ਇੰਡੀਆ ਨਿਊਜ਼; pollywood news: ਸਿੱਧੂ ਦੀ ਮੌਤ ਦੇ ਨਾਲ ਪੰਜਾਬ ਨੂੰ ਇਕ ਵੱਡਾ ਸਦਮਾ ਲੱਗਿਆ ਹੀ ,ਪੰਜਾਬੀ ਇੰਡਸਟਰੀ ਵੀ ਇਸ ਸਦਮੇ ਦਾ ਸ਼ਿਕਾਰ ਹੋਈ ਹੈ। ਇਸ ਦੌਰਾਨ ਕਈ ਸਿਤਾਰਿਆਂ ਨੇ ਆਪਣੀ ਫਿਲਮਾਂ ਅਤੇ ਪ੍ਰੋਗਰਾਮਾਂ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਹੈ l ਇਸ ਵਿਚਕਾਰ ਹੁਣ ਅਦਾਕਾਰ ਐਮੀ ਵਿਰਕ (Ammy Virk)ਦੀ ਫਿਲਮ ਸ਼ੇਰ ਬੱਗਾ ਅਤੇ ਅਦਾਕਾਰ ਦੇਵ ਖਰੌੜ (Dev Kharoud) ਦੀ ਫਿਲਮ ਸ਼ਰੀਕ 2 ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਹੈ।
ਇਸਦੀ ਜਾਣਕਾਰੀ ਅਦਾਕਾਰ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਉੱਪਰ ਸ਼ੇਅਰ ਕੀਤੀ ਹੈ। ਦਰਅਸਲ, ਹੁਣ ਐਮੀ ਦੀ ਫਿਲਮ ਸ਼ੇਰ ਬੱਗਾ 24 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਪਹਿਲਾ ਇਹ ਫਿਲਮ 10 ਜੂਨ ਨੂੰ ਰਿਲੀਜ਼ ਹੋਣੀ ਸੀ।
24 ਜੂਨ ਨੂੰ ਹੋਵੇਗੀ ਰਿਲੀਜ਼ Shareek 2
ਇਸ ਤੋਂ ਇਲਾਵਾ ਅਦਾਕਾਰ ਦੇਵ ਖਰੌੜ ਦੀ ਫਿਲਮ ਸ਼ਰੀਕ-2 (Shareek 2) ਹੁਣ 8 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਅਦਾਕਾਰ ਨੇ ਇਸਦੀ ਜਾਣਕਾਰੀ ਸ਼ੇਅਰ ਕਰਦੇ ਹੋਏ ਲਿਖਿਆ- ਟ੍ਰੇਲਰ 16 ਜੂਨ ਨੂੰ ਆ ਰਿਹਾ ਹੈ ਫਿਲਮ ਦੁਨੀਆ ਭਰ ਵਿੱਚ 8 ਜੁਲਾਈ 2022 ਨੂੰ ਰਿਲੀਜ਼ ਹੋ ਰਹੀ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾ ਵੀ ਇਸ ਫਿਲਮ ਦੀ ਰਿਲੀਜ਼ ਡੇਟ ਕਈ ਵਾਰ ਬਦਲ ਦਿੱਤੀ ਗਈ ਸੀ। ਪਹਿਲਾਂ ਇਹ ਫਿਲਮ ਪਹਿਲਾ 29 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਇਹ 24 ਜੂਨ ਨੂੰ ਰਿਲੀਜ਼ ਹੋਵੇਗੀ।
ਦੱਸ ਦੇਈਏ ਕਿ ਇਹ ਫਿਲਮ ਪਾਲੀਵੁੱਡ ਦੇ ਬਹੁਤ ਹੀ ਉਡੀਕੇ ਜਾ ਰਹੇ ਸੀਕਵਲਾਂ ਵਿੱਚੋਂ ਇੱਕ ਹੈ, ਜੋ ਕਿ ਕੋਵਿਡ-19 ਸੰਕਟ ਕਾਰਨ ਦੇਰੀ ਨਾਲ ਰਿਲੀਜ਼ ਹੋ ਰਹੀ ਸੀ। ਇਹ ਫਿਲਮ ਇੱਕ ਪਰਿਵਾਰਕ ਡਰਾਮੇ, ਬਹੁਤ ਸਾਰੀਆਂ ਭਾਵਨਾਵਾਂ ਅਤੇ ਐਕਸ਼ਨ ਨਾਲ ਭਰਪੂਰ ਹੈ। ਕਈ ਤਰੀਕਾਂ ਬਦਲਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਇਸਦੀ ਰਿਲੀਜ਼ ਡੇਟ ਬਦਲ ਦਿੱਤੀ ਗਈ। ਫਿਲਮ ‘ਸ਼ਰੀਕ 2’ ਨੂੰ ਵਾਇਟ ਹਿੱਲ ਸਟੂਡੀਓਜ਼, ਥਿੰਦ ਮੋਸ਼ਨ ਫਿਲਮਜ਼ ਅਤੇ ਓਹਰੀ ਪ੍ਰੋਡਕਸ਼ਨ ਦੇ ਸਹਿਯੋਗੀ ਬੈਨਰ ਹੇਠ ਪੇਸ਼ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਇੰਦਰਪਾਲ ਸਿੰਘ ਨੇ ਲਿਖੀ ਹੈ ਅਤੇ ਇਸਦਾ ਨਿਰਦੇਸ਼ਨ ਨਵਨੀਅਤ ਸਿੰਘ (Navaniat Singh) ਨੇ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਪਹਿਲਾ ਭਾਗ ਸਾਲ 2015 ਵਿੱਚ ਰਿਲੀਜ਼ ਹੋਇਆ ਸੀ, ਜਿਸ ਵਿੱਚ ਜਿੰਮੀ ਸ਼ੇਰਗਿੱਲ, ਮਾਹੀ ਗਿੱਲ, ਗੁੱਗੂ ਗਿੱਲ, ਅਤੇ ਮੁਕੁਲ ਦੇਵ ਸਨ। ਇਹ ਫਿਲਮ ਆਪਣੀ ਰਿਲੀਜ਼ ਦੇ ਨਾਲ ਹੀ ਪ੍ਰਸ਼ੰਸਕਾਂ ਦੀ ਪਸੰਦੀਦਾ ਬਣ ਗਈ ਸੀ। ਜਿਸ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ। ਇਸ ਕਾਰਨ ਇਸਦਾ ਸੀਕਵਲ ਹੁਣ ਤੱਕ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਪੰਜਾਬੀ ਫਿਲਮਾਂ ਵਿੱਚੋਂ ਇੱਕ ਹੈ। ਹੁਣ ਰਿਲੀਜ਼ ਤੋਂ ਬਾਅਦ ਇਹ ਫਿਲਮ ਪਰਦੇ ਉੱਤੇ ਕੀ ਕਮਾਲ ਦਿਖਾਉਂਦੀ ਹੈ, ਇਹ ਦੇਖਣਾ ਬਹੁਤ ਮਜ਼ੇਦਾਰ ਰਹੇਗਾ।