ਪੰਜਾਬੀ ਫਿਲਮ ਜਿੰਦ ਮਾਹੀ ਦਾ ਗੀਤ “Rabba Mainu” ਹੋਇਆ ਰਿਲੀਜ਼

0
329
Punjabi film Zind Mahi song Rabba Mainu out now

ਇੰਡੀਆ ਨਿਊਜ਼ ; Punjabi film Zind Mahi: ਸੋਨਮ ਬਾਜਵਾ (Sonam Bajwa) ਅਤੇ ਅਜੇ ਸਰਕਾਰੀਆ (Ajay Sarkaria)ਦੀ ਜੋੜੀ ਇੱਕ ਵਾਰ ਫਿਰ ਤੋਂ ਪਰਦੇ ਉੱਪਰ ਧਮਾਲ ਮਚਾਣ ਲਈ ਤਿਆਰ ਹੈ। ਦੋਵੇਂ ਇੱਕ ਵਾਰ ਫਿਰ ਤੋਂ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣ ਵਾਲੇ ਹਨ। ਆਪਣੀ ਨਵੀਂ ਫਿਲਮ ‘ਜਿੰਦ ਮਾਹੀ’ ਨੂੰ ਲੈ ਕੇ ਚਰਚਾ ਵਿੱਚ ਹਨ। ਜੀ ਹਾਂ, ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਆਪਣੀ ਫਿਲਮ ‘ਜਿੰਦ ਮਾਹੀ’ ਦੇ ਟ੍ਰੇਲਰ ਨਾਲ ਪਹਿਲਾਂ ਹੀ ਸਾਡੇ ਦਿਲਾਂ ਨੂੰ ਮੋਹ ਚੁੱਕੇ ਹਨ। ਹੁਣ ਫਿਲਮ ਦੇ ਟਾਈਟਲ ਟ੍ਰੈਕ ਨਾਲ ਸੁਰਖੀਆਂ ਬਟੋਰ ਰਹੇ ਹਨ।

ਗੁਰਨਾਮ ਭੁੱਲਰ ਨੇ ਦਿੱਤੀ ਗਾਣੇ ਨੂੰ ਆਵਾਜ਼

ਦਰਅਸਲ, ਇਸ ਜੋੜੀ ਦੀ ਫਿਲਮ ਦਾ ਦਿਲ ਜਿੱਤਣ ਵਾਲਾ ਰੋਮਾਂਟਿਕ ਗੀਤ ‘ਰੱਬਾ ਮੈਂਨੂੰ’ ਆਊਟ ਹੋ ਚੁੱਕਾ ਹੈ। ਜਿਸਦੀ ਵੀਡੀਓ ਅਤੇ ਬੋਲ ਬਹੁਤ ਹੀ ਮਨਮੋਹਕ ਹਨ। ਗੀਤ ਨੂੰ ਗੁਰਨਾਮ ਭੁੱਲਰ ਨੇ ਆਪਣੀ ਆਵਾਜ਼ ਦਿੱਤੀ ਹੈ। ‘ਰੱਬਾ ਮੈਂਨੂੰ’ ਗੀਤ ਦਾ ਸੰਗੀਤ ‘ਓਏ ਕੁਨਾਲ, ਗੋਲਡਬੁਆਏ, ਦੇਸੀ ਕਰੂ’ ਨੇ ਦਿੱਤਾ ਹੈ ਅਤੇ ‘ਫਰਮਾਨ’ ਨੇ ਲਿਖਿਆ ਹੈ। ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਗੀਤ ਸੁਣ ਦਰਸ਼ਕਾਂ ਹੋਏ ਖੁਸ਼

ਗਾਣੇ ਦੀ ਗੱਲ ਕਰਦੇ ਹੋਏ, ਤੁਹਾਨੂੰ ਆਪਣੇ ਹੌਂਸਲੇ ਨੂੰ ਉੱਚਾ ਚੁੱਕਣ ਅਤੇ ਤੁਹਾਡੇ ਚਿਹਰੇ ‘ਤੇ ਮੁਸਕਰਾਹਟ ਲਿਆਉਣ ਲਈ ਇਹ ਗੀਤ ਬੇਹੱਦ ਖਾਸ ਹੈ। ਅਜੇ ਸਰਕਾਰਿਆ ਅਤੇ ਸੋਨਮ ਬਾਜਵਾ, ਜੋ ਆਉਣ ਵਾਲੀ ਪੰਜਾਬੀ ਫਿਲਮ ਜਿੰਦ ਮਾਹੀ ਵਿੱਚ ਸਹਿ-ਕਲਾਕਾਰ ਹੋਣਗੇ, ਗੀਤ ਦੇ ਵਿਜ਼ੂਅਲ ਵਿੱਚ ਦਿਖਾਈ ਦਿੱਤੇ ਹਨ। ਗੀਤ ਦੇ ਬਹੁਤ ਹੀ ਹਲਕੇ ਪਰ ਪ੍ਰਭਾਵਸ਼ਾਲੀ ਬੋਲ ਹਨ, ਅਤੇ ਇਹ ਯਕੀਨੀ ਤੌਰ ‘ਤੇ ਤੁਹਾਡੇ ਦਿਲ ਵਿੱਚ ਛਾਏਗਾ।

ਇਹ ਵੀ ਪੜ੍ਹੋ: ਬਾਬਰ ਆਜ਼ਮ ਨੇ ਟੈਸਟ ਕ੍ਰਿਕਟ ‘ਚ ਪੂਰੀਆਂ ਕੀਤੀਆਂ 3000 ਦੌੜਾਂ

ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ਫਿਲਮ

ਫਿਲਮ ਦੇ ਕੁਝ ਸ਼ਾਟ ਸੰਕੇਤ ਦਿੰਦੇ ਹਨ ਕਿ ਸੋਨਮ ਬਾਜਵਾ (ਲਾਡੋ) ਅਜੈ ਸਰਕਾਰੀਆ (ਹੈਰੀ) ਦੀ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫਿਲਮ 5 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਕਾਬਿਲੇਗੌਰ ਹੈ ਕਿ ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀ ਜੋੜੀ ਪਹਿਲਾਂ ਫਿਲਮ ਅੜਬ ਮੁਟਿਆਰਾਂ ਵੀ ਨਜ਼ਰ ਆ ਚੁੱਕੀ ਹੈ। ਇਸ ਤੋਂ ਪਹਿਲਾਂ ਸੋਨਮ ਅਦਾਕਾਰ ਅਤੇ ਗਾਇਕ ਐਮੀ ਵਿਰਕ ਨਾਲ ਫਿਲਮ ਸ਼ੇਰ ਬੱਗਾ ਵਿੱਚ ਨਜ਼ਰ ਆਈ ਸੀ।

ਇਹ ਵੀ ਪੜ੍ਹੋ: ਨਸੀਰੂਦੀਨ ਸ਼ਾਹ ਅੱਜ ਮਨਾ ਰਹੇ ਹਨ ਆਪਣਾ 72ਵਾਂ ਜਨਮਦਿਨ

ਇਹ ਵੀ ਪੜ੍ਹੋ: ਗੀਤਕਾਰ ਜਾਨੀ ਸੜਕ ਹਾਦਸੇ ‘ਚ ਜ਼ਖਮੀ

ਇਹ ਵੀ ਪੜ੍ਹੋ: ਪੰਤ ਤੇ ਪੰਡਯਾ ਨੇ ਦਿੱਤਾ ਇੰਗਲੈਂਡ ਖਿਲਾਫ ਮਾਨਚੈਸਟਰ ‘ਚ ਸ਼ਾਨਦਾਰ ਪ੍ਰਦਰਸ਼ਨ

ਇਹ ਵੀ ਪੜ੍ਹੋ: Garena Free Fire Max Redeem Code Today 20 July 2022

ਸਾਡੇ ਨਾਲ ਜੁੜੋ : Twitter Facebook youtube

SHARE