India News (ਇੰਡੀਆ ਨਿਊਜ਼), Police In Search Of Missing Boys, ਚੰਡੀਗੜ੍ਹ : ਜ਼ਿਲਾ ਫਿਰੋਜ਼ਪੁਰ ਦੇ ਪਿੰਡ ਝਾੜੀਵਾਲਾ ਤੇ ਰਹਿਣ ਵਾਲੇ ਤਿੰਨ ਲਾਪਤਾ ਲੜਕਿਆਂ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਲੱਭਿਆ ਹੈ। ਘਟਨਾ ਨੂੰ ਲੈ ਕੇ ਪੁਲਿਸ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਹੈ। ਘਟਨਾ ਨੂੰ ਲੈ ਕੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚੋਂ ਲਾਪਤਾ ਮੁੰਡਿਆਂ ਦੀ ਭਾਲ ਜਾਰੀ ਹੈ।
ਝਾੜੀ ਵਾਲਾ ਪਿੰਡ ਦੇ ਰਹਿਣ ਵਾਲੇ ਤਿੰਨ ਲੜਕੇ ਜਿਨਾਂ ਦੀ ਉਮਰ 17 ਸਾਲ 20 ਸਾਲ ਅਤੇ 21 ਸਾਲ ਹੈ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਫਿਰੋਜਪੁਰ ਛਾਣੀ ਤੋਂ ਵਿਆਹ ਲਈ ਕੱਪੜੇ ਖਰੀਦਣ ਗਏ ਸਨ। ਤਿੰਨੋ ਹੀ ਲੜਕੇ ਲਾਪਤਾ ਹੋ ਗਏ।
ਨਹਿਰ ਵਿੱਚ ਡੁੱਬੇ ਹੋਣ ਦਾ ਸ਼ੱਕ
ਪਰਿਵਾਰਿਕ ਮੈਂਬਰਾਂ ਨੂੰ ਸ਼ੱਕ ਹੈ ਕਿ ਤਿੰਨੋ ਹੀ ਲੜਕੇ ਕਿਸੇ ਘਟਨਾ ਦਾ ਸ਼ਿਕਾਰ ਹੋ ਕੇ ਨਹਿਰ ਵਿੱਚ ਡਿੱਗ ਪਏ ਹਨ। ਕਿਉਂਕਿ ਹਿੰਦੂ ਨੇ ਜਵਾਬ ਦਿਆ ਲਾਪਤਾ ਨਹੀਂ ਸਰ ਘਰ ਪਰ ਲੜਕਿਆਂ ਦਾ ਮੋਟਰਸਾਈਕਲ ਫਿਰੋਜ਼ਪੁਰ ਫਰੀਦਕੋਟ ਰੋਡ ਦੇ ਨਾਲ ਗੁਜਰਦੀ ਨਹਿਰ ਦੇ ਪੁੱਲ ਕੋਲ ਬਰਾਮਦ ਹੋਇਆ ਹੈ।
ਮੋਟਰਸਾਈਕਲ ਨੂੰ ਝਰੀਟਾਂ ਲੱਗੀਆਂ ਹੋਈਆਂ ਸਨ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕਿਸੇ ਵਾਹਨ ਨੇ ਮੋਟਰਸਾਈਕਲ ਨਾਲ ਟੱਕਰ ਹੋ ਗਈ ਅਤੇ ਤਿੰਨੋਂ ਲੜਕੇ ਨਹਿਰ ਵਿੱਚ ਜਾ ਡਿੱਗੇ।
ਪੁਲਿਸ ਕਰ ਰਹੀ ਜਾਂਚ
ਘਟਨਾ ਦੇ ਸੰਬੰਧ ਵਿੱਚ ਐਸਪੀਡੀ ਰਣਧੀਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਟੀਮ ਅਲੱਗ ਅਲੱਗ ਐਂਗਲ ਤੋਂ ਜਾਂਚ ਕਰ ਰਹੀ ਹੈ। ਘਟਨਾ ਦੇ ਸੰਬੰਧ ਵਿੱਚ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਸੀਸੀ ਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ ਗੋਤਾਖੋਰਾਂ ਨੂੰ ਵੀ ਪਾਣੀ ਵਿੱਚ ਉਤਾਰ ਕੇ ਲਾਪਤਾ ਮੁੰਡਿਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦਾਵਾ ਕੀਤਾ ਹੈ ਕਿ ਮਾਮਲੇ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ :Union Members On Strike : ਪੰਜਾਬ ਭਰ ਵਿੱਚ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੇ ਮੈਂਬਰ ਹੜਤਾਲ ਤੇ