ਸਿੱਧੂ ਮੂਸੇਵਾਲਾ ਕਤਲ ਕੈਸ ‘ਚ ਗਾਇਕ ਮਨਕੀਰਤ ਔਲਖ ਨੂੰ ਮਿਲੀ ਗ੍ਰੀਨ ਚਿੱਟ

0
201
Singer Mankirt Aulakh gets green chit in Sidhu Musewala murder case

ਇੰਡੀਆ ਨਿਊਜ਼ ; Mankirt Aulakh (pollywood news) : ਸਿੱਧੂ ਮੂਸੇਵਾਲਾ (Sidhu Moose Wala) ਦੇ ਕਤਲ ‘ਚ ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਦਾ ਨਾਮ ਆਉਣ ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਵਿੱਚ ਰਹੇ। ਹਾਲਾਂਕਿ ਲੰਬੀ ਚੁੱਪ ਤੋੜਦੇ ਹੋਏ ਮਨਕੀਰਤ ਔਲਖ ਨੇ ਇਹ ਕਿਹਾ ਸੀ ਕਿ ਬਿਨਾਂ ਸੱਚਾਈ ਦੀ ਤੈਅ ਤੱਕ ਜਾਏ ਕਿਸੇ ਨੂੰ ਵੀ ਦੋਸ਼ੀ ਨਾ ਠਹਿਰਾ ਦਿਆ ਕਰੋ। ਇੱਕ ਵਾਰ ਫਿਰ ਤੋਂ ਮਨਕੀਰਤ ਔਲਖ ਨੇ ਇੱਕ ਪੋਸਟ ਸ਼ੇਅਰ ਕਰ ਹੈਰਾਨ ਕਰ ਦੇਣ ਵਾਲੀ ਗੱਲ ਕਹੀ ਹੈ।

ਪਿਛਲੇ ਇਕ ਸਾਲ ਤੋਂ ਮਿਲ ਰਹੀਆਂ ਹਨ ਧਮਕੀਆਂ (Mankirt)

ਦਰਅਸਲ, ਗਾਇਕ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਪੋਸਟ ਸ਼ੇਅਰ ਕਰ ਲਿਖਿਆ” ਹੁਣ ਮੈਨੂੰ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ”, ਮੇਰੀ ਬੇਨਤੀ ਹੈ ਕਿ ਕਿਸੇ ਨੂੰ ਕਿਸੇ ਵੀ ਗੱਲ ਦੀ ਤੈਅ ਤੱਕ ਜਾਏ ਬਿਨਾ ਐਵੇਂ ਹੀ ਸ਼ਾਮਲ ਨਾ ਕਰ ਦਿਆ ਕਰੋ। ਕਿਉਂਕਿ ਤੁਹਾਡੇ ਲਈ ਉਹ ਇੱਕ ਖਬਰ ਹੁੰਦੀ ਆ, ਤੇ ਅਗਲੇ ਦੀ ਸਾਰੀ ਉਮਰ ਦੀ ਕੀਤੀ ਕਮਾਈ ਖੂਹ ‘ਚ ਪੈ ਜਾਂਦੀ ਆ… ਜਿਵੇਂ ਗੈਂਗਸਟਰ ਦੀਆਂ ਧਮਕੀਆਂ ਮੈਨੂੰ ਪਿਛਲੇ ਕਰੀਬ ਇੱਕ ਸਾਲ ਤੋਂ ਆਈਆਂ, ਪਤਾ ਨਹੀਂ ਮੈਂ ਵੀ ਇਸ ਦੁਨੀਆ ਤੇ ਕਿੰਨੇ ਹੋਰ ਦਿਨਾਂ ਦਾ ਮਹਿਮਾਨ ਆ, ਇੱਕ ਦਿਨ ਆਏ ਆ ਤੇ ਇੱਕ ਦਿਨ ਸਾਰਿਆਂ ਨੇ ਚਲੇ ਜਾਣਾ ਇਸ ਸੰਸਾਰ ਤੋਂ, ਜਿਉਂਦੇ ਜੀ ਕਿਸੇ ਤੇ ਇੰਨੇ ਦੋਸ਼ ਨਾ ਲਾਓ ਕਿ ਉਸ ਦੇ ਜਾਣ ਮਗਰੋਂ ਸਫਾਇਆਂ ਦੇਣੀਆਂ ਔਖੀਆ ਹੋ ਜਾਣ।

ਇਸਦੇ ਅੱਗੇ ਮਨਕੀਰਤ ਨੇ ਲਿਖਿਆ ਪਹਿਲਾ ਕਿੰਨੀਆਂ ਮਾਵਾਂ ਦੇ ਪੁੱਤ ਬਿਨਾ ਕਿਸੇ ਕਾਰਨ ਤੋਂ ਚੱਲੇ ਗਏ, ਕ੍ਰਿਪਾ ਕਰਕੇ ਸਾਰਿਆਂ ਨੂੰ ਬੇਨਤੀ ਆ ਇਸ ਕੰਮ ਨੂੰ ਇੱਥੇ ਹੀ ਬੰਦ ਕਰੋ, ਤਾਂ ਜੋ ਕਿਸੇ ਹੋਰ ਮਾਂ ਨੂੰ ਇਸ ਦੁੱਖ ਚੋਂ ਨਾ ਲੱਗਣਾ ਪਵੇ ; ਵਾਹਿਗੂਰੁ ਮੇਹਰ ਕਰੇ..

ਜਾਂਚ ਦੌਰਾਨ ਮਨਕੀਰਤ ਨੂੰ ਮਿਲੀ ਗ੍ਰੀਨ ਚਿੱਟ

ਜ਼ਿਕਰਯੋਗ ਹੈ ਕਿ ਗਾਇਕ ਵੱਲੋਂ ਆਪਣੀ ਆਖ਼ਰੀ ਸੋਸ਼ਲ ਮੀਡੀਆ ਪੋਸਟ 7 ਜੂਨ ਨੂੰ ਪਾਈ ਗਈ ਸੀ, ਇਸ ਤੋਂ ਬਾਅਦ ਇਹ ਖ਼ਬਰਾਂ ਆਉਣ ਲੱਗੀਆਂ ਕਿ ਮਨਕੀਰਤ ਵਿਦੇਸ਼ ਚਲਾ ਗਿਆ। ਉਸ ਤੋਂ ਕਈ ਦਿਨਾਂ ਬਾਅਦ ਜਦੋਂ ਉਸ ਨੂੰ ਕਲੀਨ ਚਿੱਟ ਮਿਲਣ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਤਾਂ ਉਸ ਨੇ ਸੋਸ਼ਲ ਮੀਡੀਆ ਪੋਸਟ ਪਾ ਕੇ ਆਪਣਾ ਸਪੱਸ਼ਟੀਕਰਨ ਪੇਸ਼ ਕੀਤਾ। ਦੱਸ ਦਈਏ ਬੀਤੇ ਦਿਨ ਮਨਕੀਰਤ ਔਲਖ ਨੂੰ ਕਲੀਨ ਚਿੱਟ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਕਿਸੇ ਵੀ ਜਾਂਚ `ਚ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ `ਚ ਮਨਕੀਰਤ ਔਲਖ ਦਾ ਨਾਂ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜੋ : ਪੰਜਾਬ ਪੁਲੀਸ ਨੇ 10,500 ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕੀਤਾ ਗਿਰਫ਼ਤਾਰ

ਇਹ ਵੀ ਪੜੋ : ਪੰਜਾਬ ਦੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਫੈਸਲਾ

ਇਹ ਵੀ ਪੜੋ : ਪੰਜਾਬ ਪੁਲਿਸ ਵੱਲੋ ਪਲਵਿੰਦਰ ਗੈਂਗ ਦੇ 13 ਲੋਕ ਗ੍ਰਿਫਤਾਰ ਹਥਿਆਰ ਸਮੇਤ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ

ਇਹ ਵੀ ਪੜੋ : ਪੰਜਾਬ ਦੇ ਨੌਜਵਾਨ ਨੇ ਕੀਤਾ ਵੱਡਾ ਕਾਰਨਾਮਾ, 200 ਕਿਲੋਮੀਟਰ ਚਲਣ ਵਾਲੇ ਸਕੂਟਰ ਦਾ ਕੀਤਾ ਨਿਰਮਾਣ

ਇਹ ਵੀ ਪੜੋ : ਕੀ ਤੁਸੀਂ ਜਾਣਦੇ ਹੋ ਕਿਵੇਂ ਬਣਦਾ ਹੈ ਸਾਬੂਦਾਨਾ

ਸਾਡੇ ਨਾਲ ਜੁੜੋ : Twitter Facebook youtube

SHARE