਨਾਲ ਪ੍ਰਯੋਗਸ਼ਾਲਾ ਦੀ ਸਥਾਪਨਾ ਕੀਤੀ ਗਈ ਸੀ।
ਇਲਾਇਚੀ ਦੇ ਪੌਦੇ ਬਹੁਤ ਜ਼ਿਆਦਾ ਸੰਵੇਦਨਸ਼ੀਲ
ਇਲਾਇਚੀ ਦੇ ਪੌਦੇ ਇਨਪੁਟਸ ਦੇ ਮਾਮਲੇ ਵਿਚ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ ਅਤੇ ਕੀਟਨਾਸ਼ਕਾਂ ਅਤੇ ਖਾਦਾਂ ਨੂੰ ਆਸਾਨੀ ਨਾਲ ਜਜ਼ਬ ਕਰ ਲੈਂਦੇ ਹਨ, ਜਿਸ ਦੇ ਨਤੀਜੇ ਵਜੋਂ ਉਤਪਾਦਨ ਵੱਧ ਮਾਤਰਾ ਵਿਚ ਹੁੰਦਾ ਹੈ। ਇਹ ਇੱਕ ਅਜਿਹੀ ਵਿਸ਼ੇਸ਼ਤਾ ਹੈ ਜੋ ਕਿਸਾਨਾਂ ਨੂੰ ਰਾਜ ਵਿਚ ਪਾਬੰਦੀਆਂ ਦੇ ਬਾਵਜੂਦ ਕੀਟਨਾਸ਼ਕਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੀ ਹੈ। ਦੂਜੇ ਪਾਸੇ ਬਾਇਓ-ਫਾਰਮਿੰਗ ਮਿੱਟੀ ਦੇ ਨਵੀਨੀਕਰਨ (soil renewal) ਅਤੇ ਕੀਟ-ਰੋਧਕ ਸੂਖਮ ਜੀਵਾਂ ਦੇ ਵਿਕਾਸ ‘ਤੇ ਕੇਂਦ੍ਰਿਤ ਹੈ।
ਰਸਾਇਣਕ ਕੀਟਨਾਸ਼ਕ ਛੱਡ ਕੇ ਅਪਣਾਇਆ Bio Farming
ਕੇਪੀ ਦੇ ਅਨੁਸਾਰ ਕਰੁਣਾਪੁਰਮ ਦੇ ਇੱਕ ਕਿਸਾਨ ਅਨਿਰੁਧਨ ਪਿਛਲੇ ਪੰਜ ਸਾਲਾਂ ਤੋਂ ਆਪਣੀ ਪੰਜ ਏਕੜ ਜ਼ਮੀਨ ‘ਤੇ ਬਾਇਓ-ਫਾਰਮਿੰਗ ਕਰ ਰਿਹਾ ਹੈ, ਕਿਉਂਕਿ ਬਾਇਓ-ਫਾਰਮਿੰਗ ਉਤਪਾਦਨ ਦੀ ਲਾਗਤ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ ਅਤੇ ਮਾਰਕੀਟ ਨੂੰ ਉੱਚ ਗੁਣਵੱਤਾ ਵਾਲੀ ਇਲਾਇਚੀ ਪ੍ਰਦਾਨ ਕਰਦੀ ਹੈ। ਉਹ (ਕਿਸਾਨ) ਦੱਸਦਾ ਹੈ, “ਮੈਂ ਪਹਿਲਾਂ ਰਸਾਇਣਕ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਅਤੇ ਇਹ ਪਾਇਆ ਗਿਆ ਕਿ ਪੌਦੇ ਦੀਆਂ ਜੜ੍ਹਾਂ ਸਮੇਂ ਦੇ ਨਾਲ ਖਰਾਬ ਹੋ ਗਈਆਂ, ਜਿਸ ਨਾਲ ਮਿੱਟੀ ਦੀ ਸਮਾਈ ਵੀ ਪ੍ਰਭਾਵਿਤ ਹੋਈ।”
ਬਾਇਓ-ਫਾਰਮਿੰਗ ਨੇ ਖੇਤ ‘ਤੇ ਬਿਮਾਰੀਆਂ ਅਤੇ ਕੀਟਾਂ ਨੂੰ ਘਟਾਇਆ
ਕਿਸਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬਾਇਓ-ਫਾਰਮਿੰਗ ਨੇ ਉਸ ਦੇ ਖੇਤ ‘ਤੇ ਬਿਮਾਰੀਆਂ ਅਤੇ ਕੀਟਾਂ ਨੂੰ ਘਟਾਇਆ ਹੈ। ਮਰੇ ਹੋਏ ਪੱਤਿਆਂ ਨੂੰ ਮਿੱਟੀ ਵਿੱਚ ਸੜਨ ਅਤੇ ਸੂਖਮ ਪੌਸ਼ਟਿਕ ਤੱਤ ਬਣਾਉਣ ਦੀ ਆਗਿਆ ਦੇਣ ਵਾਲੀ ਇਹ ਬਾਇਓ-ਫਾਰਮਿੰਗ ਪ੍ਰਕਿਰਿਆ, ਮਿੱਟੀ ਨੂੰ ਮੁੜ ਸੁਰਜੀਤ ਕਰਨ ਲਈ ਕੰਮ ਕਰਦੀ ਹੈ।
ਥਾਮਸ ਦੇ ਅਨੁਸਾਰ, ਇਡੁੱਕੀ ਵਿੱਚ ਇਲਾਇਚੀ ਉਗਾਉਣ ਵਾਲੇ ਜ਼ਿਲ੍ਹਿਆਂ ਵਿੱਚ ਲਗਭਗ ਇੱਕ ਦਰਜਨ ਬਾਇਓਟੈਕ ਪ੍ਰਯੋਗਸ਼ਾਲਾਵਾਂ ਵੇਖੀਆਂ ਜਾ ਸਕਦੀਆਂ ਹਨ, ਜੋ ਇਹ ਦਰਸਾਉਂਦੀਆਂ ਹਨ ਕਿ ਕਿਸਾਨ ਉੱਚ ਉਤਪਾਦਨ ਲਾਗਤ ਕਾਰਨ ਬਾਇਓ-ਫਾਰਮਿੰਗ ਵੱਲ ਮੁੜ ਰਹੇ ਹਨ। ਥਾਮਸ ਦਾ ਦਾਅਵਾ ਹੈ ਕਿ ਜੈਵਿਕ ਖੇਤੀ ਜਾਂ ਬਾਇਓ-ਫਾਰਮਿੰਗ ਪੂਰੀ ਤਰ੍ਹਾਂ ਕੁਦਰਤੀ ਹੈ।
ਵਰਗੀਸ ਜੋਸਫ ਨਾਂ ਦੇ ਕਿਸਾਨ ਨੇ ਦਾਅਵਾ ਕੀਤਾ ਹੈ ਕਿ ਮਲਾਮਾਲਾ ਵਿੱਚ ਲੀਜ਼ ‘ਤੇ ਲਈ ਗਈ 9 ਏਕੜ ਵਿਚ ਇਲਾਇਚੀ ਲਗਾਈ ਹੈ। ਸਿਰਫ਼ ਇੱਕ ਸਾਲ ਪਹਿਲਾਂ ਉਹਨਾਂ ਨੇ ਬਾਇਓ-ਫਾਰਮਿੰਗ ਵੱਲ ਰੁਖ ਕੀਤਾ। ਇਸ ਉਤੇ ਲਗਾਤਾਰ ਨਿਗਰਾਨੀ ਕੀਤੀ। ਇਹ ਵੇਖਿਆ ਗਿਆ ਕਿ ਪੌਦਿਆਂ ਨੇ ਹੈਰਾਨੀਜਨਕ ਵਿਕਾਸ ਕੀਤਾ ਅਤੇ ਇਹ ਵੀ ਪਾਇਆ ਕਿ ਇਹ ਪ੍ਰਕਿਰਿਆ ਕੈਪਸੂਲ ਰੋਟ, ਰੂਟ ਟਿਪ ਰੋਟ ਅਤੇ ਕੈਪਸੂਲ ਬਰਾਊਣ ਸਪਾਟ ਨੂੰ ਰੋਕਣ ਵਿੱਚ ਵਧੇਰੇ ਸਫਲ ਸੀ।
ਖ਼ਤਰਨਾਕ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਨਾਲ ਉਤਪਾਦਨ ਲਾਗਤ ਵਧ ਜਾਂਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਬਾਇਓ-ਫਾਰਮਿੰਗ ਰਾਹੀਂ ਕਿਸਾਨਾਂ ਨੂੰ ਉਤਪਾਦਨ ਲਾਗਤ ਘਟਾ ਕੇ ਅਤੇ ਇਲਾਇਚੀ ਦੀ ਗੁਣਵੱਤਾ ਵਿੱਚ ਸੁਧਾਰ ਕਰਕੇ ਵਧੇਰੇ ਪੈਸਾ ਕਮਾਉਣ ਦਾ ਮੌਕਾ ਮਿਲਦਾ ਹੈ।
Also Read : ਫ੍ਰੀ ਫਾਇਰ ਗੇਮ
Connect With Us : Twitter Facebook youtube