ਇੰਡੀਆ ਨਿਊਜ਼; Sidhu Moose Wala: ਅੱਜ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਦਾ ਜਨਮਦਿਨ ਹੈ,ਇਸ ਗੱਲ ਦਾ ਬਹੁਤ ਹੀ ਦੁੱਖ ਹੈ ਕਿ ਅੱਜ ਇਹ ਖਾਸ ਸਖਸੀਅਤ ਸਾਡੇ ਵਿੱਚ ਨਹੀਂ ਹਨ। ਜੇਕਰ ਸਿੱਧੂ ਸਾਡੇ ਵਿੱਚ ਹੁੰਦੇ ਤਾ ਉਹ ਅੱਜ ਅਪਣਾ 29ਵਾਂ ਜਨਮਦਿਨ ਮਨਾ ਰਹੇ ਹੁੰਦੇ।
ਸਿੱਧੂ ਦੇ ਜਨਮਦਿਨ ਦੀ ਉਡੀਕ ਪਰਿਵਾਰ ਦੇ ਨਾਲ ਨਾਲ ਉਸਦੇ ਫੈਨਸ ਵੀ ਕਰ ਰਹੇ ਸਨ। ਤੁਹਾਨੂੰ ਦੱਸ ਦਈਏ ਕਿ ਸਿੱਧੂ ਦਾ ਜਨਮ 11ਜੂਨ 1993 ਵਿਚ ਪਿੰਡ ਮੂਸੇ ਵਾਲਾ (ਪੰਜਾਬ) ਵਿੱਚ ਹੋਇਆ ਸੀ।
ਗਿੱਪੀ ਗਰੇਵਾਲੇ ਨੇ ਜਨਮਦਿਨ ਦੇ ਮੌਕੇ ਤੇ ਭਾਵੁਕ ਪੋਸਟ ਕੀਤੀ ਸਾਂਝਾ
ਸਿੱਧੂ ਦੇ ਜਨਮਦਿਨ ਦੇ ਮੌਕੇ ਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰਾ , ਗਾਇਕ ਅਤੇ ਫ਼ਿਲਮ ਮੇਕਰ ਗਿੱਪੀ ਗਰੇਵਾਲ ਨੇ ਬਹੁਤ ਹੀ ਭਾਵੁਕ ਪੋਸਟ ਸਾਂਝਾ ਕੀਤੀ ਹੈ। ਪੰਜਾਬ ਨੂੰ ਇਸ ਖ਼ਾਸ ਸ਼ਖ਼ਸੀਅਤ ਨੂੰ ਖੋਂ ਦੇਣ ਦਾ ਬਹੁਤ ਦੁੱਖ ਹੈ। ਗਿੱਪੀ ਗਰੇਵਾਲੇ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਲੰਬਾ ਪੋਸਟ ਸ਼ੇਅਰ ਕਰ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ।
ਗਿੱਪੀ ਵੱਲੋਂ ਮੂਸੇਵਾਲਾ ਨਾਲ ਖਾਸ ਤਸਵੀਰਾਂ ਸ਼ੇਅਰ ਕਰ ਲਿਖਿਆ ਗਿਆ- ਲੇਖਾ ਦੀਆਂ ਲਿਖੀਆਂ ਤੇ ਚਲਦਾ ਨਾ ਜ਼ੋਰ ਵੇ, ਬੰਦਾ ਕੁਝ ਹੋਰ ਸੋਚਦਾ ਰੱਬ ਕੁਝ ਹੋਰ ਵੇ ਜਨਮਦਿਨ ਮੁਬਾਰਕ ਭਰਾ : gippy ਨੇ ਅੱਗੇ ਕਿਹਾ “ਯਾਰ ਸਮਾਜਦਾਰ ਬਣੋ ਐਨਾ ਗੱਲਾਂ ਵਿੱਚ ਕੁਝ ਨਹੀਂ ਰੱਖਿਆ। ਕਿਸੇ ਦੇ ਸ਼ੋਅ ਲਾਉਣ ਜਾ ਨਾ ਲਾਉਣ ਨਾਲ ਕੁਝ ਨਹੀ ਹੋਣਾ, ਬੱਸ ਜ਼ੋਰ ਲਾਉਣਾ ਤਾਂ ਇਹ ਲਾਓ ਕਿ ਸਿੱਧੂ ਨੂੰ ਇੰਨਸਾਫ ਮਿਲ ਜਾਵੇ”
ਸਿੱਧੂ ਬਹੁਤ ਛੋਟੀ ਉਮਰ ਵਿੱਚ ਹੀ ਅਪਣੀ ਵੱਖਰੀ ਪਹਿਚਾਣ ਬਣਾ ਗਿਆ ਹੈ। 28 ਸਾਲ ਦੀ ਉਮਰ ਹੀ ਹੀ ਉਸਨੇ ਪੂਰੀ ਦੁਨੀਆਂ ਨੂੰ ਅਪਣੇ ਗਾਣਿਆਂ ਦੀ ਧੁਨ ਤੇ ਨਾਚਾਂ ਦਿੱਤੀ ਹੈ।
Also Read : ਕਣਕ-ਝੋਨੇ ਦੇ 65 ਦਿਨਾਂ ਦੇ ਚੱਕਰ ਵਿਚਕਾਰ ਪੰਜਾਬ ਕਰ ਰਿਹਾ ਹੈ ਮੂੰਗੀ ਦੀ ਖੇਤੀ
Connect With Us : Twitter Facebook youtube