ਗਦਰ 2 ਫਿਲਮ ਨੇ 400 ਕਰੋੜ ਦਾ ਅੰਕੜਾ ਪਾਰ ਕੀਤਾ

0
317

Gadar 2 Box Office Collection Day 12 : ਸੰਨੀ ਦਿਓਲ, ਅਮੀਸ਼ਾ ਪਟੇਲ ਅਤੇ ਉਤਕਰਸ਼ ਸ਼ਰਮਾ ਸਟਾਰਰ ਫਿਲਮ ‘ਗਦਰ 2’ ਨੇ ਬਾਕਸ ਆਫਿਸ ‘ਤੇ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਦੇ ਨਿਰਮਾਤਾਵਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਨਿਲ ਸ਼ਰਮਾ ਦੁਆਰਾ ਨਿਰਦੇਸ਼ਿਤ, ਇਹ ਫਿਲਮ ਸੰਨੀ ਦਿਓਲ ਦੀ 2001 ਦੀ ਹਿੱਟ ਫਿਲਮ ਗਦਰ ਏਕ ਪ੍ਰੇਮ ਕਥਾ ਦਾ ਸੀਕਵਲ ਹੈ। ਇਸ ਫਿਲਮ ‘ਚ ਸੰਨੀ ਦਿਓਲ ਨੇ ਇਕ ਵਾਰ ਫਿਰ ਤਾਰਾ ਸਿੰਘ ਦਾ ਕਿਰਦਾਰ ਨਿਭਾਇਆ ਹੈ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ।

ਜ਼ਿਕਰਯੋਗ ਹੈ ਕਿ 21 ਸਾਲ ਪਹਿਲਾਂ ਵੀ ਫਿਲਮ ਗਦਰ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤਾ ਸੀ। ਇਹ ਫਿਲਮ ਅੱਜ ਵੀ ਲੋਕਾਂ ਦੇ ਦਿਮਾਗ ‘ਚ ਹੈ। ਫਿਲਮ ਦੇ ਦੂਜੇ ਭਾਗ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸ ਦੇਈਏ ਕਿ ਸਾਲ 2019 ‘ਚ ਰਿਲੀਜ਼ ਹੋਈ ਫਿਲਮ ‘ਪਲ ਪਲ ਦਿਲ ਕੇ ਪਾਸ’ ਦਾ ਕੁਲ ਕੁਲੈਕਸ਼ਨ 7.95 ਕਰੋੜ ਰੁਪਏ ਸੀ।

SHARE