ਇੰਡੀਆ ਨਿਊਜ਼, ਨਵੀਂ ਦਿੱਲੀ : ਭਾਰਤੀ ਸ਼ੇਅਰ ਬਾਜ਼ਾਰ ਦਾ ਅੱਜ ਹਫਤੇ ਦਾ ਆਖਰੀ ਦਿਨ ਹੈ ਅਤੇ ਅੱਜ ਸੈਂਸੈਕਸ ਅਤੇ ਨਿਫਟੀ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਹਨ। ਸਵੇਰੇ 11.55 ਵਜੇ ਸੈਂਸੈਕਸ 339 ਅੰਕ ਵਧ ਕੇ 54,592 ‘ਤੇ ਅਤੇ ਨਿਫਟੀ 104 ਅੰਕ ਵਧ ਕੇ 16,274 ‘ਤੇ ਕਾਰੋਬਾਰ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸੈਂਸੈਕਸ ਦੇ 30 ਸ਼ੇਅਰਾਂ ‘ਚੋਂ 22 ‘ਚ ਵਾਧਾ ਅਤੇ 8 ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਸਵੇਰੇ ਸੈਂਸੈਕਸ 442 ਅੰਕਾਂ ਦੀ ਤੇਜ਼ੀ ਨਾਲ 54694 ‘ਤੇ ਅਤੇ ਨਿਫਟੀ 138.30 ਅੰਕ ਜਾਂ 0.86 ਫੀਸਦੀ ਚੜ੍ਹ ਕੇ 16308.50 ‘ਤੇ ਸੀ। ਉਸ ਸਮੇਂ ਦੌਰਾਨ, ਲਗਭਗ 1409 ਸ਼ੇਅਰ ਵਧੇ, 336 ਸ਼ੇਅਰਾਂ ਵਿੱਚ ਗਿਰਾਵਟ ਆਈ।
ਇਹ ਵੀ ਪੜੋ : ਜੇਕਰ ਤੁਸੀਂ ਵੀ ਕਰਵਾਉਣਾਂ ਹੈ ਗੱਡੀ ਦਾ ਥਰਡ ਪਾਰਟੀ ਬੀਮਾ ਤਾਂ ਹੋ ਜਾਓ ਸਾਵਧਾਨ
ਮਿਡਕੈਪ ਅਤੇ ਸਮਾਲਕੈਪ ‘ਚ ਵੀ ਵਾਧਾ
ਮਿਡਕੈਪ ਦੇ 20 ਸ਼ੇਅਰ ਵਧਦੇ ਅਤੇ 10 ਵਿੱਚ ਗਿਰਾਵਟ ਦੇਖੀ ਗਈ। ਇਸ ਦੇ ਨਾਲ ਹੀ ਸਮਾਲਕੈਪ ਦੇ 20 ਸਟਾਕ ਵੀ ਵਧੇ ਅਤੇ 10 ‘ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ‘ਚ ਸਾਰੇ ਸੈਕਟਰਲ ਸੂਚਕਾਂਕ ਬੁਲਿਸ਼ ਹਨ। ਇਸ ਦੇ ਨਾਲ ਹੀ ਮੀਡੀਆ, ਪ੍ਰਾਈਵੇਟ ਬੈਂਕ, ਰਿਐਲਟੀ ‘ਚ 1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੈਂਕ, ਵਿੱਤੀ ਸੇਵਾਵਾਂ, ਆਟੋ, ਐੱਫਐੱਮਸੀਜੀ, ਮੈਟਲ, ਫਾਰਮਾ ਅਤੇ PSU ਬੈਂਕ ‘ਚ ਮਾਮੂਲੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜੋ : ਸ਼ੇਅਰ ਬਾਜ਼ਾਰ ਦੀਆਂ ਮੁੱਖ ਕੰਪਨੀਆਂ ਦੀ ਬਾਜ਼ਾਰ ਪੂੰਜੀ ‘ਚ ਉਛਾਲ
ਸਾਡੇ ਨਾਲ ਜੁੜੋ : Twitter Facebook youtube