ਪੰਜਾਬੀ ਗੀਤ “ਅੰਗਰੇਜੀ ਬੀਟ” ਨੇ 100 ਮਿਲੀਅਨ ਵਿਊਜ਼ ਕੀਤੇ ਪੂਰੇ

0
216
Punjabi song English Beat completed 100 million views

ਇੰਡੀਆ ਨਿਊਜ਼ ; Pollywood News: ਮਸ਼ਹੂਰ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਦੇ ਗੀਤ ਅੰਗਰੇਜੀ ਬੀਟ ਜੋ 2012 ਚ ਰਿਲੀਜ਼ ਹੋਇਆ ਸੀ, ਉਹ ਹਾਲੇ ਤੱਕ ਲੋਕਾਂ ਦਾ ਪਸੰਦੀਦਾ ਬਣਿਆ ਹੋਇਆ ਹੈ। ਦਰਅਸਲ ਅੰਗਰੇਜੀ ਬੀਟ ਨੇ ਯੂਟਿਊਬ `ਤੇ 100 ਮਿਲੀਅਨ ਯਾਨਿ 10 ਕਰੋੜ ਵਿਊਜ਼ ਪੂਰੇ ਕਰ ਲਏ ਹਨ। ਇਸ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਇੰਸਟਾਗ੍ਰਾਮ ਤੇ ਪੋਸਟ ਰਹੀ ਦਿੱਤੀ ਹੈ।

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਤੇ ਸਪੀਡ ਰਿਕਾਰਡਜ਼ ਮਿਊਜ਼ਿਕ ਕੰਪਨੀ ਦਾ ਪੋਸਟ ਨੂੰ ਰੀਪੋਸਟ ਕੀਤਾ। ਜਿਸ ਵਿੱਚ ਸਪੀਡ ਰਿਕਾਰਡਜ਼ ਮਿਊਜ਼ਿਕ ਕੰਪਨੀ ਨੇ ਇਸ ਗੀਤ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕਰਦਿਆਂ ਪੋਸਟ ਲਿਖ ਕੇ ਆਪਣੇ ਫ਼ੈਨਜ਼ ਨੂੰ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ, “ਗਿੱਪੀ ਗਰੇਵਾਲ ਤੇ ਯੋ ਯੋ ਹਨੀ ਸਿੰਘ ਦਾ ਗਾਇਆ ਗੀਤ ਅੰਗਰੇਜੀ ਬੀਟ ਨੇ 100 ਮਿਲੀਅਨ ਵਿਊਜ਼ ਪੂਰੇ ਕਰ ਲਏ ਹਨ। ਤੁਹਾਡੇ ਪਿਆਰ ਤੇ ਸਾਥ ਲਈ ਧੰਨਵਾਦ। ਸੁਣਦੇ ਰਹੋ ਤੇ ਸ਼ੇਅਰ ਕਰਦੇ ਰਹੋ।

2012 ‘ਚ ਰਿਲੀਜ਼ ਹੋਇਆ ਸੀ ਗੀਤ

ਦੱਸ ਦਈਏ ਕਿ ਇਹ ਗੀਤ 2012 ‘ਚ ਰਿਲੀਜ਼ ਹੋਇਆ ਸੀ, ਜੋ ਆਪਣੇ ਟਾਈਮ ਦਾ ਸੁਪਰਹਿੱਟ ਗੀਤ ਰਿਹਾ ਸੀ। ਇਸ ਗੀਤ ਨੂੰ ਆਵਾਜ਼ ਗਿੱਪੀ ਗਰੇਵਾਲ ਦੇ ਨਾਲ ਨਾਲ ਸਿੰਗਰ-ਰੈਪਰ ਯੋ ਯੋ ਹਨੀ ਸਿੰਘ ਨੇ ਦਿਤੀ ਸੀ। ਗੀਤ ਦੇ ਬੋਲ ਵੀਤ ਬਲਜੀਤ ਨੇ ਲਿਖੇ ਸੀ । ਇਸ ਗੀਤ ਨੂੰ ਸਪੀਡ ਰਿਕਾਰਡਜ਼ ਮਿਊਜ਼ਿਕ ਕੰਪਨੀ ਨੇ ਰਿਲੀਜ਼ ਕੀਤਾ। ਇਸ ਗੀਤ ਨੂੰ ਦੇਸ਼ ਦੇ ਨਾਲ ਨਾਲ ਵਿਦੇਸ਼ਾਂ `ਚ ਨੂੰ ਬਹੁਤ ਪਿਆਰ ਮਿਲਿਆ ਸੀ। ਇਸ ਸੁਪਰਹਿੱਟ ਸੋਂਗ ਨੇ ਗਿੱਪੀ ਗਰੇਵਾਲ ਨੂੰ ਸੁਪਰਸਟਾਰ ਬਣਿਆ ਸੀ।

‘ਮੁਟਿਆਰੇ ਨੀ’ ਨਵੇਂ ਗੀਤ ਦੀ ਝਲਕ ਕੀਤੀ ਸਾਂਝੀ

ਗਿੱਪੀ ਗਰੇਵਾਲ ਸੋਸ਼ਲ ਮੀਡਿਆ ਵਿਚ ਕਾਫੀ ਐਕਟਿਵ ਰਹਿੰਦੇ ਹੁਣ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਆਉਣ ਵਾਲੇ ਬੀਟ ਨੰਬਰ ‘ਮੁਟਿਆਰੇ ਨੀ’ ਦਾ ਐਲਾਨ ਕੀਤਾ ਹੈ। ਗਾਇਕ ਨੇ ਨਾ ਸਿਰਫ ਗੀਤ ਦੇ ਟਾਈਟਲ ਦਾ ਐਲਾਨ ਕੀਤਾ ਸਗੋਂ ਆਉਣ ਵਾਲੇ ਗੀਤ ਦੀ ਝਲਕ ਵੀ ਸਾਂਝੀ ਕੀਤੀ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਾਡਲ ਦੇ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ ਜੋ ਗਾਇਕ ਨਾਲ ਦਿਖਾਈ ਦੇਵੇਗੀ, ਹਾਲਾਂਕਿ ਉਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਫੋਟੋਆਂ ਸਾਂਝੀਆਂ ਕਰਦੇ ਹੋਏ, ਗਿੱਪੀ ਗਰੇਵਾਲ ਨੇ ਆਪਣੇ ਆਉਣ ਵਾਲੇ ਗੀਤ ਦੀਆਂ ਕੁਝ ਲਾਈਨਾਂ ਸਾਂਝੀਆਂ ਕੀਤੀਆਂ ਹ , ਜਿਸ ਵਿੱਚ ਲਿਖਿਆ ਹੈ, “ਹਾਂ ਕਰ ਗਿੱਪੀ ਨੂ ਨਾਰੇ ਨੀ। ਹਾਲਾਂਕਿ ਇਹ ਗੀਤ ਲੋਕਾਂ ਨੂੰ ਕਦੋ ਸੁਣਨ ਨੂੰ ਮਿਲੇਗਾ ਇਸ ਦਾ ਐਲਾਨ ਗਾਇਕ ਨੇ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ’ ਚ ਰਾਤੋ ਰਾਤ ਕੀਤੀ 1138 ਮੁਲਾਜ਼ਮਾਂ ਦੀ ਬਦਲੀ

ਇਹ ਵੀ ਪੜ੍ਹੋ: ਮਾਨ ਦੇ 6 ਨਵੇਂ ਮੰਤਰੀ ਕੈਬਨਿਟ’ਚ ਇਕ ਮਹਿਲਾ ਮੰਤਰੀ ਵੀ ਹੋ ਸਕਦੀ ਹੈ ਸ਼ਾਮਿਲ

ਇਹ ਵੀ ਪੜ੍ਹੋ: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 17,092 ਨਵੇਂ ਮਾਮਲੇ, 29 ਲੋਕਾਂ ਦੀ ਮੌਤ

ਸਾਡੇ ਨਾਲ ਜੁੜੋ : Twitter Facebook youtube

 

SHARE