ਇੰਡੀਆ ਨਿਊਜ਼, Business News (Share Market Update 23 June): ਮਿਲੇ-ਜੁਲੇ ਗਲੋਬਲ ਸੰਕੇਤਾਂ ਵਿਚਾਲੇ ਘਰੇਲੂ ਸ਼ੇਅਰ ਬਾਜ਼ਾਰ ਨੇ ਅੱਜ ਮਜ਼ਬੂਤ ਸ਼ੁਰੂਆਤ ਕੀਤੀ ਹੈ। ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਲਾਭ ਦੇ ਨਾਲ ਕਾਰੋਬਾਰ ਕਰ ਰਹੇ ਹਨ। ਸੈਂਸੈਕਸ 550 ਅੰਕਾਂ ਦੇ ਵਾਧੇ ਨਾਲ 52,370 ‘ਤੇ ਅਤੇ ਨਿਫਟੀ 175 ਅੰਕਾਂ ਦੇ ਵਾਧੇ ਨਾਲ 15,590 ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਅੱਜ ਸੈਂਸੈਕਸ 150 ਅੰਕਾਂ ਦੇ ਵਾਧੇ ਨਾਲ 51,972 ‘ਤੇ ਖੁੱਲ੍ਹਿਆ ਅਤੇ ਨਿਫਟੀ 38 ਅੰਕ ਚੜ੍ਹ ਕੇ 15,451 ‘ਤੇ ਖੁੱਲ੍ਹਿਆ। ਇਸ ਦੇ ਖੁੱਲ੍ਹਦੇ ਹੀ ਬਾਜ਼ਾਰ ‘ਚ ਚਾਰੇ ਪਾਸੇ ਉਛਾਲ ਆ ਗਿਆ।
ਆਈਟੀ ਅਤੇ ਆਟੋ ਸੂਚਕਾਂਕ ਵਿੱਚ ਸਭ ਤੋਂ ਜਿਆਦਾ ਤੇਜੀ
ਅੱਜ ਆਈਟੀ, ਮੈਟਲ ਅਤੇ ਆਟੋ ਸ਼ੇਅਰਾਂ ‘ਚ ਸਭ ਤੋਂ ਜ਼ਿਆਦਾ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਨਿਫਟੀ ‘ਤੇ ਇਹ ਸੂਚਕਾਂਕ 1 ਫੀਸਦੀ ਤੋਂ ਜ਼ਿਆਦਾ ਵਧੇ ਹਨ। ਦੂਜੇ ਪਾਸੇ ਬੈਂਕਾਂ ਅਤੇ ਵਿੱਤੀ ਸੂਚਕਾਂਕ ‘ਚ ਕਰੀਬ ਅੱਧਾ ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਐੱਫਐੱਮਸੀਜੀ, ਮੈਟਲ ਅਤੇ ਫਾਰਮਾ ਸਮੇਤ ਹੋਰ ਪ੍ਰਮੁੱਖ ਸੂਚਕਾਂਕ ਹਰੇ ‘ਚ ਨਜ਼ਰ ਆ ਰਹੇ ਹਨ। ਹਾਲਾਂਕਿ ਰਿਐਲਟੀ ਇੰਡੈਕਸ ‘ਤੇ ਅੱਜ ਕੁਝ ਦਬਾਅ ਹੈ।
ਅਮਰੀਕੀ ਬਾਜ਼ਾਰ ਗਿਰਾਵਟ ‘ਚ ਬੰਦ ਹੋਏ
ਗਲੋਬਲ ਸੰਕੇਤਾਂ ਦੀ ਗੱਲ ਕਰੀਏ ਤਾਂ ਪਿਛਲੇ ਦਿਨ ਅਮਰੀਕੀ ਬਾਜ਼ਾਰ ਗਿਰਾਵਟ ‘ਚ ਬੰਦ ਹੋਏ ਸਨ। ਹਾਲਾਂਕਿ ਸ਼ੁਰੂਆਤੀ ਕਾਰੋਬਾਰ ‘ਚ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਪਰ ਦਿਨ ਦੇ ਅੰਤ ‘ਚ ਅਮਰੀਕੀ ਬਾਜ਼ਾਰ ਵੀ ਲਾਲ ਨਿਸ਼ਾਨ ‘ਚ ਬੰਦ ਹੋਏ। ਅਮਰੀਕਾ ‘ਚ 10 ਸਾਲ ਦੀ ਬਾਂਡ ਯੀਲਡ 3.158 ਫੀਸਦੀ ਹੈ।
ਅਮਰੀਕੀ ਫੇਡ ਨੇ ਕਿਹਾ ਕਿ ਉਹ ਮਹਿੰਗਾਈ ਨਾਲ ਲੜਨ ਲਈ ਹਰ ਸੰਭਵ ਕਦਮ ਚੁੱਕੇਗਾ। ਦੂਜੇ ਪਾਸੇ ਅੱਜ ਏਸ਼ੀਆ ਦੇ ਪ੍ਰਮੁੱਖ ਬਾਜ਼ਾਰਾਂ ‘ਚ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ ‘ਚ ਨਰਮੀ ਆਈ ਹੈ ਅਤੇ ਇਹ 109 ਡਾਲਰ ਪ੍ਰਤੀ ਬੈਰਲ ‘ਤੇ ਆ ਗਈ ਹੈ।
ਇਹ ਵੀ ਪੜੋ : 10 ਦੇਸ਼ ਜਿਨ੍ਹਾਂ ਕੋਲ ਸਭ ਤੋਂ ਵੱਧ ਸੋਨੇ ਦਾ ਭੰਡਾਰ, ਜਾਣੋ ਭਾਰਤ ਕਿਹੜੇ ਨੰਬਰ ਤੇ
ਸਾਡੇ ਨਾਲ ਜੁੜੋ : Twitter Facebook youtube