Radha Krishna Temple In Banur
ਬਨੂੜ ਦੇ ਰਾਧਾ ਕ੍ਰਿਸ਼ਨ ਮੰਦਰ ਵਿੱਚ ਕੀਤੀ ਜਾਂਦੀ ਹੈ ਸ਼ਿਵ ਦੀ ਪੂਜਾ
* ਸ਼ਰਧਾ ਨਾਲ ਮਨਾਏ ਜਾਂਦੇ ਹਨ ਤਿਉਹਾਰ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਸ਼ਹਿਰ ਦੇ ਮੱਧ ਵਿੱਚ ਵਾਰਡ ਨੰਬਰ 6 ਵਿੱਚ ਸਥਿਤ ਰਾਧਾ ਕ੍ਰਿਸ਼ਨ ਮੰਦਿਰ ਹੈ। ਕਿਹਾ ਜਾਂਦਾ ਹੈ ਕਿ ਇਹ ਮੰਦਰ ਕਰੀਬ ਇੱਕ ਸਦੀ ਪੁਰਾਣਾ ਹੈ। ਸ਼ਹਿਰ ਦੇ ਵਿਚਕਾਰ ਹੋਣ ਕਾਰਨ ਇੱਥੇ ਰੋਜ਼ਾਨਾ ਸ਼ਰਧਾਲੂਆਂ ਦੀ ਆਵਾਜਾਈ ਰਹਿੰਦੀ ਹੈ।
ਸਾਵਣ ਦੇ ਤਿਉਹਾਰ ਮੌਕੇ ਸ਼ਿਵ ਲਿੰਗ ਦਾ ਸ਼ਿੰਗਾਰ ਹੁੰਦਾ ਹੈ। Radha Krishna Temple In Banur
ਮੰਦਰ ਵਿੱਚ ਬਿਰਾਜਮਾਨ ਹਨ
ਮੰਦਰ (Radha Krishna Temple In Banur) ਵਿੱਚ ਭਗਵਾਨ ਸ਼੍ਰੀ ਰਾਮ ਚੰਦਰ ਜੀ, ਰਾਧਾ ਕ੍ਰਿਸ਼ਨ, ਲਕਸ਼ਮੀ ਨਰਾਇਣ, ਭਗਵਾਨ ਸ਼੍ਰੀ ਗਣੇਸ਼, ਸ਼੍ਰੀ ਹਨੂੰਮਾਨ ਜੀ ਅਤੇ ਮਾਤਾ ਸਰਸਵਤੀ ਜੀ ਦੀਆਂ ਮੂਰਤੀਆਂ ਬਿਰਾਜਮਾਨ ਹਨ। Radha Krishna Temple In Banur
ਮੰਦਰ ਵਿੱਚ ਆਯੋਜਨ
ਮੰਦਰ ਦੇ ਪੁਜਾਰੀ ਪੰਡਿਤ ਸੰਦੀਪ ਸ਼ਾਸਤਰੀ ਜੀ ਨੇ ਦੱਸਿਆ ਕਿ ਸਾਵਣ ਦੇ ਤਿਉਹਾਰ ਨੂੰ ਸਮਰਪਿਤ ਸ਼ਿਵ ਪੁਰਾਣ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹਰ ਸੰਕਰਾਂਤ ਨੂੰ ਰਾਮ ਚੰਦਰ ਮਾਨਸ ਦੇ ਭੋਗ ਪਾਇਆ ਜਾਂਦਾ ਹੈ।
ਜਦੋਂ ਕਿ ਜੇਠੇ ਮੰਗਲਵਾਲ ਨੂੰ ਸੁੰਦਰ ਕਾਂਡ ਦਾ ਪਾਠ ਕੀਤਾ ਜਾਂਦਾ ਹੈ। ਮੰਦਰ ਦੇ ਪੁਜਾਰੀ ਪੰਡਿਤ ਸੰਦੀਪ ਸ਼ਾਸਤਰੀ ਜੀ ਨੇ ਦੱਸਿਆ ਕਿ ਮੰਦਰ ਵਿੱਚ ਜਨਮ ਅਸ਼ਟਮੀ ਅਤੇ ਸ਼ਿਵ ਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਜਾਂਦਾ ਹੈ। Radha Krishna Temple In Banur
Also Read:400 ਸਾਲ ਪੁਰਾਣਾ ਇਤਿਹਾਸ ਨਾਲ ਸੁਸ਼ੋਭਿਤ ਸ਼ਿਵ ਮੰਦਿਰ ਬਨੂੜ Shiva Temple Of Banur
Also Read:ਦੂਸ਼ਿਤ ਪਾਣੀ ਦੇ ਕਾਰਨਾਂ ਅਤੇ ਹੱਲ ਦੀ ਰਿਪੋਰਟ ਦੋ ਮਹੀਨਿਆਂ ਵਿੱਚ ਦੇਵੇ ਸਰਕਾਰ: NGT