Banur Police
ਬਨੂੜ ਪੁਲਿਸ ਨੇ ਫੜਿਆ 35 ਹਜ਼ਾਰ ਲੀਟਰ ਨਸ਼ੀਲੇ ਪਦਾਰਥ ਨਾਲ ਭਰਿਆ ਟੈਂਕਰ, ਬਣਾਉਣੀ ਸੀ ਨਜਾਇਜ਼ ਸ਼ਰਾਬ
- ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ
- ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਸ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਸਾਂਝੇ ਤੌਰ ‘ਤੇ ਨਾਕਾਬੰਦੀ ਕੀਤੀ।
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਪੁਲਿਸ ਨੇ ਨਸ਼ੀਲੇ ਪਦਾਰਥ (ENA) ਨਾਲ ਭਰਿਆ ਇੱਕ ਟੈਂਕਰ ਫੜਿਆ ਹੈ। ਟੈਂਕਰ ਵਿੱਚ 35,000 ਲੀਟਰ ਨਸ਼ੀਲਾ ਪਦਾਰਥ ENA ਭਰਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਨਸ਼ੀਲੇ ਪਦਾਰਥਾਂ ਤੋਂ ਹਜ਼ਾਰਾਂ ਲੀਟਰ ਨਾਜਾਇਜ਼ ਸ਼ਰਾਬ ਤਿਆਰ ਕੀਤੀ ਜਾਣੀ ਸੀ।
ਥਾਣਾ ਬਨੂੜ ਪੁਲੀਸ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਸਾਂਝੇ ਤੌਰ ’ਤੇ ਨਾਕਾ ਲਾਇਆ ਹੋਇਆ ਸੀ। ਇਸ ਸਬੰਧੀ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜਪੁਰਾ ਵੱਲੋਂ ਜ਼ੀਰਕਪੁਰ ਵਾਲੇ ਪਾਸੇ ਇੱਕ ਟੈਂਕਰ ਆ ਰਿਹਾ ਹੈ, ਜਿਸ ਵਿੱਚ ENA ਭਰੀ ਹੈ । ਇਸ ਮਾਮਲੇ ਦੇ ਸਬੰਧ ‘ਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਹੈ। ਪੁੱਛਗਿੱਛ ਦੌਰਾਨ ਨਸ਼ਾ ਤਸਕਰਾਂ ਦੇ ਨੈੱਟਵਰਕ ਬਾਰੇ ਹੋਰ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। Banur Police
ਰਾਤ ਨੂੰ ਟੈਂਕਰ ਲੰਘਣ ਦੀ ਮਿਲੀ ਜਾਣਕਾਰੀ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜ਼ੀਰਕਪੁਰ ਸਾਈਡ ਵੱਲ ਟੈਂਕਰ ਰਾਤ ਸਮੇਂ ਰਾਜਪੁਰਾ ਤੋਂ ਲੰਘਣ ਦੀ ਸੰਭਾਵਨਾ ਹੈ। ਜਿਸ ਵਿੱਚ ENA ਭਰਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਪਿੰਡ ਕਰਾਲਾ ਕੋਲ ਬਾਲੀਵੁਡ ਵਾਲੀ ਗਲੀ ਦੇ ਸਾਹਮਣੇ ਨਾਕਾਬੰਦੀ ਕਰ ਦਿੱਤੀ।
ਪੁਲੀਸ ਦੇ ਨਾਲ ਆਬਕਾਰੀ ਵਿਭਾਗ ਦੀ ਟੀਮ ਵੀ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਸ ਟੀਮ ਨੇ ਟੈਂਕਰ ਦੇ ਨਾਕੇ ‘ਚੋਂ ਲੰਘਣ ਦੀ ਪੂਰੀ ਰਾਤ ਇੰਤਜ਼ਾਰ ਕੀਤਾ ਪਰ ਈਐੱਨਏ ਨਾਲ ਭਰਿਆ ਟੈਂਕਰ ਸਵੇਰੇ ਹੀ ਨਾਕੇ ‘ਤੇ ਪਹੁੰਚ ਗਿਆ ਅਤੇ ਪੁਲਸ ਨੇ ਟੈਂਕਰ ਅਤੇ ਡਰਾਈਵਰ ਨੂੰ ਘੇਰ ਲਿਆ। Banur Police
ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ, ਦੋ ਗ੍ਰਿਫ਼ਤਾਰ
ਪੁਲੀਸ ਵੱਲੋਂ ਦਰਜ ਐਫਆਈਆਰ ਵਿੱਚ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਟੈਂਕਰ ਚਾਲਕ ਜੁਹਾਰ ਸਿੰਘ ਪੁੱਤਰ ਛਤਰ ਸਿੰਘ ਵਾਸੀ ਕਾਦੀਆਂ ਰੋਡ ਬਟਾਲਾ ਹਾਲ ਵਾਸੀ ਸੇਵਕ ਐਨਕਲੇਵ ਰਾਜਪੁਰਾ, ਸੰਜੀਵ ਕੁਮਾਰ ਵਾਸੀ ਗੁਰੂ ਨਾਨਕ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਦੋਂਕਿ ਸ਼ਰਾਬ ਦੇ ਠੇਕੇਦਾਰ ਨਿਸ਼ਾਂਤ ਵਾਸੀ ਚੰਡੀਗੜ੍ਹ, ਵਰਿੰਦਰ ਚੌਹਾਨ ਮਾਲਕ ਮੋਰੀਆ ਡਿਸਟਿਲਰੀ ਐਂਡ ਬੋਤਲਜ਼ ਅਤੇ ਗੁਰਚਰਨ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਮਕਾਨ ਨੰਬਰ 543 ਨਲਾਸ ਰੋਡ ਰਾਜਪੁਰਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। Banur Police
ਮਾਮਲੇ ‘ਚ ਨਾਮਜ਼ਦ ਫਰਚੂਰਨ ਗੱਡੀ
ਪੁਲਿਸ ਨੇ ਦੱਸਿਆ ਕਿ ਈਐਨਏ ਨਾਲ ਭਰੇ ਟੈਂਕਰ ਨੰਬਰ ਪੀਬੀ 06 ਏਕੇ 6026 ਤੋਂ ਇਲਾਵਾ ਇੱਕ ਫਾਰਚੂਨਰ ਗੱਡੀ ਪੀਬੀ 06 ਬੀਸੀ 0026 ਮਾਮਲੇ ‘ਚ ਨਾਮਜ਼ਦ ਹੈ। Banur Police
Also Read :ਬਨੂੜ ਦਾ ਗੁੱਗਾ ਮਾੜੀ ਮੇਲਾ:ਬਾਬੇ ਦਾ ਦੁਵਾਰ ਫੁੱਲਾਂ ਨਾਲ ਸਜਾਇਆ ਗਿਆ Gugga Madi Mela Of Banur
Also Read :ਕਰਤਾਰ ਗੈਸ ਸਰਵਿਸ ਵੱਲੋਂ ਬਜ਼ੁਰਗ ਜੋੜੇ ਦੀ ਕੀਤੀ ਗਈ ਆਰਥਿਕ ਮਦਦ Financial Help Of Elderly Couple
Also Read :ਤਾਨਸੇਨ ਦਾ ਦੁੱਖ ਦੂਰ ਕਰਕੇ, ਸੰਗੀਤ ਦੀ ਦੇਵੀ ਅਖਵਾਈ ਮਾਤਾ ਬੰਨੋ Goddess Of Music Maa Banno
Connect With Us : Twitter Facebook