ਪੈੱਟ ਪ੍ਰੋਜੈਕਟ ਫਿਲਮ ਤੇ ਸੁਨੀਤ ਸਿਨਹਾ ਦੀ ਪੇਸ਼ਕਸ਼
ਦਿਨੇਸ਼ ਮੌਦਗਿਲ, ਲੁਧਿਆਣਾ: ਪੈੱਟ ਪ੍ਰੋਜੈਕਟ ਫਿਲਮਸ ਦੇ ਬੈਨਰ ਹੇਂਠ ਬਣੀ ‘ਰੰਜ’ ਫਿਲਮ ਆਧੁਨਿਕ ਯੁੱਗ ਵਿੱਚ ਔਕੜਾਂ ਦਾ ਸਾਹਮਣਾ ਕਰਦੇ ਹੋਏ ਇੱਕ ਮੁੰਡੇ ਦੀ ਕਹਾਣੀ ਅੱਜ ਰਿਲੀਜ਼ ਹੋ ਚੁੱਕੀ ਹੈ l ਫਿਲਮ ਦਾ ਪ੍ਰੀਮਿਅਰ ਕੱਲ ਕੀਤਾ ਗਿਆ ਅਤੇ ਜਿੱਥੇ ਫਿਲਮ ਦੀ ਪ੍ਰਮੋਸ਼ਨ ਲਈ ਆਦੇਸ਼ ਸਿੱਧੂ, ਏਕਤਾ ਸੋਢੀ, ਕ੍ਰਿਤੀ ਵੀ ਸ਼ਰਮਾ, ਕੁਲਜੀਤ ਸਿੰਘ, ਅਤੇ ਇਸਦੇ ਨਿਰਦੇਸ਼ਕ ਸੁਨੀਤ ਸਿਨਹਾ ਸਮੇਤ ਮੌਜੂਦ ਸੀ।
ਆਦੇਸ਼ ਸਿੱਧੂ ਮੁੱਖ ਭੂਮਿਕਾ ਵਿੱਚ
ਫਿਲਮ ਆਦੇਸ਼ ਸਿੱਧੂ ਅਤੇ ਸੁਨੀਤ ਸਿਨਹਾ ਦੁਆਰਾ ਨਿਰਮਿਤ ਅਤੇ ਜਿਸਦਾ ਨਿਰਦੇਸ਼ਨ ਸੁਨੀਤ ਸਿਨਹਾ ਦੁਆਰਾ ਕੀਤਾ ਗਿਆ ਹੈ। ਫਿਲਮ ਦੇ ਸਿਤਾਰੇ- ਆਦੇਸ਼ ਸਿੱਧੂ (ਮੁੱਖ ਭੂਮਿਕਾ ਵਿੱਚ) ਦੇ ਨਾਲ-ਨਾਲ ਏਕਤਾ ਸੋਢੀ, ਕੁਲਜੀਤ ਸਿੰਘ ਵੀ ਮੁੱਖ ਭੂਮਿਕਾ ‘ਚ ਸਾਨੂੰ ਦਿਖਾਈ ਦੇਣਗੇ, ਇਹਨਾਂ ਤੋਂ ਇਲਾਵਾ ਵੀਕੇ ਸ਼ਰਮਾ, ਮਧੂ ਸਾਗਰ, ਕ੍ਰਿਤੀ ਵੀ. ਸ਼ਰਮਾ, ਸੁਕੁਮਾਰ ਟੁੱਡੂ, ਰਾਕੇਸ਼ ਸਿੰਘ, ਨੂਤਨ ਸੂਰਿਆ, ਰਾਜੂ ਕੁਮਾਰ, ਅਸ਼ੋਕ ਤਿਵਾੜੀ ਅਤੇ ਰਾਹੁਲ ਨਿਗਮ ਸਹਾਇਕ ਭੂਮਿਕਾਵਾਂ ਵਿੱਚ ਨਜ਼ਰ ਆਉਂਦੇ ਹਨ।
ਰੰਜ’ ਅੰਗਰੇਜ਼ੀ ਸਿਰਲੇਖ ‘ਸਲੋ ਬਰਨ’ ਇੱਕ ਨੌਜਵਾਨ ਲੜਕੇ, ਅਮਨਪ੍ਰੀਤ ਦੇ ਗੁੱਸੇ ਭਰੇ ਵਿਚਾਰਾਂ ਅਤੇ ਉਸਦੇ ਹੋਰ ਸ਼ਹਿਰ ਵਿੱਚ ਅਸੁਰੱਖਿਆ ਨੂੰ ਦਰਸਾਉਂਦਾ ਹੈ| ਉਹ ਆਦਮੀ ਜੋ ਸ਼ਹਿਰ ਵਿੱਚ ਆਪਣੇ ਆਪ ਨੂੰ ਅਲੱਗ ਮਹਿਸੂਸ ਕਰਦਾ ਹੈ, ਅਤੇ ਜਿਸ ਨੂੰ ਸ਼ਹਿਰ ਵਿੱਚ ਆਪਣੇ ਆਪ ਉੱਤੇ ਹਿੰਸਾ ਕਰਨ ਦਾ ਪਾਤਰ ਬਣਾ ਲਿਆ ਜਾਂਦਾ ਹੈ।
ਫਿਲਮ ਦੀ ਕਹਾਣੀ ਸਭ ਤੋਂ ਵਿਲੱਖਣ : ਸੁਨੀਤ ਸਿਨਹਾ
ਫਿਲਮ ਦੇ ਰਿਲੀਜ਼ ਹੋਣ ਤੇ ਸੁਨੀਤ ਸਿਨਹਾ ਨੇ ਕਿਹਾ, “ਇਸ ਫਿਲਮ ਦੀ ਕਹਾਣੀ ਸਭ ਤੋਂ ਵਿਲੱਖਣ ਹੈ ਜੋ ਦਰਸ਼ਾਉਂਦੀ ਹੈ ਕਿ ਕਿਵੇਂ ਇੱਕ ਮੁੰਡਾ ਜੋ ਆਪਣਾ ਪਿੰਡ ਛੱਡ ਕੰਮ ਦੀ ਭਾਲ ਲਈ ਬਾਹਰ ਜਾਂਦਾ ਹੈ ਅਤੇ ਜਿਸਨੂੰ ਆਪਣੀ ਜਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਿਲ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਅਤੇ ਜਿੰਦਗੀ ਦੀ ਅਸਲ ਸਚਾਈ ਦਾ ਪਤਾ ਲੱਗਦਾ ਹੈ। ਸਾਨੂੰ ਉਮੀਦ ਹੈ ਕਿ ਦਰਸ਼ਕ ਇਸ ਫਿਲਮ ਦੀ ਕਹਾਣੀ ਬੇਹੱਦ ਪਸੰਦ ਕਰਨਗੇ।
ਇਹ ਵੀ ਪੜੋ : ਆਈਫਾ ਅਵਾਰਡਸ ਵਿੱਚ ਵਿੱਕੀ ਕੌਸ਼ਲ ਨੇ ਕਟਰੀਨਾ ਨੂੰ ਕੀਤਾ ਮਿਸ
ਸਾਡੇ ਨਾਲ ਜੁੜੋ : Twitter Facebook youtube