ਇੰਡੀਆ ਨਿਊਜ਼ ; Beauty Tips: ਕੁੜੀਆਂ ਅਕਸਰ ਆਪਣੇ ਰੰਗ ਨੂੰ ਲੈ ਕੇ ਚਿੰਤਾ ਵਿੱਚ ਰਹਿੰਦੀਆਂ ਹਨ । ਇਸ ਲਈ ਉਹ ਕਈ ਤਰ੍ਹਾਂ ਦੀਆ ਕ੍ਰੀਮ ,ਫੇਸ ਪੈਕ ਆਦਿ ਹੋਰ ਵੀ ਕਈ ਕੈਮੀਕਲ ਦੀ ਵਰਤੋਂ ਕਰਦਿਆਂ ਹਨ । ਗ਼ਮੀਆਂ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾ ਉਹ ਆਪਣੇ ਨਾਲ ਲੈ ਕੇ ਆਉਂਦਾ ਹੈ ਕਈ ਤਰ੍ਹਾਂ ਦੀਆ ਸਮੱਸਿਆ ਜਿਵੇ ਕਿ, ਚਮੜੀ ਦਾ ਰੰਗ ਕਾਲਾ ਪੈ ਜਾਣਾ ,ਰੁੱਖਾਂ ਪਣ , ਅੱਖਾਂ ਵਿੱਚ ਜਲਣ ਮਹਿਸੂਸ ਕਰਨਾ ਆਦਿ।
ਅੱਜ ਅਸੀਂ ਤੁਹਾਨੂੰ ਇਕ ਅਜਿਹੀ ਸਮੱਸਿਆ ਦਾ ਹੱਲ ਦੱਸਣ ਜਾਂ ਰਹੇ ਹਾਂ ਜੋ ਕਿ ਬਹੁਤ ਸਾਰੀ ਕੁੜੀਆਂ ਜਾ ਔਰਤਾਂ ਨੂੰ ਤੰਗ ਕਰਦੀ ਹੈ l ਰੰਗ ਦਾ ਕਾਲਾ ਪੈ ਜਾਣਾ ਅਤੇ skin ਦਾ ਰੁੱਖਾਂ – ਰੁੱਖਾਂ ਦਿਖਾਈ ਦੇਣਾ । ਇਸ ਸਮੱਸਿਆ ਤੋਂ ਰਾਹਤ ਲਈ ਤੁਸੀ ਘਰ ‘ਚ ਹੀ ਕੁੱਝ ਆਸਾਨ ਤਰੀਕ਼ੇ ਆਪਣਾ ਸਕਦੇ ਹੋ , ਇਸ ‘ਚ ਨਾ ਤਾ ਕਿਸੇ ਹਾਨੀਕਾਰਕ ਪਦਾਰਥਾਂ ਦੀ ਮਿਲਾਵਟ ਹੁੰਦੀ ਹੈ ਅਤੇ ਨਾ ਹੀ ਜਿਆਦਾ ਪੈਸੇ ਦੇ ਖ਼ਪਤ ਹੁੰਦੀ ਹੈ। ਜੇਕਰ ਤੁਹਾਡੇ ਵੀ face ਤੇ ਧੁੱਪ ਨਾਲ ਕਾਲਾ ਪਣ ਆ ਗਿਆ ਹੈ , ਤਾ ਤੁਸੀ ਇਸ ਪੈਕ ਦੇ ਵਰਤੋਂ ਕਰ ਸਕਦੇ ਹੋ। ਹੁਣ ਜਾਂਦੇ ਹੈ ਇਸ ਨੂੰ ਕਿਵੇਂ ਬਣਾਉਣਾ ਹੈ।
ਕਿਸ ਸਮਗਰੀ ਦੀ ਜਰੂਰਤ ਹੈ
1. 2 ਚਮਚ ਮੁਲਤਾਨੀ ਮਿੱਟੀ
2. 1/2 ਚਮਚ ਨਿੰਮ ਪਾਊਡਰ
3. 1/2 ਚਮਚ ਚੰਦਨ ਪਾਊਡਰ
4. 1/2 ਚਮਚ ਬੇਸਨ
5. 1 ਚਮਚ ਨਿੰਬੂ ਦਾ ਰਸ
ਨਿੰਬੂ ਦਾ ਰਸ ਜੇਕਰ ਤੁਹਾਡੀ ਚਮੜੀ ਤੇ ਨਹੀਂ ਲੱਗਦਾ ਤਾ ਤੁਸੀ ਸੰਤਰੇ ਪਾਊਡਰ ਦੀ ਮਾਤਰਾ ਔਰੰਜ ਪਾਊਡਰ ( orange powder ) ਦੀ ਵਰਤੋਂ ਵੀ ਕਰ ਸਕਦੇ ਹੋ । ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਜ਼ਦੀਕੀ ਸਟੋਰ ਜਾਂ ਔਨਲਾਈਨ ਵੀ ਆਰਡਰ ਕਰ ਸਕਦੇ ਹੋ।
ਕਿਵੇਂ ਵਰਤੋਂ ਕਰਨੀ ਹੈ
ਸਭ ਤੋਂ ਪਹਿਲਾ ਇਹਨਾਂ ਸਾਰੀਆਂ ਚੀਜਾਂ ਨੂੰ ਇਕ ਬਰਤਨ ਵਿੱਚ ਮਿਕ੍ਸ ਕਰ ਲਓ, ਹੁਣ ਥੋੜ੍ਹਾ ਜਿਹਾ ਪਾਣੀ ਮਿਕ੍ਸ ਕਰੋ ( ਘੋਲ ਜਿਆਦਾ ਪਤਲਾ ਨਹੀਂ ਹੋਣਾ ਚਾਹੀਦਾ ) ਹੁਣ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ਼ ਕਰੋ ਫਿਰ ਇਸ ਘੋਲ ਚਹਿਰੇ ਤੇ ਲਗਾਓ । ਇਸ ਨੂੰ 15- 20 ਮਿੰਟ ਲਈ ਲੱਗਾ ਕੇ ਰੱਖੋ। ਹੁਣ ਇਸ ਨੂੰ ਸਾਫ ਪਾਣੀ ਨਾ ਚੰਗੀ ਤਰ੍ਹਾਂ ਧੋਅ ਲਵੋ। ਚੰਗੇ ਨਤੀਜੇ ਲਈ ਅਜਿਹਾ ਤੁਸੀ ਹਫਤੇ ‘ਚ ਇਕ ਵਾਰ ਜਰੂਰ ਕਰੋ।
ਜੇਕਰ ਤੁਸੀ ਇਸ ਘੋਲ ਨੂੰ ਹੱਥਾਂ ਪੈਰਾਂ ‘ਤੇ ਵੀ ਲਗਾਉਣਾ ਚਾਹੁੰਦੇ ਹੋ ਤਾ ਲੱਗਾ ਸਕਦੇ ਹੋ । ਇਸ ਵਿੱਚ ਅਸੀਂ ਨਿੰਮ ਦੇ ਪਾਊਡਰ ਦੀ ਵਰਤੋਂ ਕੀਤੀ ਹੈ, ਜੋ ਤੁਹਾਡੇ ਚਿਹਰੇ ਤੋਂ ਗੰਦੀ ਧੂੜ ਨੂੰ ਹਟਾਉਣ ਵਿੱਚ ਮਦਦ ਕਰੇਗਾ। ਨਿੰਬੂ ਨੂੰ ਇਸ ਲਈ ਮਿਕ੍ਸ ਕੀਤਾ ਗਿਆ ਹੈ ਕਿਉਂਕਿ ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਚਮੜੀ ਨੂੰ ਗੋਰੀ ਅਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ: ਬੇਸਨ ਦੇ ਲੱਡੂ ਬਣਾਉਣ ਦੀ ਰੈਸਿਪੀ
ਸਾਡੇ ਨਾਲ ਜੁੜੋ : Twitter Facebook youtube